ਜਲੰਧਰ: ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਨਗਰ (Guru Tegh Bahadur Singh Nagar) ਤੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤਨੀ ਨੇ ਪਤੀ ਤੋਂ ਦੁੱਖੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ 17 ਸਾਲ ਪਹਿਲਾਂ ਉਸ ਦੀ ਬੇਟੀ ਪ੍ਰਿਆ ਦਾ ਵਿਆਹ ਲਵਲੀਨ ਛਾਬੜਾ ਨਾਲ ਹੋਇਆ। ਵਿਆਹ ਤੋਂ ਬਾਅਦ ਹੀ ਮ੍ਰਿਤਕ ਨਾਲ ਉਸ ਦੇ ਪਤੀ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਤੀ ਦੇ ਜ਼ੁਲਮ ਤੋਂ ਤੰਗ ਹੋ ਕੇ ਪ੍ਰਿਆ ਨੇ ਖੁਦਕੁਸ਼ੀ (Suicide) ਕਰ ਲਈ।
ਉਨ੍ਹਾਂ ਦੱਸਿਆ ਕਿ ਕਈ ਵਾਰ ਮ੍ਰਿਤਕ ਆਪਣੇ ਦੋ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਵੀ ਆ ਗਈ, ਪਰ ਫਿਰ ਪੰਚਾਇਤ ਵਿੱਚ ਮੁਆਫੀ ਮੰਗ ਕੇ ਮ੍ਰਿਤਕ ਦਾ ਪਤੀ ਵਾਪਸ ਲੈ ਜਾਂਦੇ ਸੀ ਅਤੇ ਫਿਰ ਤੋਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਲਵਲੀਨ ਨੇ ਆਪਣੀ ਸਾਰੀ ਜਾਇਦਾਦ ਆਪਣੀ ਭਾਬੀ ਦੇ ਨਾਮ ਕਰ ਦਿੱਤ ਸੀ ਅਤੇ ਉਹ ਆਪਣੀ ਹੀ ਪਤਨੀ ਨੂੰ ਆਪਣੇ ਹੀ ਘਰ ਵਿੱਚ ਰਹਿਣ ਲਈ ਕਿਰਾਇਆ ਮੰਗ ਦਾ ਸੀ ਅਤੇ ਜੇਕਰ ਉਹ ਕਿਰਾਏ ਤੋਂ ਮਨ੍ਹਾਂ ਕਰਦੀ ਸੀ ਤਾਂ ਉਸ ਨੂੰ ਘਰ ਤੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮ੍ਰਿਤਕ ਪ੍ਰਿਆ ਨੇ ਫਾਂਸੀ ਲਗਾਕੇ ਖੁਦਕੁਸ਼ੀ (Suicide) ਕਰ ਲਈ।
ਦੂਜੇ ਪਾਸੇ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੋਜ਼ਾਨਾ ਉਨ੍ਹਾਂ ਦੀ ਮ੍ਰਿਤਕ ਮਾਂ ਪ੍ਰਿਆ ਨਾਲ ਨਾਜਾਇਜ਼ ਧੱਕੇਸ਼ਾਹੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੀ ਮਾਂ ਨਾਲ ਗਾਲ੍ਹੀ-ਗਲੋਚ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਿਆ ਵੱਲੋਂ ਪਹਿਲਾਂ ਵੀ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਸ ਨੂੰ ਰੋਕ ਲਿਆ ਜਾਂਦਾ ਸੀ, ਪਰ ਇਸ ਬਾਰ ਉਨ੍ਹਾਂ ਨੇ ਆਪਣੇ ਹੀ ਕਮਰੇ ਵਿੱਚ ਫਾਹਾ ਲਗਾਕੇ ਖੁਦਕੁਸ਼ੀ (Suicide) ਕਰ ਲਈ।
ਉੱਥੇ ਇਸ ਮੌਕੇ ਥਾਣਾ ਨੰਬਰ 6 ਦੀ ਪੁਲਿਸ ਅਤੇ ਏ.ਸੀ.ਪੀ. ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮੌਕੇ ਏ.ਸੀ.ਪੀ. ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:IAF Helicopter Crash: ਗਰੁੱਪ ਕੈਪਟਨ ਵਰੁਣ ਸਿੰਘ ਨੂੰ ਅੰਤਮ ਵਿਦਾਈ