ETV Bharat / state

Independence Day Special: 'ਸੁਤੰਤਰਤਾ ਸੈਨਾਨੀਆਂ' ਵਜੋਂ ਜਾਣਿਆ ਜਾਂਦਾ ਹੈ ਇਹ ਪਰਿਵਾਰ, ਇੱਕ-ਇੱਕ ਗੱਲ ਭਰੇਗੀ ਦੇਸ਼ ਭਗਤੀ ਦਾ ਜਜ਼ਬਾ

ਆਜ਼ਾਦੀ ਦਿਹਾੜੇ ਮੌਕੇ ਅਸੀਂ ਸੁਤੰਤਰਤਾ ਸੈਨਾਨੀਆਂ ਨੂੰ (Independence Day 2023) ਯਾਦ ਕਰਦੇ ਹੋਏ, ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉੱਥੇ ਹੀ ਅਸੀਂ ਇਸ ਖਾਸ ਮੌਕੇ ਇੱਕ ਅਜਿਹੇ ਪਰਿਵਾਰ ਨਾਲ ਮਿਲਾਉਣ ਦਾ ਰਹੇ ਹਾਂ, ਜਿਨ੍ਹਾਂ ਦੇ ਦਾਦਾ ਤੇ ਪਿਤਾ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਇਸ ਪਰਿਵਾਰ ਨੂੰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।

Independence Day Special, Independence Day 2023, Freedom Fighters
Independence Day 2023
author img

By

Published : Aug 13, 2023, 7:42 PM IST

Updated : Aug 14, 2023, 10:33 AM IST

ਦੇਵ ਵ੍ਰਤ ਸ਼ਰਮਾ ਨਾਲ ਖਾਸ ਗੱਲਬਾਤ

ਜਲੰਧਰ: 15 ਅਗਸਤ ਦੇ ਦਿਹਾੜੇ ਨੂੰ ਹਰ ਸਾਲ ਆਜ਼ਾਦੀ ਦਿਹਾੜੇ ਜਾਂ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 15 ਅਗਸਤ ਦੇ ਦਿਨ ਨੂੰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਹਾਂ, ਉਸ ਪਿੱਛੇ ਹਜ਼ਾਰਾਂ ਅਜਿਹੇ ਲੋਕਾਂ ਦੀ ਕੁਰਬਾਨੀ ਹੈ, ਜਿਨ੍ਹਾਂ ਕਰਕੇ ਅੱਜ ਅਸੀਂ ਅਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ। ਜਿਨ੍ਹਾਂ ਲੋਕਾਂ ਨੇ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਕੁਰਬਾਨੀ ਦਿੱਤੀ ਅਤੇ ਤਸੀਹੇ ਝੱਲ ਕੇ ਸਾਡੇ ਲਈ ਇਹ ਦਿਨ ਲਿਆਂਦਾ, ਉਨ੍ਹਾਂ ਨੂੰ ਅਸੀਂ ਆਜ਼ਾਦੀ ਦਿਹਾੜੇ ਮੌਕੇ ਜ਼ਰੂਰ ਯਾਦ ਕਰਦੇ ਹਾਂ। ਅਜਿਹੇ ਹੀ ਇੱਕ ਅਜ਼ਾਦੀ ਦੇ ਹੀਰੋ ਹਨ, ਜਲੰਧਰ ਦੇ ਰਹਿਣ ਵਾਲੇ ਦੇਵ ਵ੍ਰਤ ਸ਼ਰਮਾ, ਜੋ ਕਿ ਦੇਸ਼ ਦੀ ਅਜ਼ਾਦੀ ਵੇਲ੍ਹੇ ਕਰੀਬ 20 ਸਾਲ ਦੇ ਸੀ, ਜੋ ਉਹਨਾਂ ਨੇ ਤਸੀਹੇ ਉਸ ਸਮੇਂ ਝੱਲੇ, ਅੱਜ ਵੀ ਉਹ ਕੱਲ੍ਹਾ-ਕੱਲ੍ਹਾ ਪਲ ਉਹਨਾਂ ਨੂੰ ਯਾਦ ਹੈ।

ਜੇਲ੍ਹ ਵਿੱਚ ਫਹਿਰਾਇਆ ਤਿਰੰਗਾ: ਦੇਵ ਵ੍ਰਤ ਦੀ ਉਮਰ ਭਾਵੇਂ ਹੁਣ 95 ਸਾਲ ਹੋ ਚੁੱਕੀ ਹੈ, ਪਰ ਆਜ਼ਾਦੀ ਲਈ ਕੀਤੇ ਸੰਘਰਸ਼ ਵੇਲ੍ਹੇ ਦਾ ਹਰ ਮੰਜਰ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਾਫ ਹੈ। ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਕਰਦੇ ਹੋਏ ਦੇਵ ਵ੍ਰਤ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਖੁਣਖੁਨਾ ਵਿਖੇ 1928 ਨੂੰ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਵੀ ਉੱਥੋਂ ਹੀ ਹਾਸਿਲ ਕੀਤੀ। ਕਰੀਬ 14 ਸਾਲ ਦੀ ਉਮਰ ਵਿੱਚ ਅਜ਼ਾਦੀ ਲਈ ਵਰਤੀ ਜਾਣ ਵਾਲੀ ਸੱਮਗਰੀ ਸਮੇਤ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਖੂਬ ਤਸੀਹੇ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਡਿਤ ਮੂਲ ਰਾਜ ਸ਼ਰਮਾ ਉਸ ਵੇਲ੍ਹੇ ਇੱਕ ਉਘੇ ਸੁਤੰਤਰਤਾ ਸੈਨਾਨੀ ਵਜੋਂ ਜਾਣੇ ਜਾਂਦੇ ਸੀ, ਜਿਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿੱਚ 8 ਸਾਲ ਜੇਲ੍ਹ ਕੱਟੀ। ਉਨ੍ਹਾਂ ਦੇ ਪਿਤਾ ਵੱਲੋਂ ਉਸ ਸਮੇਂ ਜੇਲ ਵਿੱਚ ਹੀ ਲੀਰਾਂ ਇੱਕਠੀਆਂ ਕਰ ਕੇ ਤਿਰੰਗਾ ਝੰਡਾ ਜੇਲ੍ਹ ਵਿੱਚ ਫਹਿਰਾਇਆ ਸੀ। ਉਨ੍ਹਾਂ ਦੇ ਉਸ ਵੇਲ੍ਹੇ ਦੇ ਦੋਸਤ ਬਾਬਾ ਲਾਭ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਦੱਸਦੇ ਹਨ ਕਿ ਜਲੰਧਰ ਦਾ ਰੈਣਕ ਬਾਜ਼ਾਰ ਵਾਲਾ ਇਲਾਕਾ ਉਸ ਸਮੇਂ ਮੁਸਲਿਮ ਇਲਾਕਾ ਸੀ ਅਤੇ ਵੰਡ ਦੌਰਾਨ ਇੱਥੇ ਬਹੁਤ ਦੰਗੇ ਹੋਏ ਸੀ, ਜੋ ਅੱਜ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਹਨ।

Independence Day Special, Independence Day 2023, Freedom Fighters
ਦੇਵ ਵ੍ਰਤ ਸ਼ਰਮਾ

ਸਮੇਂ ਦੀਆਂ ਸਰਕਾਰਾਂ ਤੋਂ ਨਿਰਾਸ਼ : ਦੇਵ ਵ੍ਰਤ ਸ਼ਰਮਾ ਦੇ ਮੁਤਾਬਕ ਜਿੰਨ੍ਹਾਂ ਲੋਕਾਂ ਨੇ ਉਸ ਵੇਲ੍ਹੇ ਦੇਸ਼ ਦੀ ਅਜ਼ਾਦੀ ਲਈ ਲੜਾਈਆਂ ਲੜੀਆਂ, ਅੱਜ ਉਹ ਨਿਰਾਸ਼ ਹਨ, ਕਿਉਂਕਿ ਅੱਜ ਦੇ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਹਨ। ਦੇਵ ਵ੍ਰਤ ਸ਼ਰਮਾ ਕਹਿੰਦੇ ਹਨ ਕਿ ਅੱਜ ਵੱਖ ਵੱਖ ਪਾਰਟੀਆਂ ਦੇ ਨੇਤਾ ਦੇਸ਼ ਬਾਰੇ ਘੱਟ ਤੇ ਆਪਣੇ ਬਾਰੇ ਜ਼ਿਆਦਾ ਸੋਚਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੀ ਸਿਰਫ਼ ਸਾਲ ਵਿੱਚ ਦੋ ਦਿਨ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਮੁਤਾਬਕ ਅੱਜ ਅਜ਼ਾਦੀ ਦੇ ਇਨ੍ਹਾਂ ਸਿਤਾਰਿਆਂ ਨੂੰ ਸਿਰਫ਼ 26 ਜਨਵਰੀ ਤੇ 15 ਅਗਸਤ ਨੂੰ ਹੀ ਯਾਦ ਕੀਤਾ ਜਾਂਦਾ ਹੈ, ਜਦਕਿ ਬਾਕੀ ਸਾਰਾ ਸਾਲ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕੁੱਝ ਵੀ ਹੁੰਦਾ ਰਹੇ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਦੇਵ ਵ੍ਰਤ ਸ਼ਰਮਾ ਨੇ ਮਣੀਪੁਰ ਹਿੰਸਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮਣੀਪੁਰ ਵਿੱਚ ਇੰਨਾ ਕੁੱਝ ਹੋ ਗਿਆ, ਪਰ ਪ੍ਰਧਾਨ ਮੰਤਰੀ ਇਸ ਬਾਰੇ ਸਿਰਫ਼ ਦੋ ਮਿੰਟ ਹੀ ਬੋਲੇ।

ਦੂਜੇ ਪਾਸੇ, ਦੇਵ ਵ੍ਰਤ ਸ਼ਰਮਾ ਦੇ ਬੇਟੇ ਰਜਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਸ਼ਹੀਦ ਭਗਤ ਸਿੰਘ ਦੇ ਪਿੰਡ ਦੇ ਨੇੜੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੁਣ ਵੀ ਅਤੇ ਆਜ਼ਾਦੀ ਸੰਘਰਸ਼ ਸਮੇਂ ਵੀ ਭਗਤ ਸਿੰਘ ਦੇ ਪਰਿਵਾਰ ਨਾਲ ਕਾਫੀ ਨੇੜਤਾ ਰਹੀ ਹੈ। ਰਜਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇੱਕ ਅਜਿਹੇ ਪਰਿਵਾਰ ਦੇ ਬੇਟੇ ਹਨ ਜਿਸ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਅੱਜ ਉਨ੍ਹਾਂ ਦੇ ਬੱਚੇ ਵੀ ਆਪਣੇ ਦਾਦਾ ਜੀ ਕੋਲੋਂ ਉਨ੍ਹਾਂ ਦੀਆਂ ਅਜ਼ਾਦੀ ਦੀ ਲੜਾਈ ਦੀਆਂ ਕਹਾਣੀਆਂ ਸੁਣਦੇ ਹਨ ਅਤੇ ਅੱਗੇ ਆਪਣੇ ਦੋਸਤਾਂ ਨੂੰ ਸੁਣਾਉਂਦੇ ਹਨ।

Last Updated : Aug 14, 2023, 10:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.