ਜਲੰਧਰ: ਪ੍ਰਸਿੱਧ ਗਾਇਕ ਅਤੇ ਦਿੱਲੀ ਤੋਂ ਸਾਂਸਦ ਪਦਮਸ਼੍ਰੀ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਜਲੰਧਰ ਵਿਖੇ ਦੇਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਲੰਮੇ ਸਮੇਂ ਬਾਅਦ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਜਲੰਧਰ ਪੁੱਜੇ ਸਨ।
80 ਸਾਲਾਂ ਅਜੀਤ ਕੌਰ ਕੈਨੇਡਾ ਵਿਖੇ ਆਪਣੇ ਦੂਜੇ ਬੇਟੇ ਕੋਲ ਰਹਿ ਰਹੇ ਸਨ। ਫਿਲਹਾਲ ਹੰਸਰਾਜ ਹੰਸ ਦਿੱਲੀ ਤੋਂ ਜਲੰਧਰ ਲਈ ਰਵਾਨਾ ਹੋ ਚੁੱਕੇ ਹਨ।
ਅਜੀਤ ਕੌਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਕੈਨੇਡਾ ਵਿੱਚ ਰਹਿ ਰਹੇ ਬੇਟੇ ਤੇ ਪਰਿਵਾਰ ਦੇ ਜਲੰਧਰ ਪੁੱਜਣ 'ਤੇ ਹੋਵੇਗਾ।
ਹੋਰ ਵੇਰਵਿਆ ਦੀ ਉਡੀਕ ਹੈ।