ETV Bharat / state

ਜਲੰਧਰ ਚ ਜ਼ੋਮੈਟੋ ਬੁਆਏ ਅਤੇ ਪੁਲਿਸ ਮੁਲਾਜ਼ਮ ਦੀ ਵਾਇਰਲ ਵੀਡੀਓ - police officer

ਸੂਬੇ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਨੂੰ ਲੈਕੇ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਬਿਨ੍ਹਾਂ ਮਾਸਕ ਤੋਂ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਉਸਦਾ ਮੌਕੇ 'ਤੇ ਹੀ ਕੋਰੋਨਾ ਟੈਸਟ ਕੀਤਾ ਜਾਵੇ। ਜਿਸ ਨੂੰ ਲੈਕੇ ਜਲੰਧਰ ਦੇ ਪੀਏਪੀ ਚੌਂਕ 'ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਹੈ।

ਤਸਵੀਰ
ਤਸਵੀਰ
author img

By

Published : Mar 27, 2021, 1:12 PM IST

ਜਲੰਧਰ: ਸੂਬੇ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਨੂੰ ਲੈਕੇ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਬਿਨ੍ਹਾਂ ਮਾਸਕ ਤੋਂ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਉਸਦਾ ਮੌਕੇ 'ਤੇ ਹੀ ਕੋਰੋਨਾ ਟੈਸਟ ਕੀਤਾ ਜਾਵੇ। ਜਿਸ ਨੂੰ ਲੈਕੇ ਜਲੰਧਰ ਦੇ ਪੀਏਪੀ ਚੌਂਕ 'ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਹੈ।

ਇਸ ਨਾਕਾਬੰਦੀ ਦੌਰਾਨ ਪਿਛਲੇ ਦਿਨੀਂ ਜੋਮੈਟੋ ਬੁਆਏ ਅਤੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਜੋਮੈਟੋ ਮੁਲਾਜ਼ਮ ਦਾ ਕਹਿਣਾ ਕਿ ਜਦੋਂ ਉਹ ਘਰ ਤੋਂ ਨਿਕਲਿਆ ਹੀ ਸੀ ਤੇ ਉਸ ਕੋਲ ਸਾਰੇ ਕਾਗਜ਼ ਮੌਜੂਦ ਸੀ, ਪਰ ਬਾਵਜੂਦ ਇਸਦੇ ਪੁਲਿਸ ਮੁਲਾਜ਼ਮ ਵਲੋਂ ਧੱਕੇ ਨਾਲ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢੀ ਗਈ, ਜਿਸ ਤੋਂ ਬਾਅਦ ਮਾਹੌਲ ਤਲਖੀ ਵਾਲਾ ਬਣਿਆ। ਨੌਜਵਾਨ ਦਾ ਕਹਿਣਾ ਕਿ ਜਦੋਂ ਮੁਲਾਜ਼ਮ ਵਲੋਂ ਧੱਕਾ ਕੀਤਾ ਗਿਆ ਤਾਂ ਕਰਕੇ ਉਸ ਵਲੋਂ ਕੋਰੋਨਾ ਜਾਂਚ ਕਰਵਾਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਸੀ। ਜੋ ਬਾਅਦ 'ਚ ਉਸ ਵਲੋਂ ਜਾਂਚ ਕਰਵਾ ਲਈ ਗਈ ਸੀ।

ਉਧਰ ਲਾਅ ਐਂਡ ਆਰਡਰ ਅਧਿਕਾਰੀ ਦਾ ਕਹਿਣਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਸਖ਼ਤ ਆਦੇਸ਼ ਹਨ ਕਿ ਜੋ ਵੀ ਵਿਅਕਤੀ ਬਿਨ੍ਹਾਂ ਮਾਸਕ ਘੁੰਮਦਾ ਦਿਖਾਈ ਦਿੰਦਾ ਹੈ ਉਸਦਾ ਕੋਰੋਨਾ ਟੈਸਟ ਕੀਤਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਵੀ ਕੀਤੀ ਜਾਂਦੀ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ:ਸਚਿਤ ਤੇਂਦੁਲਕਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.