ਜਲੰਧਰ: ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪਤਾਲਾਂ ਵਾਲੇ ਸ਼ਹਿਰਾਂ ਵਿੱਚ ਜਲੰਧਰ ਸ਼ਹਿਰ ਵੀ ਸ਼ਾਮਲ ਹੈ। ਇਸ ਨੂੰ ਮੈਡੀਕਲ ਟੂਰਿਜ਼ਮ ਦਾ ਮੁੱਖ ਕੇਂਦਰ ਵੀ ਕਿਹਾ ਜਾਂਦਾ ਹੈ, ਪਰ ਕੋਰੋਨਾ ਕਰ ਕੇ ਸ਼ਹਿਰ ਵਿੱਚ ਮੈਡੀਕਲ ਦੇ ਕੰਮ ਉੱਤੇ ਕਾਫ਼ੀ ਅਸਰ ਪਿਆ ਹੈ।
ਜਲੰਧਰ ਦੇ ਵਿੱਚ ਹਨ ਸੈਂਕੜੇ ਛੋਟੇ-ਛੋਟੇ ਹਸਪਤਾਲ
ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪਤਾਲਾਂ ਵਾਲੇ ਸ਼ਹਿਰਾਂ ਵਿੱਚ ਸ਼ਾਮਲ ਸ਼ਹਿਰ ਜਲੰਧਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਹਸਪਤਾਲ ਹਨ। ਇਨ੍ਹਾਂ ਹਸਪਤਾਲਾਂ ਦੇ ਵਿੱਚ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਇਲਾਜ਼ ਦੇ ਲਈ ਹਸਪਤਾਲਾਂ ਦੇ ਵਿੱਚ ਆਉਂਦੇ ਹਨ।
ਹਸਪਤਾਲਾਂ ਦੇ ਨਾਲ-ਨਾਲ ਲੈਬਾਂ ਵੀ ਹਨ
ਕਿਸੇ ਵੀ ਬੀਮਾਰੀ ਦਾ ਪਤਾ ਲਾਉਣ ਦੇ ਲਈ ਡਾਕਟਰਾਂ ਵੱਲੋਂ ਲੈਬ ਟੈਸਟ ਅਤੇ ਸਕੈਨ ਵੀ ਕਰਵਾਏ ਜਾਂਦੇ ਹਨ, ਜਿਸ ਨਾਲ ਕਿ ਬੀਮਾਰੀ ਦਾ ਡੂੰਘਾਈ ਨਾਲ ਪਤਾ ਚੱਲ ਜਾਂਦਾ ਹੈ। ਜਲੰਧਰ ਸ਼ਹਿਰ ਦੇ ਵਿੱਚ ਹਸਪਤਾਲਾਂ ਦੇ ਨਾਲ-ਨਾਲ ਸੈਂਕੜੇ ਹੀ ਟੈਸਟਿੰਗ ਲੈਬੋਰੇਟਰੀਆਂ ਅਤੇ ਸਕੈਨਿੰਗ ਸੈਂਟਰ ਹਨ, ਜਿੱਥੇ ਰੋਜ਼ਾਨਾ ਹੀ ਮਰੀਜ਼ਾਂ ਦੇ ਅਲੱਗ-ਅਲੱਗ ਟੈਸਟ ਹੁੰਦੇ ਹਨ।
ਕੋਰੋਨਾ ਨੇ ਲੈਬਾਂ ਤੋਂ ਗਾਹਕ ਭਜਾਏ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨਵਜੋਤ ਦਈਆ ਨੇ ਦੱਸਿਆ ਕਿ ਜਿੱਥੇ ਰੋਜ਼ਾਨਾਂ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਅਲੱਗ-ਅਲੱਗ ਟੈਸਟ ਹੁੰਦੇ ਸਨ, ਉੱਥੇ ਹੀ ਜਦੋਂ ਦਾ ਕੋਰੋਨਾ ਆਇਆ ਹੈ, ਕੋਈ ਵੀ ਮਰੀਜ਼ ਲੈਬ ਉੱਤੇ ਟੈਸਟ ਕਰਵਾਉਣ ਜਾਂ ਸਕੈਨ ਕਰਵਾਉਣ ਹੀ ਨਹੀਂ ਆ ਰਿਹਾ ਹੈ। ਲੈਬਾਂ ਅਤੇ ਸਕੈਨ ਸੈਂਟਰ ਮਰੀਜ਼ਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।