ਜਲੰਧਰ : ਸਰਕਾਰ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਅਭਿਆਨ ਵਿੱਚ ਜਲੰਧਰ ਵਿੱਚ ਅੱਜ ਉਸ ਵੇਲੇ ਰੁਕਾਵਟ ਆ ਗਈ ਜਦ ਜਲੰਧਰ ਵਿੱਚ ਕੋਵਿਡਸ਼ੀਲਡ ਵੈਕਸੀਨ ਦਾ ਸਟਾਕ ਖਤਮ ਹੋ ਗਿਆ। ਇਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੌਵਿਸ਼ੀਲਡ ਦਾ ਦੂਸਰਾ ਡੋਜ਼ ਲੱਗਣਾ ਸੀ। ਉਨ੍ਹਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਐਤਵਾਰ ਨੂੰ ਕੌਵਿਡਸ਼ੀਲਡ ਦੇ 22 ਹਜ਼ਾਰ ਟੀਕੇ ਸਰਕਾਰ ਵੱਲੋਂ ਮੁਹੱਈਆ ਕਰਾਏ ਗਏ ਸੀ। ਜਿਨ੍ਹਾਂ ਵਿੱਚੋਂ ਸੋਮਵਾਰ ਨੂੰ 1 ਹਜਾਰ ਟੀਕੇ ਲਗਾ ਦਿੱਤੇ ਗਏ ਸੀ ਜਦਕਿ ਜੋ ਟੀਕੇ ਬਾਕੀ ਰਹਿ ਗਏ ਸੀ ਉਹ ਅੱਜ ਸਵੇਰ ਤੋਂ ਲਗਾਉਣੇ ਸ਼ੁਰੂ ਕੀਤੇ ਗਏ। ਲੇਕਿਨ ਦੁਪਹਿਰ ਹੁੰਦੇ ਹੁੰਦੇ ਕੋਵਿਸ਼ੀਲਡ ਦਾ ਸਟਾਕ ਖਤਮ ਹੋ ਗਿਆ। ਹੁਣ ਫਿਲਹਾਲ ਜਲੰਧਰ ਸ਼ਹਿਰ ਵਿੱਚ ਛੇ ਤੋਂ ਸੱਤ ਥਾਵਾਂ ਤੇ ਕਿਸੀ ਕੋ ਵੈਕਸੀਨ ਹੀ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਦਾ 'ਆਪ' ਲਈ ਵਧਿਆ ਮੋਹ, ਬਦਲ ਸਕਦੇ ਨੇ ਸਿਆਸੀ ਸਮੀਕਰਨ ?