ETV Bharat / state

ਲੁਟੇਰਿਆਂ ਨਾਲ ਮੁਕਾਬਲੇ 'ਚ ਜ਼ਖ਼ਮੀ ਕੁਸੁਮ ਦਾ ਡਾਕਟਰਾਂ ਨੇ ਜੋੜਿਆ ਹੱਥ - jalandhar police commissioner

ਜਲੰਧਰ ਦੇ ਕਪੂਰਥਲਾ ਚੌਕ ਵਿੱਚ ਲੁੱਟਖੋਹ ਦੀ ਵਾਰਦਾਤ ਨੂੰ ਅਸਫਲ ਕਰਦਿਆਂ 15 ਸਾਲਾ ਕੁੜੀ ਕੁਸੁਮ ਦਾ ਹੱਥ ਕੱਟਿਆ ਗਿਆ ਸੀ, ਨੂੰ ਮੰਗਲਵਾਰ ਡਾਕਟਰਾਂ ਨੇ ਸਫਲ ਅਪ੍ਰੇਸ਼ਨ ਤਹਿਤ ਜੋੜ ਦਿੱਤਾ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਕੁਸੁਮ ਦਾ ਨਾਂਅ ਸੂਬਾ ਤੇ ਕੌਮੀ ਪੱਧਰ 'ਤੇ ਮਿਲਣ ਵਾਲੇ ਬਹਾਦਰੀ ਐਵਾਰਡਾਂ ਲਈ ਭੇਜੇ ਜਾਣ ਬਾਰੇ ਵੀ ਕਿਹਾ।

ਲੁਟੇਰਿਆਂ ਨਾਲ ਮੁਕਾਬਲੇ 'ਚ ਜ਼ਖ਼ਮੀ ਕੁਸੁਮ ਦਾ ਡਾਕਟਰਾਂ ਨੇ ਹੱਥ ਜੋੜਿਆ

author img

By

Published : Sep 1, 2020, 7:54 PM IST

Updated : Sep 1, 2020, 9:48 PM IST

ਜਲੰਧਰ: ਬੀਤੇ ਦਿਨ ਜਲੰਧਰ ਦੇ ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸਦਾ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ ਗਿਆ ਸੀ। ਮੰਗਲਵਾਰ ਨੂੰ ਡਾਕਟਰਾਂ ਨੇ ਕੁਸੁਮ ਦੇ ਹੱਥ ਦੀ ਕਲਾਈ ਨੂੰ ਸਫਲ ਅਪ੍ਰੇਸ਼ਨ ਕਰਦੇ ਹੋਏ ਜੋੜ ਦਿੱਤਾ ਹੈ।

ਲੁਟੇਰਿਆਂ ਨਾਲ ਮੁਕਾਬਲੇ 'ਚ ਜ਼ਖ਼ਮੀ ਕੁਸੁਮ ਦਾ ਡਾਕਟਰਾਂ ਨੇ ਜੋੜਿਆ ਹੱਥ

ਇਸ ਮੌਕੇ ਡਾਕਟਰ ਕੁਸੁਮ ਦਾ ਇਲਾਜ ਕਰਨ ਵਾਲੇ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੁਸੁਮ ਦੀ ਕਲਾਈ ਜੋੜ ਦਿੱਤੀ ਗਈ ਹੈ ਅਤੇ ਤਿੰਨ ਹਫਤੇ ਬਾਅਦ ਪਲੱਸਤਰ ਖੋਲ੍ਹ ਦਿੱਤਾ ਜਾਵੇਗਾ ਅਤੇ ਉਹ ਬਿਲਕੁਲ ਠੀਕ ਹੋ ਜਾਵੇਗੀ।

ਹਸਪਤਾਲ ਵਿੱਚ ਜ਼ੇਰੇ ਇਲਾਜ ਬਹਾਦੁਰ ਕੁੜੀ ਕੁਸੁਮ ਦੀ ਹਾਲਤ ਜਾਣਨ ਲਈ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਚਰਨਜੀਤ ਸਿੰਘ ਵੀ ਪੁੱਜੇ। ਉਨ੍ਹਾਂ ਕੁਸੁਮ ਦੀ ਸਿਹਤ ਬਾਰੇ ਉਸ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਆਸ਼ੂ ਵਿਰੁੱਧ ਪਹਿਲਾਂ ਤੋਂ ਹੀ 6 ਕੇਸ ਦਰਜ ਹਨ ਅਤੇ ਵਿਨੋਦ ਉਰਫ਼ ਗੀਗਾ ਵਿਰੁੱਧ ਚਾਰ ਕੇਸ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਕੋਰੋਨਾ ਕਾਰਨ ਪੈਰੋਲ 'ਤੇ ਸਨ। ਉਨ੍ਹਾਂ ਕਿਹਾ ਕਿ ਦੂਜੇ ਮੁਲਜ਼ਮ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪ੍ਰਸ਼ਾਸਨ ਨੇ ਕੁਸੁਮ ਨੂੰ ਸਨਮਾਨਤ ਕਰਨ ਦਾ ਕੀਤਾ ਐਲਾਨ

ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੁਸੁਮ ਨੂੰ 51000 ਰੁਪਏ ਦੇ ਨਗ਼ਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਨੂੰ ਨਗ਼ਦ ਇਨਾਮ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਫ਼ੰਡ ਵਿੱਚੋਂ ਦਿੱਤਾ ਜਾਵੇਗਾ।

ਡੀਸੀ ਨੇ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੂਸਰੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸੁਮ ਦੇ ਨਾਂਅ ਨੂੰ 'ਬੇਟੀ ਬਚਾਓ,ਬੇਟੀ ਪੜਾਓ' ਪ੍ਰੋਗਰਾਮ ਤਹਿਤ ਵੀ ਵਰਤੇਗਾ ਅਤੇ 'ਡੈਡੀ ਕੀ ਲਾਡਲੀ' ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ।

ਉਧਰ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬੱਚੀ ਕੁਸੁਮ ਨੇ ਇਹ ਜਿਹੜਾ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ, ਉਸ ਦੀ ਇਸ ਬਹਾਦਰੀ ਲਈ ਸੂਬਾ ਪੱਧਰੀ ਅਤੇ ਕੌਮੀ ਪੱਧਰ 'ਤੇ ਜੋ ਵੀ ਬਹਾਦਰੀ ਲਈ ਐਵਾਰਡ ਹਨ, ਉਨ੍ਹਾਂ ਲਈ ਭੇਜਿਆ ਜਾਵੇਗਾ।

Last Updated : Sep 1, 2020, 9:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.