ਜਲੰਧਰ: ਕਾਲਾ ਸੰਘਿਆਂ ਰੋਡ ਵਿਖੇ ਸਿਹਤ ਵਿਭਾਗ ਵੱਲੋਂ ਕੋਵਿਡ ਟੈਸਟ (Corona) ਕੈਂਪ ਲਗਾਇਆ ਗਿਆ ਹੈ। ਜਿਥੇ ਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਰ੍ਹਾਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਥੋਂ ਲੰਘ ਰਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਕੋਵਿਡ ਟੈੱਸਟ (Covid test)ਕਰਵਾਏ ਜਾ ਰਹੇ ਹਨ।
ਇਸ ਬਾਰੇ ਡਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਲਗਾਤਾਰ ਹੀ ਲੋਕਾਂ ਦੇ ਕੋਵਿਡ ਟੈਸਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਰੋਜ਼ ਦਾ 150 ਟਾਰਗੈੱਟ ਦਿੱਤਾ ਗਿਆ ਹੈ ਅਤੇ ਕਈ ਵਾਰ ਇੱਕ 130 ਤੇ ਕਈ ਵਾਰ ਪੂਰੇ 150 ਵੀ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਬੇਨਤੀ ਕੀਤੀ ਕਿ ਅੱਗੇ ਆ ਕੇ ਆਪਣੇ ਕੋਵਿਡ ਟੈਸਟ ਕਰਾਉਣ ਤਾਂ ਜੋ ਕਿ ਜੇਕਰ ਉਹ ਕੋਵਿਡ ਸੰਕਰਮਿਤ (Covid infected)ਪਾਏ ਜਾਣ ਤਾ ਉਹ ਪਹਿਲਾਂ ਹੀ ਇਕਾਂਤ ਵਾਸ ਵਿਚ ਚਲੇ ਜਾਣ ਤਾਂ ਜੋ ਕਿ ਇਹ ਮਹਾਂਮਾਰੀ ਹੋਰ ਲੋਕਾਂ ਵਿੱਚ ਨਾ ਫੈਲੇ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਕੋਵਿਡ ਟੈਸਟ ਜਾਰੀ ਹੈ ਅਤੇ ਇਹ ਹੁਣ ਵਧੀਆ ਗੱਲ ਹੈ ਕਿ ਕੋਵਿਡ ਦੇ ਮਾਮਲੇ ਹੁਣ ਘੱਟ ਸਾਹਮਣੇ ਆ ਰਹੇ ਹਨ।ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਰਬਾਰਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਲੋਕਾਂ ਨੂੰ ਕੋਰੋਨਾ ਟੈਸਟ ਦੇ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਆ ਕੇ ਕੋਵਿਡ ਟੈਸਟ ਕਰਵਾਉਣ ਤੇ ਸਰਕਾਰ ਦੇ ਦਿੱਤੀਆਂ ਗਈਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣ ਕਰਨ।
ਇਹ ਵੀ ਪੜੋ:ਪੰਜਾਬ ਦੇ ਰਾਜਪਾਲ ਵੀ ਇਸ ਛੋਲੇ ਭਟੂਰੇ ਵਾਲੇ ਦੇ ਦਿਵਾਨੇ, ਜਾਣੋ ਕਿਉ..