ਕਪੂਰਥਲਾ: ਕਪੂਰਥਲਾ ਦੇ ਮਨਸੂਰਵਾਲ ਪਿੰਡ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਉੱਥੇ ਅਰਜ਼ੀ ਕਬਜ਼ਾ ਲੈਣ ਲਈ ਪਹੁੰਚੀ। ਜਿਸ ਦੌਰਾਨ ਸਰਕਾਰੀ ਟੀਮ ਉੱਪਰ ਉੱਥੇ ਦੇ ਵਸਨੀਕਾਂ ਨੇ ਹਮਲਾ ਕਰ ਦਿੱਤਾ। ਇਸ ਫੌਜੀ ਕਾਰਵਾਈ ਵਿਚ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਮੌਜੂਦ ਪ੍ਰਵਾਸੀਆਂ ਵੱਲੋਂ ਉਹਨਾਂ ਉਪਰ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕੱਪੜੇ ਫਾੜਨ ਦੇ ਨਾਲ-ਨਾਲ ਉਹਨਾਂ ਦੇ ਉਪਰ ਤੇਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। team that went to mark the land in Kapurthala
ਖੁਦ ਨਾਇਬ ਤਸੀਲਦਾਰ ਕਬਜ਼ਾ ਲੈਣ ਪਹੁੰਚੇ ਸਨ:- ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੌਕੇ ਉੱਤੇ ਪਹੁੰਚੇ ਨਾਇਬ ਤਸੀਲਦਾਰ ਪਵਨ ਕੁਮਾਰ ਨੇ ਦੱਸਿਆ ਕਿ ਟਪਈ ਪਿੰਡ ਦੇ ਦਰਬਾਰਾ ਸਿੰਘ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਕੁੱਝ ਪਰਵਾਸੀ ਪਰਿਵਾਰਾਂ ਵੱਲੋਂ ਉਸ ਦੀ 2 ਕਨਾਲ ਜ਼ਮੀਨ ਉਪਰ ਕਬਜ਼ਾ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਅੱਜ ਪ੍ਰਸ਼ਾਸਨ ਦੀ ਟੀਮ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਖੁਦ ਨਾਇਬ ਤਸੀਲਦਾਰ ਪਵਨ ਕੁਮਾਰ ਮੌਕੇ ਉੱਤੇ ਪਹੁੰਚੇ।
ਪਰਵਾਸੀ ਪਰਿਵਾਰਾਂ ਵੱਲੋਂ ਹਮਲਾ ਕੀਤਾ:- ਇਸ ਤੋਂ ਇਲਾਵਾ ਅੱਗੇ ਨਾਇਬ ਤਸੀਲਦਾਰ ਪਵਨ ਕੁਮਾਰ ਨੇ ਦੱਸਿਆ ਕਿ ਜਦ ਉਹ ਆਪਣੀ ਟੀਮ ਲੈ ਕੇ ਏਸ ਜਗਾ ਦੀ ਨਿਸ਼ਾਨਦੇਹੀ ਲਈ ਪਹੁੰਚੇ ਤਾਂ ਇਹਨਾ ਪਰਵਾਸੀ ਪਰਿਵਾਰ ਵੱਲੋਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ। ਉਹਨਾਂ ਦੇ ਮੁਤਾਬਕ ਇਸ ਦੌਰਾਨ ਲੋਕਾਂ ਵੱਲੋਂ ਨਾ ਸਿਰਫ ਟੀਮ ਉੱਪਰ ਪਥਰਾਓ ਕੀਤਾ ਗਿਆ, ਬਲਕਿ ਕਈ ਲੋਕਾਂ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਹਨਾਂ ਕਿਹਾ ਕਿ ਪ੍ਰਸ਼ਨਿਕ ਟੀਮ ਵੱਲੋਂ ਇਸ ਗੱਲ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਫਿਲਹਾਲ ਪ੍ਰਵਾਸੀ ਪਰਿਵਾਰਾਂ ਵੱਲੋਂ ਇਸ 2 ਕਨਾਲ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ, ਜੋ ਕਿ ਦਰਬਾਰਾ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਹੈ।
ਇਹ ਵੀ ਪੜੋ:- ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ, 2 ਗੈਂਗਸਟਰ ਕਾਬੂ