ETV Bharat / state

ਖੋਖੇ 'ਤੇ ਸਿਗਰੇਟ ਲੈਣ ਆਏ ਬਦਮਾਸ਼ਾਂ ਨੇ ਨੌਜਵਾਨ ਨੂੰ ਅੱਗ ਲਾ ਕੇ ਸਾੜਿਆ, ਹਾਲਤ ਗੰਭੀਰ - cigarette shop In Jalandhar

ਜਲੰਧਰ ਦੇ ਮਿੱਠਾਪੁਰ ਤੋਂ ਵੱਡੀ ਖਬਰ ਸਾਹਮਣੇ ਆਈ, ਜਿੱਥੇ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਉਸ ਦੇ ਸਿਗਰੇਟ ਦੇ ਖੋਖੇ ਅੰਦਰ ਹੀ ਅੱਗ ਲਗਾ ਦਿੱਤੀ ਅਤੇ ਸਿਗਰਟ ਦਾ ਖੋਖਾ ਵੀ ਸਾੜ ਕੇ ਸੁਆਹ ਕਰ ਦਿੱਤਾ।(Miscreants set fire to the young man)

Miscreants set fire to the young man inside the cigarette shop In Jalandhar
ਖੋਖੇ 'ਤੇ ਸਿਗਰੇਟ ਲੈਣ ਆਏ ਬਦਮਾਸ਼ਾਂ ਨੇ ਨੌਜਵਾਨ ਨੂੰ ਅੱਗ ਲਾ ਕੇ ਸਾੜਿਆ, ਹਾਲਤ ਗੰਭੀਰ
author img

By ETV Bharat Punjabi Team

Published : Nov 17, 2023, 6:24 PM IST

ਖੋਖੇ 'ਤੇ ਸਿਗਰੇਟ ਲੈਣ ਆਏ ਬਦਮਾਸ਼ਾਂ ਨੇ ਨੌਜਵਾਨ ਨੂੰ ਅੱਗ ਲਾ ਕੇ ਸਾੜਿਆ, ਹਾਲਤ ਗੰਭੀਰ

ਜਲੰਧਰ: ਪੰਜਾਬ ਵਿੱਚ ਸ਼ਹਿਰ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦਿਨ-ਰਾਤ ਹੋ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਸ਼ਹਿਰ 'ਚ ਹਿੰਸਕ ਨੇ ਵੀ ਵਾਧਾ ਕੀਤਾ ਹੈ। ਇਸੇ ਮਾਹੌਲ ਵਿਚਕਾਰ ਚੀਮਾ ਚੌਕ ਨੇੜੇ ਸਿਗਰੇਟ ਦੇ ਪੈਸੇ ਮੰਗਣ ’ਤੇ ਸ਼ਰਾਬੀਆਂ ਨੇ ਇੱਕ ਖੋਖਾ ਸਾੜ ਦਿੱਤਾ। ਅੱਗ ਦੀ ਲਪੇਟ 'ਚ ਆ ਕੇ ਖੋਖਾ ਚਲਾਉਣ ਵਾਲਾ ਨੌਜਵਾਨ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਪਿਮਸ ਹਸਪਤਾਲ ਲਿਜਾਇਆ ਗਿਆ, ਉੱਥੋਂ ਦੇ ਡਾਕਟਰਾਂ ਨੇ ਪੀੜਤ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਕਿਉਂਕਿ ਪੀੜਤ ਦੀ ਹਾਲਤ ਬੇਹੱਦ ਖਰਾਬ ਸੀ।

ਮੌਕੇ ਤੋਂ ਭੱਜ ਕੇ ਬਚਾਈ ਜਾਨ: ਇਸ ਘਟਨਾ ਵਿੱਚ ਪੀੜਤ ਮੋਹਿਤ ਚੋਪੜਾ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਉਸ ਦੇ ਦੋਸਤਾਂ ਨੇ ਉਸ ਨੂੰ ਪਿਮਸ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਮੋਹਿਤ ਚੋਪੜਾ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਹਿਤ ਦੀ ਦੁਕਾਨ 'ਤੇ ਕੁਝ ਨੌਜਵਾਨ ਸਿਗਰਟ ਲੈਣ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਦੁਕਾਨ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਾਮਲਾ ਰੰਜਿਸ਼ ਦਾ ਹੈ ਜਾਂ ਕਿਸੇ ਹੋਰ ਲੈਣ-ਦੇਣ ਦਾ ਹੈ, ਪਰ ਜਦੋਂ ਹਮਲਾਵਰਾਂ ਨੇ ਮੋਹਿਤ ਨੂੰ ਅੱਗ ਲਗਾ ਦਿੱਤੀ ਤਾਂ ਮੋਹਿਤ ਭੱਜ ਕੇ ਸਾਹਮਣੇ ਕਿਸੇ ਦੇ ਘਰ ਚਲਾ ਗਿਆ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਮੋਹਿਤ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਪੀੜਤ ਮੋਹਿਤ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਮੋਹਿਤ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ ਅਤੇ ਬੋਲਣ ਤੋਂ ਅਸਮਰੱਥ ਹੈ, ਅਜਿਹਾ ਕਿਉਂ ਹੋਇਆ ਇਸ ਬਾਰੇ ਸਾਰੀ ਜਾਣਕਾਰੀ ਕੇਵਲ ਉਸ ਨੂੰ ਹੀ ਪਤਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ।

ਹਾਲਤ ਗੰਭੀਰ: ਹਸਪਤਾਲ ਵਿੱਚ ਜੂਝ ਰਹੇ ਮੋਹਿਤ ਦੀ ਹਾਲਤ ਡਾਕਟਰਾਂ ਨੇ ਗੰਭੀਰ ਦੱਸੀ ਹੈ ਅਤੇ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਇਸ ਝਗੜੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮੋਹਿਤ ਦੇ ਦੋਸਤ ਰੋਹਿਤ ਨੇ ਕਿਹਾ ਕਿ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਧਰ ਪੁਲਿਸ ਵੱਲੋਂ ਸਥਾਨਕ ਥਾਵਾਂ ਉੱਤੇ ਲੱਗੇ ਕੈਮਰੇ ਚੈਕ ਕੀਤੇ ਜਾ ਰਹੇ ਹਨ ਕਿ ਕੋਈ ਸੁਰਾਗ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.