ETV Bharat / state

ਕੌਮਾਂਤਰੀ ਕਬੱਡੀ ਕੱਪ ਵਿੱਚ ਹੋਣ ਵਾਲੀਆਂ ਖੇਡਾਂ ਦੀ ਸੂਚੀ ਜਾਰੀ

ਕੌਮਾਂਤਰੀ ਕਬੱਡੀ ਕੱਪ ਟੂਰਨਾਮੈਂਟ ਦੀ ਸ਼ੁਰੂਆਤ 'ਤੇ ਡਾਇਰੈਕਟਰ ਟੂਰਨਾਮੈਂਟ ਤਜਿੰਦਰ ਸਿੰਘ ਮਿਡੂਖੇੜਾ ਨੇ ਹੋਣ ਵਾਲੀਆਂ ਖੇਡਾਂ ਦੀ ਸੂਚੀ 'ਤੇ ਗੱਲਬਾਤ ਕੀਤੀ।

Tejinder Singh Madhukhera
ਫ਼ੋਟੋ
author img

By

Published : Dec 2, 2019, 8:59 AM IST

ਜਲੰਧਰ: 1 ਦਸੰਬਰ ਨੂੰ ਕੌਮਾਂਤਰੀ ਕਬੱਡੀ ਕੱਪ ਦੇ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ। ਇਸ ਟੂਰਨਾਮੈਂਟ ਦੇ ਉਦਘਾਟਨ ਦੌਰਾਨ ਕਲੇਰ ਕੰਥ ਨੇ ਆਪਣਾ ਰੰਗਾ-ਰੰਗਾ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਕੌਮਾਂਤਰੀ ਕਬੱਡੀ ਕੱਪ ਦੇ ਮੈਚ ਨੂੰ ਸ਼ੁਰੂ ਕੀਤਾ। ਇਸ ਦੇ ਪਹਿਲੇ ਦਿਨ 3 ਟੀਮਾਂ ਦਾ ਮੈਚ ਹੋਇਆ। ਦੱਸ ਦੇਈਏ 3 ਦਸੰਬਰ ਨੂੰ ਅੰਮ੍ਰਿਤਸਰ 'ਚ ਮੈਚ ਹੋਣਗੇ। ਇਹ ਮੈਚ ਭਾਰਤ ਤੇ ਇੰਗਲੈਂਡ ਦਾ ਅਤੇ ਕੈਨੇਡਾ ਤੇ ਆਸਟ੍ਰੇਲਿਆ ਦਾ ਮੈਚ ਹੋਵੇਗਾ।

ਵੀਡੀਓ

ਇਸ ਮੌਕੇ ਤਜਿੰਦਰ ਸਿੰਘ ਮਿਡੂਖੇੜਾ ਨੇ ਕਿਹਾ ਕਿ ਸਾਰੀਆਂ ਟੀਮਾਂ ਨੂੰ ਜਲੰਧਰ ਦੇ ਹੋਟਲ 'ਚ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੂਰਨਾਮੈਂਟ 'ਚ ਹਰ ਟੀਮ 'ਚ 16 ਖਿਡਾਰੀ ਹਨ। ਯਾਦਵਿੰਦਰ ਸਿੰਘ ਟੀਮ ਦਾ ਕਪਤਾਨ ਹੈ।

ਉਨ੍ਹਾਂ ਨੇ ਮੈਚ ਹੋਣ ਵਾਲੇ ਸਥਾਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 4 ਦਸੰਬਰ ਨੂੰ ਗੁਰੂ ਰਾਮਦਾਸ ਸਟੇਡੀਅਮ 'ਚ ਮੈਚ ਹੋਵੇਗਾ, ਜਿੱਥੇ ਭਾਰਤ ਤੇ ਸ੍ਰੀ ਲੰਕਾ ਦਾ , ਇੰਗਲੈਡ ਤੇ ਆਸਟ੍ਰੇਲੀਆ ਅਤੇ ਕੈਨੇਡਾ ਤੇ ਨਿਯੂਜ਼ੀਲੈਂਡ ਦਾ ਮੈਚ ਹੋਵੇਗਾ।

ਇਹ ਵੀ ਪੜ੍ਹੋ: ਜੰਡਿਆਲਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਦਾ ਸੰਤੋਖ ਸਿੰਘ ਚੌਧਰੀ ਨੇ ਕੀਤਾ ਦੌਰਾ

ਉਨ੍ਹਾਂ ਨੇ ਕਿਹਾ ਕਿ 5 ਦਸੰਬਰ ਨੂੰ ਬਠਿੰਡਾ 'ਚ ਭਾਰਤ ਤੇ ਆਸਟ੍ਰੇਲੀਆ ਦਾ ਮੈਚ, ਯੂਐਸਏ ਤੇ ਕੀਨਿਆ ਦਾ ਮੈਚ ਹੋਵੇਗਾ। ਇਸ ਦੌਰਾਨ 6 ਦਸੰਬਰ ਨੂੰ ਪੋਲੋ ਗਰਾਉਂਡ ਪਟਿਆਲਾ 'ਚ ਦੋ ਮੈਚ ਖੇਡੇ ਜਾਣੇ ਹਨ ਜਿਸ 'ਚ ਸ੍ਰੀ ਲੰਕਾ ਤੇ ਆਸਟ੍ਰੇਲੀਆ ਦਾ ਅਤੇ ਨਿਯੂਜ਼ੀਲੈਂਡ ਤੇ ਕੀਨਿਆ ਦਾ ਮੈਚ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ 8 ਦਸੰਬਰ ਨੂੰ ਵਿਸ਼ਵ ਕਬੱਡੀ ਟੂਰਨਾਮੈਂਟ ਦਾ ਸੈਮੀਫਾਇਨਲ ਹੋਵੇਗਾ। ਇਸ 'ਚ ਏ ਪੂਲ ਚੋਂ ਪਹਿਲਾਂ ਦਰਜੇ 'ਤੇ ਆਉਣ ਵਾਲੀਆਂ ਟੀਮਾਂ ਦਾ ਬੀ ਪੂਲ ਦੇ ਦੁਜੇ ਦਰਜੇ ਦੀਆਂ ਟੀਮਾਂ ਨਾਲ ਮੈਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 10 ਦਸੰਬਰ ਨੂੰ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਵਿਖੇ ਫਾਇਨਲ ਮੈਚ ਹੋਵੇਗਾ।

ਜ਼ਿਕਰਯੋਗ ਹੈ ਕਿ ਗੈਂਗਸਟਰ ਜਗੂ ਭਗਵਾਨਪੁਰੀਆਂ ਨੇ ਕਬੱਡੀ ਦੇ ਖਿਡਾਰੀਆਂ ਨੂੰ ਦਿੱਤੀਆ ਜਾ ਰਹੀਆਂ ਧਮਕੀਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧਮਕੀ ਨਾਲ ਖਿਡਾਰੀਆਂ ਦੇ ਮਨੋਬਲ 'ਤੇ ਕੋਈ ਅਸਰ ਨਹੀਂ ਹੋਵੇਗਾ।

Intro: ਅੱਜ ਤੋਂ ਕਬੱਡੀ ਵਿਸ਼ਵ ਕੱਪ ਦੀ ਸ਼ੁਰੂਆਤ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੀਆਂ ਟੀਮਾਂ ਅੱਜ ਜਲੰਧਰ ਦੇ ਇੱਕ ਨਿੱਜੀ ਹੋਟਲ ਵਿੱਚ ਠਹਿਰੀਆਂ ਹਨ।Body:ਉੱਥੇ ਇਸ ਮੌਕੇ ਭਾਰਤ ਦੀ ਟੀਮ ਦੀ ਘੋਸ਼ਣਾ ਕਰ ਦਿੱਤੀ ਗਈ ਹੈ।ਟੀਮ ਦੀ ਘੋਸ਼ਣਾ ਪੰਜਾਬੀ ਕਬੱਡੀ ਸੰਸਥਾ ਦੇ ਉੱਪ ਅਧਿਅਕਸ਼ ਟੂਰਨਾਮੈਂਟ ਦੇ ਡਾਇਰੈਕਟਰ ਤਜਿੰਦਰ ਸਿੰਘ ਮਿਡੂ ਖੇੜਾ ਅਤੇ ਟੀਮ ਦੇ ਚੀਫ ਕੋਚ ਹਰਪ੍ਰੀਤ ਸਿੰਘ ਬਾਬਾ ਨੇ ਕੀਤੀ ਟੀਮ ਵਿੱਚ ਸੋਲਾਂ ਖਿਡਾਰੀ ਹਨ। ਯਾਦਵਿੰਦਰ ਸਿੰਘ ਯਾਦਾਂ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਟੂਰਨਾਮੈਂਟ ਦੇ ਡਾਇਰੈਕਟਰ ਤਜਿੰਦਰ ਸਿੰਘ ਮਿਡੂਖੇੜਾ ਨੇ ਇਸ ਪੂਰੇ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਦਿੱਤੀ। ਉੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਕਬੱਡੀ ਦੇ ਖਿਡਾਰੀਆਂ ਨੂੰ ਦਿੱਤੀ ਜਾ ਰਹੀਆਂ ਧਮਕੀਆਂ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸੀ ਵੀ ਧਮਕੀ ਦਾ ਖਿਡਾਰੀਆਂ ਦੇ ਮਨੋਬਲ ਤੇ ਕੋਈ ਅਸਰ ਨਹੀਂ ਪਵੇਗਾ।

ਬਾਈਟ: ਤਜਿੰਦਰ ਸਿੰਘ ਮਿਡੂਖੇੜਾ ( ਡਾਇਰੈਕਟਰ ਟੂਰਨਾਮੈਂਟ )

ਬਾਈਟ: ਯਾਦਵਿੰਦਰ ਸਿੰਘ ( ਟੀਮ ਦੇ ਕਪਤਾਨ )

ਬਾਈਟ: ਹਰਪ੍ਰੀਤ ਸਿੰਘ ਬਾਬਾ ( ਚੀਫ ਕੋਚ )Conclusion:ਕਬੱਡੀ ਦੇ ਵਿਸ਼ਵ ਕੱਪ ਨੂੰ ਲੈ ਕੇ ਸੋਲਾਂ ਖਿਡਾਰੀਆਂ ਦੀ ਟੀਮ ਨੂੰ ਤਿਆਰ ਕਰ ਦਿੱਤਾ ਗਿਆ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਵਿਸ਼ਵ ਕੱਪ ਕਿਸ ਦੇਸ਼ ਦੇ ਖਿਡਾਰੀਆਂ ਦੇ ਨਾਮ ਹੁੰਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.