ਜਲੰਧਰ: ਜਲੰਧਰ Jalandhar agriculture office ਦੇ ਖੇਤੀਬਾੜੀ ਦਫ਼ਤਰ ਵਿਖੇ ਅੱਜ ਬੁੱਧਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਦਫ਼ਤਰ ਵਿਖੇ ਖੇਤੀਬਾੜੀ ਅਫ਼ਸਰ ਨੂੰ ਮਿਲਣ ਆਏ, ਕਿਸਾਨ ਇੱਥੇ ਧਰਨਾ ਲਗਾ ਕੇ ਬੈਠ ਗਏ। ਕਿਸਾਨਾਂ ਵੱਲੋਂ ਖੇਤੀਬਾੜੀ ਅਫ਼ਸਰ ਉੱਤੇ ਇਹ ਇਲਜ਼ਾਮ ਲਗਾਏ ਗਏ, ਇਕ ਡੀਲਰ ਵੱਲੋਂ ਕਿਸਾਨਾਂ ਨੂੰ ਝੋਨੇ ਦਾ ਗਲਤ ਬੀਜ ਮੁਹੱਈਆ ਕਰਵਾਇਆ ਗਿਆ, ਪਰ ਖੇਤੀਬਾੜੀ ਅਫਸਰ ਵਲੋਂ ਡੀਲਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। Protest at Agriculture Office Jalandhar
ਦੱਸ ਦਈਏ ਕਿ ਖੇਤੀਬਾੜੀ ਦਫ਼ਤਰ ਦੇ ਅੰਦਰ ਮੁੱਖ ਖੇਤੀਬਾੜੀ ਅਫ਼ਸਰ ਦੇ ਕਮਰੇ ਵਿੱਚ ਜਦੋਂ ਕਿਸਾਨ ਪਹੁੰਚੇ ਤਾਂ ਦੇਖਿਆ ਕਿ ਜਿਸ ਡੀਲਰ ਖ਼ਿਲਾਫ਼ ਕਿਸਾਨਾਂ ਨੇ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਕੀਤੀ ਹੈ, ਉਹੀ ਡੀਲਰ ਖੇਤੀਬਾੜੀ ਅਫਸਰ ਦੇ ਨਾਲ ਬੈਠ ਕੇ ਚਾਹ ਪਾਣੀ ਪੀ ਰਿਹਾ ਹੈ। ਜਿਸ ਤੋਂ ਬਾਅਦ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਵਿੱਚ ਖ਼ੂਬ ਬਹਿਸਬਾਜ਼ੀ ਹੋਈ।
ਇਸ ਦੌਰਾਨ ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਇਕ ਡੀਲਰ ਵੱਲੋਂ ਝੋਨੇ ਦਿ ਜਿਸ ਕਿਸਮ ਦਾ ਬੀਜ ਕਿਸਾਨਾਂ ਨੂੰ ਮੁਹੱਈਆ ਕਰਾਇਆ ਗਿਆ ਸੀ, ਉਹ ਬੀਜ ਅਸਲ ਵਿਚ ਕੋਈ ਹੋਰ ਨਿਕਲਿਆ। ਜਿਸ ਦੇ ਇਵਜ਼ ਵਿੱਚ ਕਿਸਾਨਾਂ ਵੱਲੋਂ ਜਲੰਧਰ ਦੇ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਅਫ਼ਸਰ ਵੱਲੋਂ ਅਜਿਹੀ ਕੋਈ ਕਾਰਵਾਈ ਕਰਨ ਦੇ ਉਨ੍ਹਾਂ ਡੀਲਰਾਂ ਨਾਲ ਚਾਹ ਪਾਣੀ ਪੀਂਦੇ ਹੋਏ ਹੱਸ-ਹੱਸ ਕੇ ਗੱਲਾਂ ਕੀਤੀਆਂ ਜਾ ਰਹੀਆਂ ਸੀ।
ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਵੀ ਇਸ ਗੱਲ ਦੀ ਜਾਂਚ ਕੀਤੀ ਗਈ ਹੈ ਕਿ ਜੋ ਬੀਜ ਕਿਸਾਨਾਂ ਨੂੰ ਦਿੱਤਾ ਗਿਆ ਸੀ, ਉਹ ਉਹ ਬੀਜ ਨਹੀਂ ਸੀ ਜੋ ਕਿਸਾਨਾਂ ਵੱਲੋਂ ਖਰੀਦਿਆ ਗਿਆ ਸੀ। ਜਿਸ ਦਾ ਖਮਿਆਜ਼ਾ ਅੱਜ ਕਿਸਾਨ ਭੁਗਤ ਰਹੇ ਹਨ। ਇਹੀ ਕਾਰਨ ਹੈ ਕਿ ਕਿਸਾਨ ਉਸ ਡੀਲਰ ਉੱਤੇ ਕਾਰਵਾਈ ਕਰਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਡੀਲਰ ਉੱਪਰ ਮਾਮਲਾ ਦਰਜ ਕੀਤਾ ਜਾਵੇ, ਪਰ ਖੇਤੀਬਾੜੀ ਅਫਸਰ ਵੱਲੋਂ ਡੀਲਰ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ।
ਉਧਰ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਜਸਵੰਤ ਰਾਏ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਜਲੰਧਰ ਦੇ ਇਕ ਡੀਲਰ ਵੱਲੋਂ ਕਿਸਾਨਾਂ ਨੂੰ ਝੋਨੇ ਦਾ ਗਲਤ ਬੀਜ ਮੁਹੱਈਆ ਕਰਾਇਆ ਗਿਆ ਹੈ। ਜਿਸ ਦੀ ਜਾਂਚ ਉਨ੍ਹਾਂ ਵੱਲੋਂ ਕਰਵਾਈ ਗਈ ਅਤੇ ਜਾਂਚ ਵਿੱਚ ਡੀਲਰ ਗਲਤ ਪਾਇਆ ਗਿਆ। ਇਸ ਤੋਂ ਬਾਅਦ ਦਸਮੇਸ਼ ਖਾਦ ਸਟੋਰ ਫਲੋਰ ਉੱਪਰ ਐਕਸ਼ਨ ਲੈਂਦੇ ਹੋਏ, ਉਨ੍ਹਾਂ ਦਾ ਲਾਈਸੈਂਸ ਕੈਂਸਲ ਕਰ ਦਿੱਤਾ ਗਿਆ ਹੈ ਅਤੇ ਗੋਸਾਈਂ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਇਨ੍ਹਾਂ ਲੋਕਾਂ ਕੋਲੋਂ ਝੋਨੇ ਦੀ ਕਿਸਮ 126 ਇਸ ਦਾ ਬੀਜ ਲਿਆ ਗਿਆ ਸੀ, ਜਦਕਿ ਇਨ੍ਹਾਂ ਵੱਲੋਂ ਉਨ੍ਹਾਂ ਨੂੰ ਕੋਈ ਹੋਰ ਬੀਜ ਦੇ ਦਿੱਤਾ ਗਿਆ।
ਇਹ ਵੀ ਪੜੋ:- ਸਿਰ ਫਿਰੇ ਦਾ ਕਾਰਾ 4 ਬੱਚਿਆਂ ਦੀ ਮਾਂ ਦੇ ਮਾਰੇ ਚਾਕੂ ਖੁਦ ਨੂੰ ਦੀ ਕੀਤਾ ਜਖ਼ਮੀ