ਜਲੰਧਰ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Congress MLA Sukhpal Khaira from Bhulath) ਨੇ ਪੰਜਾਬ ਸਰਕਾਰ ਨੂੰ ਵੱਖ ਵੱਖ ਮਸਲਿਆਂ ਉੱਤੇ ਘੇਰਦਿਆਂ ਲੰਮੇਂ ਹੱਥੀ ਲਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋਈਆਂ ਭਰਤੀਆਂ ਵਿੱਚ ਜਿੱਥੇ ਵੱਡੀਆਂ ਧਾਂਦਲੀਆਂ ਹੋਈਆਂ ਹਨ (In the recruitments where there were big frauds) ਉੱਥੇ ਹੀ ਤਹਿਸੀਲਦਾਰ ਭਰਤੀ ਕਰਨ ਲਈ ਉਮੀਦਵਾਰਾਂ ਤੋਂ 25 ਲੱਖ ਰੁਪਏ ਤੱਕ ਦੀ ਰਿਸ਼ਵਤ ਮੰਗੀ ਗਈ ਹੈ ਅਤੇ ਇਹ ਖੁਲਾਸਾ ਖੁੱਦ ਉਨ੍ਹਾਂ ਨੌਜਵਾਨਾਂ ਨੇ ਕੀਤਾ ਹੈ ਜਿੰਨ੍ਹਾਂ ਇਸ ਟੈਸਟ ਵਿੱਚ ਸ਼ਮੂਲੀਅਤ ਕੀਤੀ ਸੀ।
ਪੰਜਾਬੀ ਹੋਵੇ ਲਾਜ਼ਮੀ: ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਨਾ (Punjabi language should be made compulsory) ਚਾਹੀਦਾ ਹੈ । ਖਹਿਰਾ ਨੇ ਕਿਹਾ ਕਿ ਪਟਵਾਰੀਆਂ ਦਾ ਕੰਮ ਪੂਰੀ ਤਰਾਂ ਨਾਲ ਪੰਜਾਬੀ ਵਿੱਚ ਹੁੰਦਾ ਹੈ ਪਰ ਉਨ੍ਹਾਂ ਦਾ ਪੇਪਰ ਅੰਗਰੇਜ਼ੀ ਵਿੱਚ ਲਿਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ ।
ਗੰਨ ਕਲਚਰ: ਗੰਨ ਕਲਚਰ (Gun culture) ਦੇ ਗਾਣਿਆਂ ਨੂੰ ਲੈਕੇ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਗਾਣਿਆਂ ਨੂੰ ਕਿਸ ਤਰ੍ਹਾਂ ਨਾਲ ਬੰਦ ਕਰ ਸਕਦੀ ਹੈ । ਮੂਸੇ ਵਾਲਾ ਦਾ ਗਾਣਾ ਐਸਵਾਈਐਲ ਵੀ ਸਰਕਾਰ ਵਲੋਂ ਬੈਨ ਕੀਤਾ ਗਿਆ ਸੀ ਉਹ ਗਾਣਾ ਬਹੁਤ ਜਿਆਦਾ ਚਲਿਆ । ਫ਼ਿਲਮਾਂ ਵੀ ਬੈਨ ਕੀਤੀਆਂ ਜਾਂਦੀਆਂ ਹਨ ਉਹ ਵੀ ਚੱਲਦੀਆਂ ਰਹੀਆਂ ਹਨ ।
ਇਹ ਵੀ ਪੜ੍ਹੋ: ਮੰਤਰੀ ਮੀਤ ਹੇਅਰ ਨੇ ਅਮਿਤ ਸ਼ਾਹ ਉੱਤੇ ਕੀਤੇ ਕਰਾਰੇ ਵਾਰ, ਕਿਹਾ ਕੋਝੀਆਂ ਚਾਲਾਂ ਤਹਿਤ ਪੰਜਾਬ ਨੂੰ ਕਰ ਰਹੇ ਬਦਨਾਮ
ਬੰਦੀ ਸਿੰਘਾਂ ਦੀ ਰਿਹਾਈ: ਬੰਦੀ ਸਿੰਘਾਂ ਦੀ ਰਿਹਾਈ (Release of captive Singhs) ਉੱਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ 10 ਸਾਲ ਬਾਦਲਾਂ ਦੀ ਸਰਕਾਰ ਰਹੀ ਹੈ ਉਸ ਸਮੇ ਇੱਕ ਰੈਸੁਲਿਊਸ਼ਨ ਹੀ ਪਾਸ ਕਰ ਦਿੰਦੇ ਕਿ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਅਤੇ ਬੇਅਦਦੀ ਕਾਂਡ ਉੱਤੇ ਬਾਦਲ ਸਰਕਾਰ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਗਾ ਕੇ ਰੱਖਿਆ ਸੀ ਅਤੇ ਬਹਿਬਲ ਕਲਾਂ ਸਮੇਂ 2 ਸਿੱਖ ਕਤਲ ਕਰ ਦਿੱਤੇ ਗਏ ਤਾਂ ਬਾਦਲ ਸਰਕਾਰ ਨੇ ਡੇਰਾ ਮੁਖੀ ਨਾਲ ਸਮਝੋਤਾ ਕਰ ਲਿਆ।
ਬੀਬੀ ਜਗੀਰ ਕੌਰ ਨੂੰ ਸਲਾਹ: ਸੁਖਪਾਲ ਖਹਿਰਾ ਨੇ ਕਿਹਾ ਕਿ ਜਿਹੜੇ ਮੁੱਦੇ ਬੀਬੀ ਜਗੀਰ ਕੌਰ ਨੇ ਚੁੱਕੇ ਨੇ ਉਹ ਕਾਫੀ ਦੇਰ ਨਾਲ ਚੁੱਕੇ ਨੇ ਇਹ ਮੁੱਦੇ ਉਹਨਾਂ ਨੂੰ ਜਦੋਂ ਬੇਅਦਬੀਆਂ ਹੋਈਆਂ ਸਨ ਓਦੋਂ ਚੁੱਕਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਜਗੀਰ ਕੌਰ ਸਿੱਖਾਂ ਦੇ ਹਿਤੈਸ਼ੀ ਸਨ ਤਾਂ 2015 ਵਿੱਚ ਮੁੱਦੇ ਚੁਕਣੇ ਚਾਹੀਦੇ ਸਨ। ਬਹਿਬਲ ਕਲਾਂ ਕਾਂਡ (Behbal Kalan incident) ਹੋਇਆ ਸੀ ਓਦੋਂ ਹੀ ਵਿਰੋਧ ਕਰਨਾ ਚਾਹੀਦਾ ਸੀ ।
ਸਮਝੌਤੇ ਨਾਲ ਨਹੀਂ ਭਵਿੱਖ: ਭਾਜਪਾ ਨਾਲ ਸਮਝੌਤੇ ਦੀ ਗੱਲ ਨੂੰ ਲੈ ਕੇ ਖਹਿਰਾ ਨੇ ਕਿਹਾ ਕਿ ਜੋ ਵੀ ਭਾਜਪਾ ਨਾਲ ਸਮਝੌਤਾ (Compromise with BJP) ਕਰੇਗਾ ਉਸ ਦਾ ਪੰਜਾਬ ਵਿੱਚ ਕੋਈ ਵੀ ਭਵਿੱਖ ਨਹੀਂ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਦੇ ਪ੍ਰਤੀ ਰਵੱਈਆ ਨਕਾਰਾਤਮਕ ਹੈ ਅਤੇ ਭਾਜਪਾ ਕਿਸਾਨਾਂ ਪ੍ਰਤੀ ਵੀ ਨਕਾਰਾਤਮਕ ਰਵੱਇਆ ਰੱਖਦੀ ਹੈ ।ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਸਮੇਂ ਵੀ ਭਾਜਪਾ ਵੱਲੋਂ ਕੋਈ ਵੀ ਨਰਮ ਰੁਖ ਨਹੀਂ ਅਪਣਾਇਆ ਗਿਆ ਜਦ ਕਿ ਇਸ ਅੰਦੋਲਨ ਵਿਚ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਸੀ ।