ਜਲੰਧਰ: ਪ੍ਰਵਾਸੀ ਭਾਰਤੀਆਂ ਦੀ ਮੁਸ਼ਕਿਲਾਂ ਦੇ ਹੱਲ ਦੇ ਲਈ 25 ਸਾਲ ਪਹਿਲਾਂ ਬਣੀ ਐਨਆਰਆਈ ਸਭਾ ਲਈ ਆਖਿਰ 5 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਨੇ 5 ਸਾਲ ਬਾਅਦ ਇਨ੍ਹਾਂ ਦੇ ਚੋਣਾਂ ਦੀ ਇਜਾਜ਼ਤ ਦੇ ਦਿੱਤੀ ਹੈ। ਐਨਆਰਆਈ ਸਭਾ ਦੇ ਹਰ ਦੋ ਸਾਲ ਬਾਅਦ ਚੋਣਾਂ ਹੋਣੀਆਂ ਜ਼ਰੂਰੀ ਹਨ ਪਰ ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲ ਤੋਂ ਚੋਣਾਂ ਨਹੀਂ ਕਰਵਾਇਆ ਸਨ। ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 7 ਮਾਰਚ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਚੋਣ ਲੜਨ ਲਈ ਤਿੰਨ ਉਮੀਦਵਾਰਾਂ ਨੇ ਆਪਣੇ ਨਾਮ ਦਿੱਤੇ ਹਨ। ਜਿਸ ਵਿੱਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ, ਪ੍ਰੀਤਮ ਸਿੰਘ ਨੌਰੰਗਪੁਰ ਤੇ ਕਿਰਪਾਲ ਸਿੰਘ ਸਹੋਤਾ ਦੇ ਨਾਮ ਸ਼ਾਮਲ ਹਨ। ਜਿਸਦੇ ਚੱਲਦਿਆਂ ਉਮੀਦਵਾਰ ਆਪਣੀ-ਆਪਣੀ ਜਿੱਤ ਦੀ ਗੱਲ ਕਰ ਰਹੇ ਹਨ।