ਜਲੰਧਰ: ਸ਼ਹਿਰ ਦੇ ਜੋਤੀ ਨਗਰ ਇਲਾਕੇ (Jyoti Nagar area) ’ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋ ਇੱਕ ਕਬਾੜ ਦੇ ਗੋਦਾਮ ਨੂੰ ਅਚਾਨਕ ਭਿਆਨਕ ਅੱਗ (Terrible fire) ਲੱਗ ਗਈ। ਅੱਗ ਇੰਨ੍ਹੀਂ ਜਿਆਦਾ ਭਿਆਨਕ ਸੀ ਕਿ ਇਸਦਾ ਧੂੰਆ ਪੂਰੇ ਸ਼ਹਿਰ 'ਚ ਨਜ਼ਰ ਆ ਰਿਹਾ ਹੈ। ਫਿਲਹਾਲ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਕਬਾੜ ਦੇ ਗੋਦਾਮ ਨੂੰ ਅਚਾਨਕ ਭਿਆਨਕ ਅੱਗ (Terrible fire) ਲੱਗ ਗਈ। ਗੋਦਾਮ ਦੀ ਭਿਆਨਕ ਅੱਗ ਉਸ ਸਮੇਂ ਆਪਣਾ ਖੌਫਨਾਕ ਰੂਪ ਧਾਰ ਗਈ ਜਦੋ ਉਸਦੇ ਅੰਦਰ ਮੌਜੂਦ ਝੂੱਗੀਆਂ ਨੂੰ ਵੀ ਆਪਣੀ ਚਪੇਟ ’ਚ ਲੈ ਲਿਆ। ਇਸ ਦੌਰਾਨ ਤਿੰਨ-ਚਾਰ ਝੁੱਗੀਆਂ ਵੀ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਇਸ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ।
ਕਾਬਿਲੇਗੌਰ ਹੈ ਕਿ ਇਸ ਗੋਦਾਮ ਦੇ ਨਾਲ ਕਈ ਝੁੱਗੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਫਿਲਹਾਲ ਤੋੜ ਦਿੱਤਾ ਗਿਆ ਹੈ ਤਾਂ ਕਿ ਅੱਗ ਅੱਗੇ ਨਾ ਫੈਲੇ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ ਕਰੀਬ ਛੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ ਪਰ ਅੱਗ ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।