ਪੀਲੀਭੀਤ: ਪੰਜਾਬ ਪੁਲਿਸ ਪਿਛਲੇ 12 ਦਿਨ ਤੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਦੀ ਭਾਲ 'ਚ ਹੈ। ਅੰਮ੍ਰਿਤਪਾਲ ਦੇ ਵਾਰ-ਵਾਰ ਟਿਕਾਣੇ ਬਦਲਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਜਿਥੇ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਵਿਚ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਦੇ ਨੇਪਾਲ ਤੱਕ ਪਹੁੰਚਣ ਦੇ ਖ਼ਦਸ਼ੇ ਸਨ। ਤਾਂ ਉਥੇ ਹੀ ਪਿਛਲੇ ਦੋ ਦਿਨ ਤੋਂ ਮੁੜ ਤੋਂ ਪੰਜਾਬ ਵਿਚ ਅੰਮ੍ਰਿਤਪਾਲ ਦੇ ਹੋਣ ਦੀ ਸਰਗਰਮੀ ਨੇ ਪੁਲਿਸ ਨੂੰ ਵੱਖ ਹੀ ਭਾਜੜਾਂ ਪਾਈਆਂ ਹੋਈਆਂ ਹਨ। ਇਸ ਵਿਚਾਲੇ ਜਲੰਧਰ ਨੇੜੇ ਫਗਵਾੜਾ ਵਿਖੇ ਇੱਕ ਗੱਡੀ ਦੀ ਬਰਾਮਦਗੀ ਹੋਈ , ਜਿਸ ਨੂੰ ਲੈਕੇ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਇਸ ਨੂੰ ਅੰਮ੍ਰਿਤਪਾਲ ਨੇ ਫਗਵਾੜਾ ਪਹੁੰਚਣ ਵਿਚ ਇਸਤੇਮਾਲ ਕੀਤਾ ਸੀ। ਜਿਸ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ ਕਿ ਇਹ ਸਕਾਰਪੀਓ ਕਾਰ ਪੀਲੀਭੀਤ ਦੇ ਬਡੇਪੁਰਾ ਗੁਰਦੁਆਰੇ 'ਚ ਤਾਇਨਾਤ ਜਥੇਦਾਰ ਦੇ ਨਾਂ 'ਤੇ ਰਜਿਸਟਰਡ ਹੈ। ਇਸ ਸੂਚਨਾ ਤੋਂ ਬਾਅਦ ਸਥਾਨਕ ਖੁਫੀਆ ਵਿਭਾਗ ਦੇ ਨਾਲ ਪੁਲਿਸ ਟੀਮ ਹਰਕਤ 'ਚ ਆ ਗਈ। ਜਥੇਦਾਰ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਚਕਮਾ ਦੇ ਕੇ ਕਾਰ ’ਚ ਸਵਾਰ : ਪੁਲਿਸ ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਬ੍ਰਾਂਚ ਨੇ ਮੰਗਲਵਾਰ ਸ਼ਾਮ ਫਗਵਾੜਾ 'ਚ ਇਕ ਕਾਰ ਦਾ ਪਿੱਛਾ ਕੀਤਾ। ਉਸ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਸੀ ਕਿ ਭਗੌੜਾ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਕਾਰ ਵਿੱਚ ਸਵਾਰ ਹੋ ਸਕਦੇ ਹਨ। ਉਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਤਿੰਨ-ਚਾਰ ਵਿਅਕਤੀ ਸਵਾਰ ਸਨ ਅਤੇ ਇਹ ਲੋਕ ਇੱਥੋਂ ਦੇ ਪਿੰਡ ਮਰਣੀਆਂ ਕਲਾਂ ਦੇ ਗੁਰਦੁਆਰਾ ਭਾਈ ਚੰਚਲ ਸਿੰਘ ਨੇੜੇ ਆਪਣੀ ਕਾਰ ਛੱਡ ਕੇ ਫਰਾਰ ਹੋ ਗਏ।
ਪੰਜਾਬ ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਅਤੇ ਉਸ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅੰਮ੍ਰਿਤਪਾਲ ਦਾ ਸੁਰਾਗ ਨਹੀਂ ਲੱਭ ਸਕੀ। ਕੁਝ ਸੀਸੀਟੀਵੀ ਫੁਟੇਜ ਵਿੱਚ ਉਹ ਵੱਖ-ਵੱਖ ਭੇਸਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਪੁਲਸ ਨੇ ਫਗਵਾੜਾ ਤੋਂ ਹੁਸ਼ਿਆਰਪੁਰ ਤੱਕ 37 ਕਿਲੋਮੀਟਰ ਤੱਕ ਇਨੋਵਾ ਗੱਡੀ 'ਚ ਸਵਾਰ ਕੁਝ ਲੋਕਾਂ ਦਾ ਪਿੱਛਾ ਕੀਤਾ। ਕਰੀਬ 37 ਕਿਲੋਮੀਟਰ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਕਾਰ ’ਚ ਸਵਾਰ ਵਿਅਕਤੀ ਇਨੋਵਾ ਕਾਰ ਨੂੰ ਗੁਰਦੁਆਰਾ ਸਾਹਿਬ ਨੇੜੇ ਛੱਡ ਕੇ ਫ਼ਰਾਰ ਹੋ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਾਰ ਦੀ ਵਰਤੋਂ ਅੰਮ੍ਰਿਤਪਾਲ ਨੇ ਭੱਜਣ ਲਈ ਕੀਤੀ ਸੀ।
ਇਹ ਵੀ ਪੜ੍ਹੋ : Operation Amritpal Live Updates: ਅੰਮ੍ਰਿਤਪਾਲ ਨੂੰ ਫਗਵਾੜਾ ਲੈ ਕੇ ਗਈ ਕਾਰ ਦਾ ਮਿਲਿਆ ਸੁਰਾਗ, ਗੱਡੀ ਪੀਲੀਭੀਤ ਦੇ ਜਥੇਦਾਰ ਦੇ ਨਾਂ 'ਤੇ ਰਜਿਸਟਰਡ
ਸਕਾਰਪੀਓ ਕਾਰ ਪੀਲੀਭੀਤ ਦੇ ਅਮਰੀਆ ਇਲਾਕੇ ’ਚ: ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਉਤਰਾਖੰਡ ਨੰਬਰ ਵਾਲੀ ਕਾਰ ਵਿੱਚ ਫਗਵਾੜਾ ਪਹੁੰਚਿਆ ਸੀ। ਇਸ ਤੋਂ ਬਾਅਦ ਸਕਾਰਪੀਓ ਨੂੰ ਛੱਡ ਕੇ ਉਹ ਇਨੋਵਾ 'ਚ ਸਵਾਰ ਹੋ ਗਿਆ। ਅੰਮ੍ਰਿਤਪਾਲ ਵੱਲੋਂ ਕਥਿਤ ਤੌਰ ’ਤੇ ਵਰਤੀ ਗਈ ਸਕਾਰਪੀਓ ਕਾਰ ਪੀਲੀਭੀਤ ਦੇ ਅਮਰੀਆ ਇਲਾਕੇ ’ਚ ਸਥਿਤ ਬਡੇਪੁਰਾ ਗੁਰਦੁਆਰੇ ਦੇ ਜਥੇਦਾਰ ਮੋਹਨ ਸਿੰਘ ਦੇ ਨਾਂ ’ਤੇ ਰਜਿਸਟਰਡ ਦੱਸੀ ਜਾਂਦੀ ਹੈ।
ਸੂਚਨਾ ਤੋਂ ਬਾਅਦ ਜਥੇਦਾਰ ਲਾਪਤਾ: ਪੁਲਿਸ ਨੇ ਕਾਰ ਦਾ ਨੰਬਰ ਟਰੇਸ ਕੀਤਾ। ਨੰਬਰ ਦੇ ਆਧਾਰ 'ਤੇ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਇਹ ਕਾਰ ਪੀਲੀਭੀਤ ਦੇ ਬਡੇਪੁਰਾ ਗੁਰਦੁਆਰੇ ਦੇ ਜਥੇਦਾਰ ਮੋਹਨ ਸਿੰਘ ਦੇ ਨਾਂ 'ਤੇ ਰਜਿਸਟਰਡ ਹੈ। ਬਡੇਪੁਰਾ ਗੁਰਦੁਆਰੇ ਵਿੱਚ ਤਾਇਨਾਤ ਜਥੇਦਾਰ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਬੁੱਧਵਾਰ ਦੁਪਹਿਰ ਤੋਂ ਲਾਪਤਾ ਹਨ। ਫਿਲਹਾਲ ਸਥਾਨਕ ਪੁਲਸ ਟੀਮ ਅਤੇ ਪੀਲੀਭੀਤ ਦੀ ਖੁਫੀਆ ਟੀਮ ਬੁੱਧਵਾਰ ਦੇਰ ਸ਼ਾਮ ਬਡੇਪੁਰਾ ਗੁਰਦੁਆਰੇ 'ਚ ਜਾਂਚ ਲਈ ਪਹੁੰਚੀ। ਇਸ ਦੌਰਾਨ ਗੁਰਦੁਆਰੇ ਦੇ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਕਾਰ ਬੇਸ਼ੱਕ ਜਥੇਦਾਰ ਦੇ ਨਾਂ ’ਤੇ ਰਜਿਸਟਰਡ ਹੈ, ਪਰ ਕਾਰ ਪੂਰਨਪੁਰ ਇਲਾਕੇ ਦੇ ਗੁਰਦੁਆਰਾ ਸਾਹਿਬ ਨੂੰ ਵਰਤੋਂ ਲਈ ਦਿੱਤੀ ਗਈ ਸੀ।