ETV Bharat / state

ਜਲੰਧਰ ਦਾ ਸਿਵਲ ਹਸਪਤਾਲ ਖੁਦ ਹੋਇਆ ਬਿਮਾਰ, ਵੇਖੋ ਖਾਸ ਰਿਪੋਰਟ

ਜਲੰਧਰ ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਲਗਾ ਕੇ ਬਣਾਇਆ ਗਿਆ ਹੈ, ਅੱਜ ਬਾਹਰੋਂ ਇਕ ਸੁੰਦਰ ਇਮਾਰਤ ਦਿਖਾਈ ਦਿੰਦਾ ਹੈ, ਲੇਕਿਨ ਹੋਸਟਲ ਦੇ ਅੰਦਰ ਦੇ ਹਾਲਾਤ ਦੇਖੀਏ ਤਾਂ ਇੰਜ਼ ਲੱਗਦਾ ਹੈ, ਜਿਵੇਂ ਇੱਥੇ ਬਿਮਾਰੀ ਤੋਂ ਠੀਕ ਹੋਣ ਵਾਲਾ ਮਰੀਜ਼ ਤਾਂ ਇੱਕ ਪਾਸੇ ਖੁਦ ਉਸ ਦੇ ਨਾਲ ਆਇਆ ਅਟੈਂਡੈਂਟ ਵੀ ਬੀਮਾਰ ਹੋ ਕੇ ਵਾਪਿਸ ਜਾਵੇਗਾ।

ਜਲੰਧਰ ਦਾ ਸਿਵਲ ਹਸਪਤਾਲ ਖੁਦ ਹੋਇਆ ਬਿਮਾਰ
ਜਲੰਧਰ ਦਾ ਸਿਵਲ ਹਸਪਤਾਲ ਖੁਦ ਹੋਇਆ ਬਿਮਾਰ
author img

By

Published : Apr 28, 2022, 4:52 PM IST

ਜਲੰਧਰ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਲਗਾ ਕੇ ਬਣਾਇਆ ਗਿਆ ਹੈ, ਅੱਜ ਬਾਹਰੋਂ ਇਕ ਸੁੰਦਰ ਇਮਾਰਤ ਦਿਖਾਈ ਦਿੰਦਾ ਹੈ, ਲੇਕਿਨ ਹੋਸਟਲ ਦੇ ਅੰਦਰ ਦੇ ਹਾਲਾਤ ਦੇਖੀਏ ਤਾਂ ਇੰਜ਼ ਲੱਗਦਾ ਹੈ, ਜਿਵੇਂ ਇੱਥੇ ਬਿਮਾਰੀ ਤੋਂ ਠੀਕ ਹੋਣ ਵਾਲਾ ਮਰੀਜ਼ ਤਾਂ ਇੱਕ ਪਾਸੇ ਖੁਦ ਉਸ ਦੇ ਨਾਲ ਆਇਆ ਅਟੈਂਡੈਂਟ ਵੀ ਬੀਮਾਰ ਹੋ ਕੇ ਵਾਪਿਸ ਜਾਵੇਗਾ।

ਪੰਜਾਬ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਵਿੱਚ ਮੁੱਖ ਸਿਹਤ ਤੇ ਸਿੱਖਿਆ ਨੂੰ ਰੱਖਿਆ ਗਿਆ ਸੀ, ਫਿਲਹਾਲ ਅੱਜ ਅਸੀਂ ਗੱਲ ਕਰਨ ਜਾ ਰਿਹਾ ਸਿਰਫ਼ ਸਿਹਤ ਦੀ ਜਲੰਧਰ ਦਾ ਸਿਵਲ ਹਸਪਤਾਲ ਜਿਸ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ।

ਅੱਜ ਉਸ ਦੇ ਹਾਲਾਤ ਦੇਖ ਕੇ ਇਹ ਲੱਗਦਾ ਹੈ ਕਿ ਹਸਪਤਾਲ ਖੁਦ ਬੁਰੀ ਤਰ੍ਹਾਂ ਬਿਮਾਰ ਹੋ ਚੁੱਕਿਆ ਹੈ, ਹਸਪਤਾਲਾਂ ਦੇ ਵਾਰਡਾਂ ਵਿੱਚ ਗੰਦਗੀ, ਲਗਾਤਾਰ ਟੂਟੀਆਂ ਚੋਂ ਵੱਗਣ ਵਾਲਾ ਪਾਣੀ, ਵਾਸ਼ਬੇਸ਼ਨ ਵਿੱਚ ਭਰਿਆ ਹੋਇਆ ਪਾਣੀ ਤੇ ਇਸ ਗੰਦਗੀ ਵਿੱਚ ਭਰੇ ਹੋਏ ਹਸਪਤਾਲ ਦੇ ਬੈੱਡ, ਜਿੱਥੇ ਜ਼ਿਲ੍ਹੇ ਦੇ ਗ਼ਰੀਬ ਲੋਕ ਇਹ ਸੋਚ ਕੇ ਆਉਂਦੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਇੱਥੇ ਇਕ ਸਾਫ਼ ਸੁਥਰੀ ਤੇ ਵਧੀਆ ਸਿਹਤ ਸੁਵਿਧਾ ਮਿਲੇਗੀ।

ਜਲੰਧਰ ਦਾ ਸਿਵਲ ਹਸਪਤਾਲ ਖੁਦ ਹੋਇਆ ਬਿਮਾਰ

ਪਰ ਇਸ ਦੇ ਦੂਸਰੇ ਪਾਸੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ ਤੇ ਉਨ੍ਹਾਂ ਦੇ ਅਟੈਂਡੈਂਟ ਹਸਪਤਾਲ ਵਿੱਚ ਫੈਲੀ ਗੰਦਗੀ ਤੇ ਇੱਥੇ ਵੱਗਦੇ ਗੰਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਨਜ਼ਰ ਆਉਂਦੇ ਹਨ, ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁਹੱਲਿਆਂ ਵਿੱਚ ਮੁਹੱਲਾ ਕਲੀਨਿਕ ਤੇ ਸਿਹਤ ਮੇਲੇ ਲਗਾਉਣ ਦੀ ਗੱਲ ਤਾਂ ਕਰਦੀ ਹੈ।

ਲੇਕਿਨ ਉਹਦੇ ਦੂਸਰੇ ਪਾਸੇ ਜੋ ਏਡੇ ਵੱਡੇ-ਵੱਡੇ ਕਰੋੜਾਂ ਦੀ ਲਾਗਤ ਨਾਲ ਬਣੇ ਹੋਏ ਸਰਕਾਰੀ ਹਸਪਤਾਲ ਹਨ, ਉਨ੍ਹਾਂ ਦੀ ਮੇਂਟੇਨੈਂਸ ਲਈ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹਸਪਤਾਲ ਵਿੱਚ ਮਰੀਜ਼ਾਂ ਦੇ ਅਟੈਂਡੈਂਟ ਖ਼ੁਦ ਦਿਖਾ ਰਹੇ ਹਨ ਕਿ ਕਿਸ ਤਰ੍ਹਾਂ ਗੰਦਗੀ ਇੱਥੇ ਗੰਦੇ ਪਾਣੀ ਨਾਲ ਹਸਪਤਾਲ ਦੇ ਬਾਥਰੂਮ ਤੇ ਕਮਰੇ ਭਰੇ ਹੋਏ ਹਨ।

ਉਧਰ ਦੂਸਰੇ ਪਾਸੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕੋਈ ਆਰੋਪ ਨਹੀਂ ਬਲਕਿ ਜੋ ਲੋਕ ਇੱਥੇ ਇਲਾਜ ਕਰਵਾਉਣ ਆਉਂਦੇ ਹਨ, ਇਹ ਗੰਦਗੀ ਉਹੀ ਲੋਕ ਫੈਲਾਉਂਦੇ ਹਨ, ਉਨ੍ਹਾਂ ਮੁਤਾਬਿਕ ਲੋਕਾਂ ਨੂੰ ਚਾਹੀਦਾ ਹੈ ਕਿ ਉਹੀ ਇੱਥੇ ਸਾਫ ਸਫਾਈ ਰੱਖਣ।

ਇਸ ਸਭ ਦੀਆਂ ਜੋ ਤਸਵੀਰਾਂ ਅਸੀਂ ਦੇਖ ਰਹੇ ਉਸ ਤੋਂ ਸਾਫ਼ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਚੱਲਦੀਆਂ ਟੂਟੀਆਂ ਨੂੰ ਠੀਕ ਕਰਨ ਲਈ ਨਾ ਤਾਂ ਕੋਈ ਪਲੰਬਰ ਲਗਾਇਆ ਗਿਆ ਹੈ, ਪਾਣੀ ਨਾਲ ਭਰੇ ਹੋਏ ਵਾਸ਼ਵੇਸ਼ਣ ਨੂੰ ਨਾ ਤਾਂ ਠੀਕ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਸਫਾਈ ਕਰਮਚਾਰੀ ਇੱਥੇ ਸਫ਼ਾਈ ਕਰ ਰਿਹਾ ਹੈ, ਫਿਲਹਾਲ ਹੁਣ ਦੇਖਣਾ ਇਹ ਹੈ ਕਿ ਮੁਹੱਲਿਆਂ ਵਿੱਚ ਕਲੀਨਿਕ ਤੇ ਸਿਹਤ ਮੇਲੇ ਲਗਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੋਏ ਇਨ੍ਹਾਂ 'ਤੇ ਕੀ ਐਕਸ਼ਨ ਲੈਂਦੀ ਹੈ।

ਇਹ ਵੀ ਪੜੋ:- ਪੰਜਾਬ ਵਿਧਾਨਸਭਾ ਭਰਤੀ ਘੁਟਾਲਾ: ਸਪੀਕਰ ਸੰਧਵਾਂ ਵੱਲੋਂ ਕਰਵਾਈ ਜਾਵੇਗੀ ਜਾਂਚ

ETV Bharat Logo

Copyright © 2024 Ushodaya Enterprises Pvt. Ltd., All Rights Reserved.