ਜਲੰਧਰ: ਜੌਹਲ ਹਸਪਤਾਲ (Johal Hospital) ਵਿਖੇ ਉਸ ਸਮੇਂ ਮਾਹੌਲ ਗਰਮ ਹੋ ਗਿਆ, ਜਦ ਹਸਪਤਾਲ ਦੇ ਅੱਗੇ ਆ ਕੇ ਸਾਬਕਾਂ ਫੌਜੀਆਂ ਦੀਆਂ ਜਥੇਬੰਦੀਆਂ (Organizations of ex-servicemen) ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਸੜਕ ‘ਤੇ ਜਾਮ ਲਗਾ ਦਿੱਤਾ ਗਿਆ। ਇਹੀ ਨਹੀਂ ਇਸ ਤੋਂ ਬਾਅਦ ਇਹ ਸਾਬਕਾ ਫੌਜੀ ਜਲੰਧਰ ਦੇ ਪੀ.ਏ.ਪੀ. ਚੌਂਕ (PAP of Jalandhar square) ਵਿਖੇ ਪਹੁੰਚੇ ਅਤੇ ਉੱਥੇ ਸੜਕ ਜਾਮ ਕਰ ਦਿੱਤੀ। ਦਰਅਸਲ ਕੁਝ ਦਿਨ ਪਹਿਲੇ ਜਲੰਧਰ ਦੇ ਜੌਹਲ ਹਸਪਤਾਲ (Johal Hospital of Jalandhar) ਵਿੱਚ ਇੱਕ ਸੜਕ ਹਾਦਸੇ (road accident) ਤੋਂ ਬਾਅਦ ਦਾਖ਼ਲ ਹੋਏ ਇੱਕ ਸਾਬਕਾ ਫੌਜੀ ਦੀ ਮੌਤ (Death of ex-servicemen) ਹੋ ਗਈ ਸੀ।
ਇਸ ਤੋਂ ਬਾਅਦ ਹਸਪਤਾਲ ਵਿੱਚ ਪਾਰਕਿੰਗ (Parking at the hospital) ਨੂੰ ਲੈ ਕੇ ਸਾਬਕਾ ਫ਼ੌਜੀਆਂ ਅਤੇ ਹਸਪਤਾਲ ਦੇ ਸਟਾਫ਼ ਵਿੱਚ ਕਾਫ਼ੀ ਮਾਰ-ਕੁੱਟ ਹੋਈ ਸੀ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਸਾਬਕਾਂ ਫੌਜੀਆਂ ਉੱਪਰ ਇਸ ਗੱਲ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਕਿ ਉਨ੍ਹਾਂ ਨੇ ਹਸਪਤਾਲ ਦੇ ਅੰਦਰ ਵੜ ਕੇ ਸਟਾਫ਼ ਨਾਲ ਮਾਰ ਕੁੱਟ ਕੀਤੀ ਹੈ। ਇਸ ਦੇ ਉਲਟ ਸਾਬਕਾ ਫੌਜੀ ਉਨ੍ਹਾਂ ਦੀ ਜਥੇਬੰਦੀ ਨਾ ਲਾ ਕੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਨ ਲੱਗ ਪਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਦੇ ਪੀ.ਏ.ਪੀ. ਚੌਂਕ ਜਾਮ ਕਰ ਦਿੱਤਾ। ਇਸ ਮੌਕੇ ਸਾਬਕਾ ਫ਼ੌਜੀਆਂ ਦਾ ਕਹਿਣਾ ਸੀ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਸਾਥੀਆਂ ਨਾਲ ਮਾਰ ਕੁਟਾਈ ਕੀਤੀ ਗਈ ਹੈ। ਜਿਸ ਤੋਂ ਬਾਅਦ ਉਲਟਾ ਉਨ੍ਹਾਂ ‘ਤੇ ਹੀ ਮਾਮਲਾ ਦਰਜ ਕਰਵਾ ਦਿੱਤਾ ਹੈ।
ਉੱਧਰ ਇਸ ਪੂਰੇ ਮਾਮਲੇ ਵਿੱਚ ਸ਼ਾਮ ਨੂੰ ਉਪਰੋਕਤ ਹਸਪਤਾਲ ਦੇ ਮਾਲਕ ਡਾ. ਬੀ.ਐੱਸ. ਜੌਹਲ (Dr. B.S. Johal) ਨੇ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਜਿਸ ਵੇਲੇ ਇਹ ਸਾਰੀ ਘਟਨਾ ਘਟੀ ਹੈ। ਇਸ ਵੇਲੇ ਉਹ ਵਿਦੇਸ਼ ਵਿੱਚ ਸੀ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ, ਕਿ ਹਸਪਤਾਲ ਵਿੱਚ ਕੁਝ ਲੋਕਾਂ ਵੱਲੋਂ ਮੋਟਰਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਸਟਾਫ ਨਾਲ ਮਾਰ ਕੁਟਾਈ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਬਣੀ ਹੋਈ ਹੈ। ਇਸ ਤੋਂ ਬਾਅਦ ਹਸਪਤਾਲ (Hospital) ਪ੍ਰਸ਼ਾਸਨ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੁਲਿਸ ਨੇ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ਮੁਤਾਬਿਕ ਕਾਰਵਾਈ ਮਨਜ਼ੂਰ ਹੈ।
ਇਹ ਵੀ ਪੜ੍ਹੋ: ਏਸ਼ੀਅਨ ਯੋਗਾ ਚੈਂਪੀਅਨਸ਼ਿਪ ’ਚ ਪੰਜਾਬ ਦੀ ਧੀ ਨੇ ਖੱਟਿਆ ਨਮਾਣਾ