ਜਲੰਧਰ: ਫਿਲੌਰ ਪੁਲਿਸ ਨੇ ਬੀਤੇ ਸਾਲ 29 ਦਸੰਬਰ ਨੂੰ ਹੋਏ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਤਲ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ।
ਮਾਮਲੇ ਬਾਰੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਸਪੀ ਫਿਲੌਰ ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਬੀਤੇ ਸਾਲ 29 ਦਸੰਬਰ ਨੂੰ ਜੈਮੀ ਪੁੱਤਰ ਅਸ਼ੋਕ ਨੇ ਆਪਣੇ ਭਰਾ ਦੇ ਕਤਲ ਦੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਸੀ ਕਿ ਉਹ ਅਤੇ ਉਸ ਦਾ ਭਰਾ ਲੱਕੀ ਅਰੋੜਾ ਜੋ ਲੁਧਿਆਣੇ ਵਿੱਚ ਕੰਮ ਕਰਦਾ ਸੀ, 24 ਦਸੰਬਰ ਨੂੰ ਜਦੋਂ ਸਕੂਟਰ 'ਤੇ ਵਾਪਸ ਜਾ ਰਿਹਾ ਹੈ ਜਿਵੇਂ ਹੀ ਉਹ ਦੋਵੇਂ ਲੋਕ ਕੁੱਝ ਅੱਗੇ ਪੁੱਜੇ ਤਾਂ ਕੁਝ ਅਣਜਾਣ ਲੋਕਾਂ ਨੇ ਹਮਲਾ ਕਰ ਉਸ ਤੋਂ 16000 ਰੁਪਏ ਖੋਹ ਲੈ ਗਏ ਤੇ ਉਸ ਨੂੰ ਉਸ ਦੇ ਭਰਾ ਲੱਕੀ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਲੱਕੀ ਨੂੰ ਜ਼ਖ਼ਮੀ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰੰਤੂ ਉਪਰੰਤ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ 'ਤੇ ਮੁਕੱਦਮਾ ਨੰਬਰ 381, 307, 379 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੂੰ ਸ਼ੁਰੂ ਤੋਂ ਹੀ ਮਾਮਲਾ ਸ਼ੱਕੀ ਲੱਗ ਰਿਹਾ ਸੀ। ਜਦੋਂ ਪੁਲਿਸ ਨੇ ਮਾਮਲੇ ਦੀ ਪੂਰੀ ਤਰ੍ਹਾਂ ਘੋਖ ਕਰਦੇ ਹੋਏ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਸ਼ਿਕਾਇਤ ਕਰਨ ਵਾਲੇ ਜੈਮੀ ਨੇ ਆਪਣੇ ਭਰਾ ਦਾ ਕਤਲ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਦਾ ਕਾਰਨ ਝਗੜੇ ਵਾਲੇ ਦਿਨ ਦੋਨੋਂ ਭਰਾ ਜੈਮੀ ਤੇ ਲੱਕੀ ਨੇ ਸ਼ਰਾਬ ਪੀਤੀ ਹੋਈ ਸੀ। ਜੈਮੀ ਨੇ ਲੱਕੀ ਤੋਂ ਰੋਟੀ ਮੰਗੀ ਸੀ। ਲੱਕੀ ਨੇ ਉਸ ਨੂੰ ਤਵਾ ਮਾਰ ਦਿੱਤਾ ਤੇ ਜੈਮੀ ਨੇ ਚਾਕੂ ਨਾਲ ਲੱਕੀ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਲੱਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਲੁਧਿਆਣਾ ਦੇ ਡੀਐਮਸੀ ਦਾਖਿਲ ਕਰਵਾਇਆ ਜਿਥੇ ਉਸਦੀ ਮੌਤ ਹੋ ਗਈ।
ਪੁਲਿਸ ਨੇ ਕਥਿਤ ਦੋਸ਼ੀ ਜੈਮੀ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਕਤਲ ਲਈ ਵਰਤਿਆ ਹਥਿਆਰ ਚਾਕੂ ਵੀ ਬਰਾਮਦ ਕੀਤਾ ਹੈ।