ਜਲੰਧਰ: ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਰੱਖੇ ਗਏ ਪੱਥਰ ਉੱਤੇ ਜਿਥੇ ਅਯੁੱਧਿਆ ਰਾਮ ਨਗਰੀ ਪੂਰੀ ਤਰ੍ਹਾਂ ਰਸਮਈ ਹੋਈ ਹੈ ਉੱਥੇ ਹੀ ਪੂਰਾ ਦੇਸ਼ ਇਸ ਪਰਵ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾ ਰਿਹਾ ਹੈ। ਪੂਰਾ ਦੇਸ਼ ਇਸ ਦੀ ਖੁਸ਼ੀਆਂ ਨੂੰ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਹੈ। ਚਾਰੇ ਪਾਸੇ ਖੁਸ਼ੀਆਂ ਦੀ ਲਹਿਰ ਚੱਲੀ ਹੋਈ ਹੈ। ਜਲੰਧਰ ਦੇ ਮੰਦਰਾਂ ਵਿੱਚ ਇਸ ਮੌਕੇ ਦੀਪਮਾਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ਼ਰਧਾਲੂ ਨੇ ਦੱਸਿਆ ਕਿ ਉਹ ਅੱਜ ਦੇ ਇਸ ਦਿਨ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਅੱਜ ਦਿਨ ਬਹੁਤ ਖ਼ਾਸ ਹੈ। ਉਨ੍ਹਾਂ ਨੇ ਸਮੁੱਚੇ ਦੇਸ਼ ਵਾਸੀਆਂ ਦੀ ਰਾਮ ਮੰਦਰ ਦੇ ਭੂਮੀ ਪੂਜਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਦਿਨ ਉਹ ਰਾਤ ਨੂੰ ਦੀਪਮਾਲਾ ਕਰਕੇ ਸ੍ਰੀ ਰਾਮ ਦਾ ਆਗਮਨ ਕਰਨਗੇ।
ਪੰਡਿਤ ਓਮ ਪ੍ਰਕਾਸ਼ ਨੇ ਕਿਹਾ ਕਿ ਅੱਜ ਸ੍ਰੀ ਰਾਮ ਚੰਦਰ ਜੀ ਆਪਣੇ ਆਪ ਨੂੰ ਬਿਰਜਮਾਨ ਕਰਨ ਲਈ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਦਿਨ ਦਾ ਸਾਲਾਂ ਤੋਂ ਇੰਤਜਾਰ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਸਮੁੱਚੇ ਦੇਸ਼ ਵਾਸੀਆਂ ਦੀ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦਿਨ ਦੀਵਾਲੀ ਦੇ ਤਿਉਹਾਰ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਦੇ ਇਸ ਦਿਨ ਨੂੰ ਦੀਵਾਲੀ ਤਿਉਹਾਰ ਵਾਂਗ ਮਨਾਉਣ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਮਾਮਲਾ: ਅਕਾਲੀਆਂ ਨੇ ਭਾਰਤ ਭੂਸ਼ਣ ਆਸ਼ੂ 'ਤੇ ਚੁੱਕੇ ਸਵਾਲ, ਬੈਂਸ ਨੇ CBI ਜਾਂਚ ਦੀ ਕੀਤੀ ਮੰਗ