ਜਲੰਧਰ: ਪੰਜਾਬ ਦੇ ਨਾਮੀ ਗਾਇਕ ਮਾਸਟਰ ਸਲੀਮ (Singer Master Salim ) ਦੀਆਂ ਮੁਸ਼ਕਿਲਾਂ ਵੱਧ ਦੀਆਂ ਵਿਖਾਈ ਦੇ ਰਹੀਆਂ ਹਨ। ਮਾਸਟਰ ਸਲੀਮ ਆਪਣੇ ਅਖਾੜਿਆਂ ਦੌਰਾਨ ਅਕਸਰ ਲੋਕਾਂ ਦਾ ਮੰਨੋਰੰਜਨ ਕਰਨ ਲਈ ਮਜ਼ਾਕੀਆ ਲਹਿਜੇ ਵਿੱਚ ਗੱਲਾਂ ਕਰਦੇ ਰਹਿੰਦੇ ਹਨ ਪਰ ਇਸ ਵਾਰ ਜਲੰਧਰ ਦੇ ਨਕੋਦਰ ਵਿੱਚ ਇੱਕ ਮੇਲੇ ਦੌਰਾਨ ਕੀਤੀਆਂ ਗੱਲਾਂ ਉਨ੍ਹਾਂ ਨੂੰ ਮਹਿੰਗੀਆਂ ਪੈ ਗਈਆਂ। ਦਰਅਸਲ ਮਾਸਟਰ ਸਲੀਮ ਨੇ ਇਸ ਮੇਲੇ ਉੱਤੇ ਬੋਲਦਿਆਂ ਹਿਮਾਚਲ ਵਿੱਚ ਸਥਿਤ ਮਾਤਾ ਚਿੰਤਪੁਰਣੀ ਮੰਦਿਰ ਦੇ ਪੁਜਾਰੀਆਂ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ।
ਗਾਇਕ ਉੱਤੇ ਪਹਿਲੀ ਐੱਫਆਈਆਰ ਦਰਜ: ਮਾਸਟਰ ਸਲੀਮ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਿਰੋਧ ਹੋ ਰਿਹਾ ਸੀ। ਇਸ ਤੋਂ ਇਲਾਵਾ ਜਲੰਧਰ ਵਿੱਚ ਹਿੰਦੂ ਭਾਈਚਾਰੇ ਦੋ ਲੋਕ ਅਤੇ ਸੰਗਠਨ ਭੜਕੇ ਹੋਏ ਸਨ ਅਤੇ ਮਾਸਟਰ ਸਲੀਮ ਨੂੰ ਬਿਆਨ ਲਈ ਮੁਆਫੀ ਮੰਗਣ ਲਈ ਵੀ ਕਿਹਾ ਜਾ ਰਿਹਾ ਸੀ,ਪਰ ਹੁਣ ਜਲੰਧਰ ਦੇ ਗੋਰਾਇਆਂ ਵਿੱਚ ਸਥਿਤ ਇੱਕ ਥਾਣੇ ਵਿੱਚ ਮਾਮਲੇ ਨੂੰ ਲੈਕੇ ਮਾਸਟਰ ਸਲੀਮ ਉੱਤੇ ਪਹਿਲੀ ਐੱਫਆਈਆਰ ਦਰਜ ਕੀਤੀ ਗਈ ਹੈ।
- DDPO receiving threats: ਬਹੁ ਕਰੋੜੀ ਪੰਚਾਇਤੀ ਜ਼ਮੀਨ ਘੁਟਾਲੇ ਦੀ ਜਾਂਚ ਕਰ ਰਹੀ ਡੀਡੀਪੀਓ ਨੂੰ ਮਿਲ ਰਹੀਆਂ ਧਮਕੀਆਂ, ਮਹਿਲਾ ਡੀਡੀਪੀਓ ਨੇ ਦੱਸਿਆ ਦਰਦ
- Pannu Threat to India: ਗੁਰਪਤਵੰਤ ਪੰਨੂੰ ਨੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਆਖਿਆ, ਭਾਰਤੀ ਸਫਾਰਤਖਾਨੇ ਬੰਦ ਕਰਵਾਉਣ ਦੀ ਵੀ ਦਿੱਤੀ ਧਮਕੀ
- PRTC Contract employees Protest: ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਚੱਕਾ ਜਾਮ, ਸੂਬਾ ਸਰਕਾਰ 'ਤੇ ਮੰਗਾਂ ਪੂਰੀਆਂ ਨਾ ਕਰਨ ਦਾ ਇਲਜ਼ਾਮ
ਗ੍ਰਿਫ਼ਤਾਰ ਕਰਨ ਦੀ ਮੰਗ: ਦੱਸ ਦਈਏ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਊਧਵ ਠਾਕਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇਹ ਐੱਫਆਈਆਰ ਦਰਜ ਕੀਤੀ ਹੈ। ਮਾਸਟਰ ਸਲੀਮ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 295ਏ ਤਹਿਤ ਧਾਰਮਿਕ ਭਾਵਨਾਵਾਂ (295A blasphemy clause) ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਸਲੀਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹੁਣ ਪੁਲਿਸ ਮਾਸਟਰ ਸਲੀਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹਿੰਦੂ ਸਮਾਜ ਦੀ ਮਰਿਆਦਾ ਦੇ ਅੰਦਰ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਅਤੇ ਕਨ੍ਹਈਆ ਮਿੱਤਲ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਹੋਏ ਝਗੜੇ ਬਾਰੇ ਸਭ ਨੂੰ ਪਤਾ ਹੈ।