ਜਲੰਧਰ: ਜਲੰਧਰ ਦੇ ਸੈਂਟਰਲ ਟਾਊਨ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਵਹਿਮ ਵਾਲਾ ਹਰੀਸ਼ ਕੁਮਾਰ ਵੈਸੇ ਤਾਂ ਪੰਜਾਬ ਦੇ ਮੋਗਾ ਸ਼ਹਿਰ ਦਾ ਰਹਿਣ ਵਾਲਾ ਹੈ, ਪਰ ਸਰਕਾਰੀ ਨੌਕਰੀ Harish Kumar working in Jalandhar ਕਰਕੇ ਉਹ ਜਲੰਧਰ ਵਿਖੇ ਰਹਿ ਰਿਹਾ ਹੈ। ਹਰੀਸ਼ ਕੁਮਾਰ ਨਾਮ ਦਾ ਇਹ ਵਿਅਕਤੀ ਦੱਸਦਾ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਇਕ ਬੇਟਾ ਅਤੇ ਇਕ ਬੇਟੀ ਹੈ। Harish Kumar wants to donate eyes
13 ਸਾਲ ਪਹਿਲੇ ਨਜ਼ਰਾਂ ਨੇ ਛੱਡ ਦਿੱਤਾ ਸੀ ਸਾਥ :- ਹਰੀਸ਼ ਕੁਮਾਰ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਵਪਾਰ ਦਾ ਕੰਮ ਕਰਦਾ ਸੀ, ਪਰ ਅੱਜ ਤੋਂ ਤੇਰਾਂ ਸਾਲ ਪਹਿਲੇ ਉਸ ਦੀਆਂ ਨਜ਼ਰਾਂ ਨੇ ਉਸ ਦਾ ਸਾਥ ਛੱਡ ਦਿੱਤਾ। ਨਿਤੀਸ਼ ਕੁਮਾਰ ਦੇ ਮੁਤਾਬਕ ਇੱਕ ਦਿਨ ਉਹ ਆਪਣੇ ਪਰਿਵਾਰ ਦੇ ਨਾਲ ਪਾਰਟੀ ਕਰਕੇ ਘਰ ਵਾਪਸ ਪਰਤਿਆ ਅਤੇ ਰਾਤ ਨੂੰ ਸੌਂ ਗਿਆ। ਪਰ ਅਗਲੇ ਦਿਨ ਸਵੇਰੇ ਜਦੋਂ ਉੱਠਿਆ ਤਾਂ ਉਸਨੂੰ ਦਿਖਣਾ ਬੰਦ ਹੋ ਚੁੱਕਿਆ ਸੀ।
ਉਸ ਦੇ ਮੁਤਾਬਕ ਉਸ ਦਿਨ ਤੋਂ ਲੈ ਕੇ ਕਈ ਸਾਲ ਤੱਕ ਹਰੀਸ਼ ਆਪਣੀਆਂ ਅੱਖਾਂ ਦੇ ਇਲਾਜ ਲਈ ਮੋਗਾ, ਜਲੰਧਰ ,ਅੰਮ੍ਰਿਤਸਰ ,ਚੰਡੀਗੜ੍ਹ, ਦਿੱਲੀ ਹੈਦਰਾਬਾਦ ਤੱਕ ਡਾਕਟਰਾਂ ਨੂੰ ਦਿਖਾਉਂਦਾ ਰਿਹਾ, ਪਰ ਅੱਖਾਂ ਵਿੱਚ ਕੋਈ ਫ਼ਰਕ ਨਾ ਪਿਆ, ਅੱਖਾਂ ਦਾ ਅਰਜਨਟੀਨਾ ਖ਼ਰਾਬ ਹੋਣ ਕਰਕੇ ਹਰ ਕਿਸੇ ਨੇ ਉਸ ਨੂੰ ਇਹੀ ਕਿਹਾ ਕਿ ਹੁਣ ਉਸ ਦੀਆਂ ਅੱਖਾਂ ਠੀਕ ਨਹੀਂ ਹੋ ਸਕਦੀਆਂ। ਇੱਥੇ ਤੱਕ ਕੇ ਇਕ ਡਾਕਟਰ ਦੇ ਕਹਿਣ ਉੱਤੇ ਉਸ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ ਰਸ਼ੀਆ ਤੋਂ ਟੀਕੇ ਤੱਕ ਮੰਗਵਾ ਕੇ ਲਗਵਾਏ, ਪਰ ਕੋਈ ਦਵਾ ਦਾਰੂ ਕੰਮ ਨਹੀਂ ਆਈ। ਹਾਲਾਤ ਇਹ ਹੋ ਗਏ ਹਰੀਸ਼ ਨੇ ਵਪਾਰ ਦਾ ਕੰਮ ਛੱਡ ਕੇ ਸਪੈਸ਼ਲ ਕੈਟੇਗਿਰੀ ਵਿਚ ਸਰਕਾਰੀ ਨੌਕਰੀ ਅਪਲਾਈ ਕੀਤੀ, ਜਿਸ ਤੋਂ ਬਾਅਦ ਉਸ ਨੂੰ ਜਲੰਧਰ ਨਗਰ ਨਿਗਮ ਵਿਖੇ ਸਪੈਸ਼ਲ ਕੈਟਾਗਰੀ ਵਿਚ ਨੌਕਰੀ ਮਿਲ ਗਈ।
ਅੱਜ ਹਰੀਸ਼ ਜਲੰਧਰ ਵਿਖੇ ਕੱਲਾ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ:- ਪਿਛਲੇ ਕਈ ਸਾਲਾਂ ਤੋਂ ਜਲੰਧਰ ਨਗਰ ਨਿਗਮ ਵਿੱਚ ਨੌਕਰੀ ਕਰ ਰਿਹਾ, ਹਰੀਸ਼ ਨਗਰ ਨਿਗਮ ਦੀ ਬਿਲਡਿੰਗ ਦੀ ਬੈਕ ਸਾਈਡ ਉੱਤੇ ਇੱਕ ਕਿਰਾਏ ਦੇ ਮਕਾਨ ਦੀ ਦੂਸਰੀ ਮੰਜ਼ਿਲ ਉੱਤੇ ਰਹਿੰਦਾ ਹੈ। ਉਸ ਦੇ ਮੁਤਾਬਕ ਉਸ ਨੌਕਰੀ ਵਿਚ ਅਤੇ ਇਕੱਲੇ ਰਹਿਣ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਠਿਨਾਈ ਨਹੀਂ ਹੈ। ਹਾਲਾਂਕਿ ਉਸ ਦਾ ਦਫ਼ਤਰ ਵੀ ਨਗਰ ਨਿਗਮ ਦੀ ਤੀਸਰੀ ਮੰਜ਼ਿਲ ਉੱਤੇ ਹੈ। ਕਿਰਾਏ ਉੱਤੇ ਉਸ ਦਾ ਕਮਰਾ ਵੀ ਦੂਸਰੀ ਮੰਜ਼ਿਲ ਤੇ ਹੈ, ਹਰੀਸ਼ ਦੇ ਕਮਰੇ ਵਿੱਚ ਸਾਫ਼ ਸਫ਼ਾਈ ਦੇਖ ਇੰਜ ਲੱਗਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਹੈ। ਹਰੀਸ਼ ਕੋਲ ਆਪਣਾ ਟਾਈਮ ਪਾਸ ਕਰਨ ਲਈ ਇਕ ਰੇਡੀਓ ਹੈ, ਜਿਸ ਦੇ ਅਲੱਗ-ਅਲੱਗ ਸਟੇਸ਼ਨ ਉਸ ਨੂੰ ਯਾਦ ਹਨ।
ਖ਼ੁਦ ਦੇਖ ਨਹੀਂ ਪਾਉਂਦਾ, ਪਰ ਫਿਰ ਵੀ ਕਿਸੇ ਹੋਰ ਨੂੰ ਆਪਣੀਆਂ ਅੱਖਾਂ ਕਰਨਾ ਚਾਹੁੰਦਾ ਹੈ ਦਾਨ, ਤਾਂ ਕਿ ਉਸਦੇ ਜੀਂਦੇ ਜੀ ਕੋਈ ਹੋਰ ਉਸ ਦੀਆਂ ਅੱਖਾਂ ਤੋਂ ਦੁਨੀਆਂ ਵੇਖ ਸਕੇ :- ਹਰੀਸ਼ ਦਾ ਕਹਿਣਾ ਹੈ ਕਿ ਜਦ ਉਸ ਦੀਆਂ ਅੱਖਾਂ ਖ਼ਰਾਬ ਹੋਈਆਂ ਤਾਂ ਡਾਕਟਰਾਂ ਵੱਲੋਂ ਕਈ ਸਾਲ ਤੱਕ ਉਸਦਾ ਇਲਾਜ ਕੀਤਾ ਗਿਆ, ਪਰ ਅੱਖਾਂ ਦੇ ਰੈਟੀਨਾ ਨੂੰ ਠੀਕ ਨਹੀਂ ਕੀਤਾ ਜਾ ਸਕਿਆ। ਪਰ ਇਸ ਦੇ ਦੂਸਰੇ ਪਾਸੇ ਡਾਕਟਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਅਤੇ ਬਾਹਰਲਾ ਹਿੱਸਾ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਹਰੀਸ਼ ਨੇ ਆਪਣੇ ਮਨ ਵਿੱਚ ਠਾਣ ਲਿਆ, ਕਿਉਂਕਿ ਉਹ ਖੁਦ ਤਾਂ ਕਦੀ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕੇਗਾ, ਲੇਕਿਨ ਆਪਣੀਆਂ ਅੱਖਾਂ ਨੂੰ ਦਾਨ ਕਰਕੇ ਉਹ ਕਿਸੇ ਹੋਰ ਨੂੰ ਇਹ ਦੁਨੀਆਂ ਦੇਖਣ ਲਾਇਕ ਜਰੂਰ ਬਣਾਏਗਾ।
ਹਰੀਸ਼ ਚਾਹੁੰਦਾ ਹੈ ਕਿ ਉਸ ਦੇ ਜਿਉਂਦੇ ਜੀਅ ਉਸ ਦੀਆਂ ਅੱਖਾਂ ਕਿਸੇ ਹੋਰ ਨੂੰ ਲਗਾ ਦਿੱਤੀਆਂ ਜਾਣ ਤਾਂ ਕਿ ਜਦੋਂ ਉਹ ਇਨਸਾਨ ਇਨ੍ਹਾਂ ਅੱਖਾਂ ਨਾਲ ਦੁਨੀਆ ਨੂੰ ਦੇਖੇ ਤਾਂ ਉਸ ਦੀ ਖ਼ੁਸ਼ੀ ਹਰੀਸ਼ ਮਹਿਸੂਸ ਕਰ ਸਕੇ। ਹਰੀਸ਼ ਦੱਸਦਾ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਬੇਟਾ ਉਸ ਦੇ ਇਸ ਫ਼ੈਸਲੇ ਨਾਲ ਰਾਜ਼ੀ ਹਨ, ਪਰ ਉਸ ਦੀ ਬੇਟੀ ਇਸ ਗੱਲ ਨੂੰ ਨਹੀਂ ਮੰਨਦੀ। ਉਹ ਦੇ ਮੁਤਾਬਕ ਜੇ ਡਾਕਟਰ ਕਿਸੇ ਇਨਸਾਨ ਨੂੰ ਉਸ ਦੀਆਂ ਅੱਖਾਂ ਲਗਾ ਦੇਣ ਤਾਂ ਉਸ ਲਈ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੋਵੇਗਾ।
ਇਹ ਵੀ ਪੜੋ:- ਦੀਵਾਲੀ ਮੌਕੇ ਆਤਿਸ਼ਬਾਜ਼ੀ ਤੇ ਪਟਾਕੇ ਚਲਾਉਣ ਨੂੰ ਤਰਸਦੇ ਅੱਧੀ ਦਰਜਨ ਪਿੰਡ, ਜਾਣੋ ਕਿਉਂ ?