ETV Bharat / state

ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਮੈਰਾਥਨ ਦਾ ਆਯੋਜਨ

ਜਲੰਧਰ ਵਿੱਚ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਬੀਐੱਸਐੱਫ਼ ਫਰੰਟੀਅਰ ਹੈੱਡਕੁਆਰਟਰ ਵਿੱਚ ਇੱਕ ਹਫ਼ਤੇ ਤੱਕ ਪ੍ਰੋਗਰਾਮ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਵੱਖ-ਵੱਖ ਪ੍ਰੋਗਰਾਮ ਸ਼ਾਮਿਲ ਹਨ। ਇਨ੍ਹਾਂ ਪ੍ਰੋਗਰਾਮਾਂ ਤਹਿਤ ਬੁੱਧਵਾਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮੈਰਾਥਨ ਦਾ ਆਯੋਜਨ ਕੀਤਾ ਜਿਸ ਵਿੱਚ 202 ਜਵਾਨਾਂ ਨੇ ਹਿੱਸਾ ਲਿਆ।

ਕਾਰਗਿਲ ਵਿਜੈ ਦਿਵਸ
author img

By

Published : Jul 24, 2019, 7:26 PM IST

Updated : Jul 24, 2019, 8:27 PM IST

ਜਲੰਧਰ: ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਬੀਐੱਸਐੱਫ਼ ਫਰੰਟੀਅਰ ਹੈੱਡਕੁਆਰਟਰ ਵਿੱਚ ਇੱਕ ਹਫ਼ਤੇ ਤੱਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਤਹਿਤ ਬੁੱਧਵਾਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 5 ਕਿਲੋਮੀਟਰ ਤੱਕ ਮੈਰਾਥਨ ਦਾ ਆਯੋਜਨ ਕੀਤਾ ਜਿਸ ਦਾ ਉਦਾਘਾਟਨ ਬੀਐੱਸਐੱਫ਼ ਆਈਜੀ ਮਹੀਪਾਲ ਯਾਦਵ ਨੇ ਕੀਤਾ।

ਕਾਰਗਿਲ ਵਿਜੈ ਦਿਵਸ

ਇਹ ਵੀ ਪੜ੍ਹੋ: ਪੰਜਾਬ ਕੈਬਿਨੇਟ ਦੀ ਬੈਠਕ, ਲਏ ਅਹਿਮ ਫ਼ੈਸਲੇ

ਇਹ ਦੌੜ ਜਲੰਧਰ ਦੇ ਬੀਐਸਐਫ਼ ਫਰੰਟੀਅਰ ਹੈੱਡਕੁਆਰਟਰ ਤੋਂ ਸ਼ੁਰੂ ਹੋ ਕੇ ਨੇੜਲੇ ਇਲਾਕਿਆਂ ਵਿੱਚ ਹੁੰਦੀ ਹੋਈ ਫ਼ਰੰਟੀਅਰ ਹੈੱਡਕੁਆਰਟਰ ਵਿਖੇ ਖ਼ਤਮ ਹੋਈ। ਇਸ ਮੈਰਾਥਨ ਵਿੱਚ ਲਗਭਗ 202 ਜਵਾਨਾਂ ਨੇ ਹਿੱਸਾ ਲਿਆ ਤੇ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਜਵਾਨਾਂ ਦਾ ਮਨੋਬਲ ਵਧਾਉਣ ਲਈ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਇਸ ਦੇ ਨਾਲ ਹੀ ਬੀਐੱਸਐੱਫ਼ ਦੇ ਆਈਜੀ ਮਹੀਪਾਲ ਯਾਦਵ ਨੇ ਦੱਸਿਆ ਕਿ ਇਸ ਦੌੜ ਵਿੱਚ ਹਿੱਸਾ ਲੈਣ ਆਏ ਲੋਕਾਂ ਨੇ ਨਾ ਸਿਰਫ਼ ਜਵਾਨਾਂ ਦਾ ਮਨੋਬਲ ਵਧਾਇਆ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਵੀ ਦਿੱਤੀ।

ਦੱਸਣਯੋਗ ਹੈ ਕਿ 26 ਜੁਲਾਈ ਨੂੰ ਕਾਰਗਿਲ ਵਿਖੇ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਇਸ ਦਿਨ ਨੂੰ ਵਿਜੈ ਦਿਵਸ ਦੇ ਤੌਰ 'ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਸੇ ਨੂੰ ਲੈ ਕੇ ਜਲੰਧਰ ਵਿੱਖੇ ਬੀਐੱਸਐਫ਼ ਫਰੰਟੀਅਰ ਹੈੱਡਕੁਆਰਟਰ ਵਿੱਚ ਪੂਰੇ ਇੱਕ ਹਫ਼ਤੇ ਦਾ ਪ੍ਰੋਗਰਾਮ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਜੋ 26 ਜੁਲਾਈ ਤੱਕ ਚੱਲੇਗਾ।

ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਐਕਸ਼ਨ ਮੋਡ 'ਚ ਸਿੱਧੂ, ਦੂਸਰੇ ਦਿਨ ਵੀ ਕੌਂਸਲਰਾਂ ਨਾਲ ਕੀਤੀ ਮੀਟਿੰਗ

Intro:ਛੱਬੀ ਜੁਲਾਈ ਨੂੰ ਕਾਰਗਿਲ ਵਿਖੇ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਇਸ ਦਿਨ ਨੂੰ ਵਿਜੇ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ ਇਸੇ ਨੂੰ ਲੈ ਕੇ ਜਲੰਧਰ ਵਿਖੇ ਬੀ ਐਸ ਐਫ ਫਰੰਟੀਅਰ ਹੈੱਡਕੁਆਰਟਰ ਵਿੱਚ ਪੂਰੇ ਇੱਕ ਹਫ਼ਤੇ ਦਾ ਪ੍ਰੋਗਰਾਮ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਜੋ ਛੱਬੀ ਜੁਲਾਈ ਤੱਕ ਚੱਲੇਗਾ।Body:ਇਸ ਇੱਕ ਹਫ਼ਤੇ ਦੇ ਕਾਰਯਕ੍ਰਮ ਦੌਰਾਨ ਕਈ ਤਰ੍ਹਾਂ ਦੀਆਂ ਬੱਚਿਆਂ ਦੀਆਂ ਪ੍ਰਤੀਯੋਗਿਤਾਵਾਂ ਦੌੜ ਖੂਨਦਾਨ ਕੈਂਪ ਆਦਿ ਲਗਾਏ ਜਾ ਰਹੇ ਹਨ ਇਸੇ ਨੂੰ ਲੈ ਕੇ ਅੱਜ ਬੀਐਸਐਫ ਫਰੰਟੀਅਰ ਹੈੱਡਕੁਆਰਟਰ ਜਲੰਧਰ ਵਿਖੇ ਇੱਕ ਪੰਜ ਕਿਲੋਮੀਟਰ ਦੀ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੋ ਸੌ ਦੇ ਕਰੀਬ ਲੋਕਾਂ ਨੇ ਅਤੇ ਬੱਚਿਆਂ ਨੇ ਹਿੱਸਾ ਲਿਆ ਇਹ ਦੌੜ ਜਲੰਧਰ ਦੇ ਬੀਐਸਐਫ ਫਰੰਟੀਅਰ ਹੈੱਡਕੁਆਰਟਰ ਤੋਂ ਸ਼ੁਰੂ ਹੋ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਹੁੰਦੀ ਹੋਈ ਫਰੰਟੀਅਰ ਹੈਡਕੁਆਰਟਰ ਵਿਖੇ ਖਤਮ ਹੋਈ

ਬਾਈਟ : ਮਹੀਪਾਲ ਯਾਦਵ ( ਆਈ ਜੀ , ਬੀ ਏਸ ਐਫ , ਜਲੰਧਰ )Conclusion:ਉਧਰ ਇਸ ਦੌੜ ਵਿੱਚ ਹਿੱਸਾ ਲੈਣ ਆਏ ਲੋਕਾਂ ਨੇ ਨਾ ਸਿਰਫ਼ ਜਵਾਨਾਂ ਦਾ ਮਨੋਬਲ ਵਧਾਇਆ ਨਾਲ ਹੀ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਵੀ ਦਿੱਤੀ
Last Updated : Jul 24, 2019, 8:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.