ਜਲੰਧਰ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਤਾਂ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਸਾਰੇ ਕੰਮਕਾਜ ਠੱਪ ਪਏ ਹਨ ਜਿਸ ਕਾਰਨ ਗ਼ਰੀਬ ਲੋਕਾਂ ਦਾ ਪੇਟ ਪਾਲਣਾ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ।
ਇਨ੍ਹਾਂ ਦਿਨਾਂ ਵਿੱਚ ਜੋ ਵੀ ਲੋਕਾਂ ਦੇ ਘਰ ਵਿੱਚ ਸੀ ਉਹ ਖ਼ਤਮ ਹੋ ਗਿਆ ਹੈ। ਕੁਝ ਅਜਿਹੇ ਪਰਿਵਾਰ ਵੀ ਹਨ ਜੋ ਗ਼ਰੀਬੀ ਤਾਂ ਕੱਟ ਰਹੇ ਹਨ ਪਰ ਇਸ ਦੇ ਚੱਲਦੇ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਮੁਸ਼ਕਿਲ ਹੋਇਆ ਹੈ।
ਜਲੰਧਰ ਦੇ ਰਹਿਣ ਵਾਲੇ ਬੰਸੀ ਲਾਲ ਜੋ ਕਿ ਪੇਸ਼ੇ ਤੋਂ ਮੰਜੇ ਬਣਾਉਣ ਦਾ ਕੰਮ ਕਰਦੇ ਹਨ ਅਤੇ ਰੋਜ਼ ਫੇਰੀ ਲਗਾ ਕੇ ਲੋਕਾਂ ਦੇ ਫੋਲਡਿੰਗ ਮੰਜੇ ਬਣਾਉਂਦੇ ਸੀ ਤੇ ਹੁਣ ਕਰਫਿਊ ਕਾਰਨ ਉਨ੍ਹਾਂ ਨੂੰ ਆਪਣੇ ਘਰ ਹੀ ਰਹਿਣਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਹੈ।
ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਜੋ ਘਰ ਵਿੱਚ ਰਾਸ਼ਨ ਸੀ ਉਹ ਉਨ੍ਹਾਂ ਨੇ ਖਾ ਕੇ ਇੰਨੇ ਦਿਨ ਗੁਜ਼ਾਰਾ ਕਰ ਲਿਆ ਪਰ ਜੋ ਹੋਰ ਦਿਨ ਨੇ ਉਸ ਲਈ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਇੱਕ ਦਿਨ ਵਿੱਚ ਇੱਕ ਟਾਈਮ ਵੀ ਕਦੇ ਕਦੇ ਰੋਟੀ ਖਾਣੀ ਪੈ ਰਹੀ ਹੈ।
ਉਨ੍ਹਾਂ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਜੇ ਸਰਕਾਰ ਅਜਿਹੇ ਦਾਨ ਕਰਦੀ ਹੈ ਤੇ ਪੂਰਨ ਤੌਰ ਉੱਤੇ ਵਿਵਸਥਾ ਉਨ੍ਹਾਂ ਲੋਕਾਂ ਦੇ ਲਈ ਕੀਤੀ ਜਾਵੇ ਜੋ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ।