ਜਲੰਧਰ: ਪਿਛਲੇ ਦਿਨੀਂ ਲੈਫਟੀਨੈਂਟ ਕਰਨਲ ਵਨੀਤ ਪਾਸੀ ਦਾ ਮੁੰਡਾ ਅਰਮਾਨ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਉੱਤੇ ਪਰਸੋਂ ਰਾਤ ਨੂੰ ਮਾਂ-ਪਿਉ ਨੇ ਬੱਚੇ ਦੀ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਜਲੰਧਰ ਦੇ ਥਾਣਾ ਰਾਮਾਂ ਮੰਡੀ ਵਿੱਚ ਦਰਜ ਕਰਵਾਈ ਸੀ। ਪੁਲਿਸ ਦੀ ਕੜੀ ਮੁਸ਼ੱਕਤ ਨਾਲ ਬੱਚੇ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਲੱਭ ਲਿਆ ਹੈ ਤੇ ਹੁਣ ਉਸ ਦਾ ਪਰਿਵਾਰ ਉਸ ਨੂੰ ਦਿੱਲੀ ਲੈਣ ਜਾ ਗਿਆ ਹੈ।
ਲਾਪਤਾ ਅਰਮਾਨ ਦੇ ਮਿਲਣ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਕਾਰੀ ਟਵਿੱਟਰ 'ਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਖੁਸ਼ੀ ਹੋਈ ਕਿ ਅਰਮਾਨ ਪਾਸੀ ਨੂੰ ਲੱਭ ਲਿਆ ਗਿਆ ਹੈ, ਉਹ ਸੁਰੱਖਿਅਤ ਹੈ ਅਤੇ ਘਰ ਨੂੰ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾਂ ਮੰਡੀ ਦੇ ਐਸਐਚਓ ਸੁਲੱਖਣ ਸਿੰਘ ਨੇ ਦੱਸਿਆ ਕਿ ਅਰਮਾਨ ਪਾਸੀ ਉਮਰ 15 ਤੋਂ 14 ਸਾਲ ਦੇ ਤਕਰੀਬਨ ਹੈ, ਜੋ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰੋ ਪਰਸੋਂ ਬਾਹਰ ਖੇਡਣ ਗਿਆ, ਪਰ ਮੁੜ ਕੇ ਨਹੀਂ ਆਇਆ। ਇਸ ਤੋਂ ਬਾਅਦ ਘਰਦਿਆਂ ਨੇ ਉਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਸ਼ਿਕਾਇਤ ਕੰਟਰੋਲ ਰੂਮ ਵਿੱਚ ਦਿੱਤੀ। ਪੁਲਿਸ ਨੇ ਗੁੰਮਸ਼ੁਦਾ ਦਾ ਇਸ਼ਤਿਹਾਰ ਜਾਰੀ ਕਰਦੇ ਹੋਏ ਆਊਟ ਆਫ਼ ਡਿਸਟ੍ਰਿਕ, ਆਊਟ ਆਫ਼ ਸਟੇਟ ਅਤੇ ਕੰਟਰੋਲ ਰੂਮ ਵਿੱਚ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਿਹਾ ਕਿ ਜੇਕਰ ਇਹ ਬੱਚੇ ਕਿਤੇ ਵੀ ਦਿਸਦਾ ਹੈ ਤਾਂ ਉਹ ਜਲੰਧਰ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ: ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ
ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਮਦਨ ਲਾਲ ਹਵਲਦਾਰ ਜਿਸ ਦੀ ਡਿਊਟੀ ਕਿਸਾਨਾਂ ਦੇ ਸੰਘਰਸ਼ ਸਿੰਘੂ ਬਾਰਡਰ 'ਤੇ ਸੀ। ਉਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਬੱਚਾ ਉਨ੍ਹਾਂ ਨੂੰ ਉੱਥੇ ਮਿਲਿਆ ਹੈ, ਜਿਸ ਤੋਂ ਬਾਅਦ ਬੱਚੇ ਨੂੰ ਰਾਤ ਨੂੰ ਉੱਥੋਂ ਲੱਭ ਲਿਆ ਗਿਆ। ਰਾਤ ਹੀ ਬੱਚੇ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਦਿੱਲੀ ਪੁਲਿਸ ਨੇ ਉਸ ਤੋਂ ਬਾਅਦ ਦਿੱਲੀ ਵਿੱਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬੱਚਾ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਪ੍ਰਮੁੱਖ ਦਾ ਕਹਿਣਾ ਹੈ ਕਿ ਉਹ ਬੱਚਾ ਦਿੱਲੀ ਕਿਵੇਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਬੱਚੇ ਦੇ ਵਾਪਸ ਆਉਣ ਤੋਂ ਬਾਅਦ ਹੀ ਦੱਸਣਗੇ।
ਦੱਸ ਦੇਈਏ ਕਿ ਲਾਪਤਾ ਮੁੰਡੇ ਦੀ ਮਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਆਪਣੇ ਮੁੰਡੇ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਦੇ ਟਵੀਟ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਸੀ ਉਹ ਅਰਮਾਨ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਹਰ ਸੰਭਵ ਯਤਨ ਕਰਨ।