ਜਲੰਧਰ: ਕਸਬਾ ਫਿਲੌਰ ਵਿਖੇ ਉੱਘੇ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਨੇ ਕੁੜੀਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲ ’ਚ ਕੁੜੀਆਂ ਲਈ ਕਮਰੇ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਹੀ ਨਹੀਂ ਮਨਦੀਪ ਸਿੰਘ ਗੋਰਾ ਨੇ ਗਰੀਬ ਪਰਿਵਾਰਾਂ ਦੀਆਂ 125 ਬੱਚੀਆਂ ਜਿਨ੍ਹਾਂ ਦੀ ਪੜ੍ਹਾਈ ਫੀਸ ਕਾਰਨ ਰੁਕੀ ਹੋਈ ਸੀ ਉਨ੍ਹਾਂ ਦੀ ਫੀਸ ਵੀ ਭਰੀ। ਦੱਸ ਦਈਏ ਕਿ ਇਨ੍ਹਾਂ ਬੱਚੀਆਂ ਦੀ ਫੀਸ ਇੱਕ ਲੱਖ ਦੇ ਕਰੀਬ ਸੀ, ਜਿਸਦਾ ਚੈੱਕ ਕੱਟ ਕੇ ਸਕੂਲ ਦੀ ਪ੍ਰਿੰਸੀਪਲ ਨੂੰ ਦੇ ਦਿੱਤਾ। ਤਾਂ ਜੋ ਇਨ੍ਹਾਂ ਬੱਚੀਆਂ ਦੀ ਪੜ੍ਹਾਈ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ।
ਮਨਦੀਪ ਨੇ ਵੱਡਾ ਹਾਲ ਖਾਣ ਲਈ ਬਣਾਉਣ ਲਈ ਵੀ ਕੀਤਾ ਐਲਾਨ
ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਮਦਦ ਦੀ ਲੋੜ ਹੋਈ ਤਾਂ ਉਹ ਹਰ ਚੀਜ਼ ਲਈ ਹਰ ਸਮੇਂ ਹਾਜਿਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਚ ਬੱਚਿਆ ਦੇ ਲਈ ਖਾਣ ਲਈ ਹਾਲ ਨਹੀਂ ਹੈ ਜਿਸ ਨੂੰ ਆਉਣ ਵਾਲੇ ਸਮੇਂ 'ਚ ਜਲਦ ਤੋਂ ਜਲਦ ਬਣਾ ਦਿੱਤਾ ਜਾਵੇਗਾ।
ਇਹ ਵੀ ਪੜੋ: ਪਠਾਨਕੋਟ ਵਿਖੇ ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਚੌਕਸ
ਸਕੂਲ ਦੀ ਪ੍ਰਿੰਸੀਪਲ ਨੇ ਕੀਤਾ ਮਨਦੀਪ ਸਿੰਘ ਦਾ ਧੰਨਵਾਦ
ਸਕੂਲ ਦੀ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਨੇ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਰਗੇ ਸਮਾਜ ਸੇਵੀ ਦੇ ਕਾਰਨ ਹੀ ਗਰੀਬ ਪਰਿਵਾਰਾਂ ਦੇ ਬੱਚੇ ਆਪਣੀ ਪੜ੍ਹਾਈ ਕਰ ਰਹੇ ਹਨ ਅਤੇ ਅੱਗੇ ਵਧ ਰਹੇ ਹਨ। ਉਨ੍ਹਾਂ ਵੱਲੋਂ ਸਕੂਲ ਲਈ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।