ਜਲੰਧਰ: ਆਦਮਪੁਰ ਦੇ ਵੱਖ-ਵੱਖ ਪਿੰਡਾਂ ਦੇ ਤਕਰੀਬਨ 200 ਲੋਕ ਇਲਾਕੇ ਦੇ ਵਿਧਾਇਕ ਪਵਨ ਟੀਨੂੰ (MLA Pawan Tinu) ਦੇ ਨਾਲ ਜਲੰਧਰ ਦੇ ਡੀਸੀ ਦਫ਼ਤਰ (DC office of Jalandhar) ਪੁੱਜ ਗਏ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜੋ ਨੀਲੇ ਕਾਰਡ (Blue card) ਸਨ, ਉਹ ਕੱਟ ਦਿੱਤੇ ਗਏ ਹਨ।
ਵਿਰੋਧ ਕਰਨ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਦਿਹਾੜੀ ਮਜ਼ਦੂਰੀ ਕਰਦੇ ਹਨ, ਭਾਵੇਂ ਉਨ੍ਹਾਂ ਦੇ ਘਰ ਜਾ ਕੇ ਦੇਖ ਲਵੋ। ਉਨ੍ਹਾਂ ਕਿਹਾ ਕਿ ਸਾਡੇ ਨੀਲੇ ਕਾਰਡ (Blue card) ਕੱਟਣ ਕਰ ਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਨੀਲੇ ਕਾਰਡ ਤੁਰੰਤ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ
ਜਿਸ ਦੇ ਤਹਿਤ ਇਲਾਕੇ ਦੇ ਵਿਧਾਇਕ ਪਵਨ ਟੀਨੂੰ (MLA Pawan Tinu) ਦੇ ਨਾਲ 200 ਦੇ ਕਰੀਬ ਲੋਕ ਫਾਰਮ ਲੈ ਕੇ ਇੱਥੇ ਪੁੱਜੇ ਹਨ ਅਤੇ ਡੀਸੀ ਨੂੰ ਮਿਲੇ ਹਨ। ਡੀਸੀ ਘਨਸ਼ਾਮ ਥੋਰੀ (DC Ghansham Thori) ਵੱਲੋਂ ਡੀ. ਐੱਫ. ਐੱਸ ਸੀ (D. F. SC) ਨੂੰ ਬੁਲਾ ਕੇ ਉਨ੍ਹਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਇਸ ਵਿੱਚ ਜੋ ਵੀ ਜੈਨੂਅਨ ਲੋੜਵੰਦ ਹਨ, ਉਨ੍ਹਾਂ ਦੇ ਤੁਰੰਤ ਨੀਲੇ ਕਾਰਡ ਬਣਾ ਦਿੱਤੇ ਜਾਣ। ਉੱਥੇ ਹੀ ਆਦਮਪੁਰ ਦੇ ਵਿਧਾਇਕ ਪਵਨ ਟੀਨੂੰ (MLA Pawan Tinu) ਨੇ ਕਾਂਗਰਸੀਆਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸੀ ਸਿਰਫ਼ ਆਪਣੇ ਸਮਰਥਕਾਂ ਦੇ ਹੀ ਕੰਮ ਕਰ ਰਹੇ ਹਨ।
ਹਾਲਾਂਕਿ ਜੋ ਸਰਕਾਰ ਕਹਿ ਰਹੀ ਹੈ ਅਜਿਹਾ ਕੁਝ ਨਹੀਂ ਹੈ ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ (Punjab Congress) ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਇੱਕ ਸਿਰਫ਼ ਲਾਰਿਆਂ ਦੇ ਮੁੱਖ ਮੰਤਰੀ ਹਨ।
ਇਹ ਵੀ ਪੜ੍ਹੋ: ਕੋਰੋਨਾ ਕਾਲ ਦੌਰਾਨ ਕਾਰਡ ਧਾਰਕਾਂ ਨੂੰ ਕਣਕ ਨਾ ਮਿਲਣ 'ਤੇ ਲੋੜਵੰਦਾਂ 'ਚ ਰੋਸ