ਜਲੰਧਰ: ਕਸਬਾ ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ੇ(Toll Plazas) ਦੇ ਰੇਲਵੇ ਲਾਈਨਾਂ ਦੇ ਕੋਲ ਕਈ ਮਜ਼ਦੂਰ ਆਪਣੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ।ਰੇਲਵੇ ਵਿਭਾਗ (Department of Railways) ਨੇ ਉਨ੍ਹਾਂ ਦੀਆਂ ਝੁੱਗੀਆਂ ਨੂੰ ਢਾਹ ਦਿੱਤਾ ਅਤੇ ਕਈ ਗ਼ਰੀਬ ਮਜ਼ਦੂਰ ਬੇਘਰ (Homeless) ਹੋ ਗਏ ਹਨ।ਮਜ਼ਦੂਰ ਸੜਕਾਂ 'ਤੇ ਰਹਿਣ ਲਈ ਮਜ਼ਬੂਰ ਹਨ।
ਇਸ ਮੌਕੇ ਪੀੜਤ ਮਹਿਲਾ ਜਾਨਕੀ ਦੇਵੀ ਨੇ ਕਿਹਾ ਹੈ ਕਿ ਰੇਲਵੇ ਲਾਈਨਾਂ (Railway Lines) ਕੋਲੋਂ ਰੇਲਵੇ ਵਿਭਾਗ ਨੇ ਸਾਡੀਆਂ 50 ਕੁ ਝੁਗੀਆਂ ਢਾਹ ਦਿੱਤੀਆ ਹਨ ਅਤੇ ਅਸੀਂ ਸਾਰੇ ਲੋਕ ਬੇਘਰ ਹੋ ਗਏ ਹਨ।ਮਹਿਲਾ ਦਾ ਕਹਿਣਾ ਹੈ ਕਿ ਅਸੀਂ ਇੱਥੇ ਪਿੱਛਲੇ ਵੀਹ ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ (Corona epidemic) ਕਾਰਨ ਉਨ੍ਹਾਂ ਦੇ ਕੋਲ ਨੌਕਰੀ ਨਹੀਂ ਹੈ ਅਤੇ ਗੁਜ਼ਾਰਾ ਵੀ ਬੇਹੱਦ ਮੁਸ਼ਕਿਲ ਨਾਲ ਕਰ ਰਹੇ ਹਨ ਪਰ ਹੁਣ ਸਰਕਾਰ ਵੱਲੋਂ ਉਨ੍ਹਾਂ ਦੀਆਂ ਝੁੱਗੀਆਂ ਨੂੰ ਵੀ ਢਾਹ ਦਿੱਤਾ ਹੈ।ਇਸ ਮੌਕੇ ਜਾਨਕੀ ਦੇਵੀ ਨੇ ਕਿਹਾ ਕਿ ਉਸ ਦੇ ਘਰ ਤੋਂ ਕੋਈ ਲੜਕਾ ਵੀ ਨਹੀਂ ਹੈ ਅਤੇ ਉਸ ਦਾ ਘਰਵਾਲਾ ਕਈ ਮਹੀਨਿਆਂ ਤੋਂ ਬਿਮਾਰ ਪਿਆ ਹੈ ਅਤੇ ਨਾ ਹੀ ਕੋਈ ਨੌਕਰੀ ਹੈ।
ਸੁਨੀਤਾ ਦੇਵੀ ਨੇ ਕਿਹਾ ਹੈ ਕਿ ਰੇਲਵੇ ਵਿਭਾਗ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ।ਇਥੇ ਸਾਡੀਆਂ ਵੋਟਾਂ ਅਤੇ ਰਾਸ਼ਨ ਕਾਰਡ ਵੀ ਬਣੇ ਹੋਏ ਹਨ ਅਸੀ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹਾਂ।ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ(Comrade) ਜਰਨੈਲ ਸਿੰਘ ਨੇ ਕਿਹਾ ਕਿ ਗਰੀਬਾਂ ਦੀਆਂ ਝੋਪੜੀਆਂ ਢਹਾਉਣੀਆਂ ਕੋਈ ਚੰਗਾ ਕੰਮ ਨਹੀਂ ਹੈ ਹੁਣ ਗਰੀਬ ਲੋਕ ਬੇਘਰ ਹੋ ਗਏ ਹਨ।
ਇਹ ਵੀ ਪੜੋ:ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿਖਾਏ ਮਾਰਗ ’ਤੇ ਚੱਲਣ ਦੀ ਲੋੜ- ਜਥੇਦਾਰ