ਜਲੰਧਰ-ਲੁਧਿਆਣਾ: ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਾਕੀ ਲੋਕਾਂ ਦਾ ਮੁਕਾਬਲੇ ਪੰਜਾਬੀਆਂ ਵਿੱਚ ਹਮੇਸ਼ਾ ਹੀ ਜ਼ਿਆਦਾ ਰਿਹਾ ਹੈ। ਹੁਣ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੰਮੇਂ ਸਮੇਂ ਤੋਂ ਕੈਨੇਡਾ ਦੇ ਵਸਨੀਕ ਬਣ ਚੁੱਕੇ ਪਰਵਾਸੀ ਵੀ ਕਨੈਡੀਆਨ ਫੌਜ ਵਿੱਚ (Immigrants join the Canadian Army) ਸ਼ਾਮਿਲ ਹੋ ਸਕਦੇ ਹਨ।
ਪੰਜਾਬੀਆਂ ਵੱਲੋਂ ਸੁਆਗਤ: ਕੈਨੇਡਾ ਦੇ ਟੋਰਾਂਟੋ ਵਿਚ ਪੜ੍ਹਦੇ ਬੱਚਿਆਂ ਦੇ ਪਿਤਾ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਪੰਜਾਬ ਤੋਂ ਭਾਰੀ ਗਿਣਤੀ ਦੇ ਵਿਚ ਬੱਚੇ ਕੈਨੇਡਾ ਪੜ੍ਹਨ ਜਾਂਦੇ ਹਨ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਆਪਣਾ ਛੋਟਾ ਮੋਟਾ ਕੰਮ ਜਾਂ ਨੌਕਰੀ ਕਰਦੇ ਹਨ, ਪਰ ਹੁਣ ਜੋ ਫ਼ੈਸਲਾ ਕੈਨੇਡਾ ਦੀ ਸਰਕਾਰ (decision was taken by the Government of Canada) ਨੇ ਲਿਆ ਹੈ ਉਸ ਨਾਲ ਇਨ੍ਹਾਂ ਬੱਚਿਆਂ ਦਾ ਹੌਸਲਾ ਹੋਰ ਵਧੇਗਾ, ਕਿਉਂਕਿ ਹੁਣ ਇਹ ਬੱਚੇ ਉੱਥੇ ਦੀ ਫ਼ੌਜ ਵਿੱਚ ਵੀ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਸ ਮੌਕੇ ਕੈਨੇਡਾ ਵਿਚ ਰਹਿੰਦੇ ਸਾਰੇ ਭਾਰਤੀ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਵੀ ਦਿੱਤੀ ਹੈ । ਬਲਦੇਵ ਸਿੰਘ ਭਾਟੀਆ ਦੇ ਮੁਤਾਬਕ ਕੈਨੇਡਾ ਦੀ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ ।
ਜਲੰਧਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਕਾਰਵਾਂ ਦੇ ਮੁਤਾਬਕ ਉਨ੍ਹਾਂ ਦੇ ਪਰਿਵਾਰ ਵਿਚੋਂ ਕਰੀਬ ਦਸ ਬੱਚੇ ਕੈਨੇਡਾ ਪੜ੍ਹਨ ਲਈ ਗਏ ਹੋਏ ਨੇ ਜਿਨ੍ਹਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਭਰਾਵਾਂ ਅਤੇ ਭੈਣ ਦੇ ਬੱਚੇ ਵੀ ਸ਼ਾਮਲ । ਗੁਰਜੀਤ ਸਿੰਘ ਦੇ ਮੁਤਾਬਕ ਉਨ੍ਹਾਂ ਦੀ ਇਕ ਭਤੀਜੀ ਹਰਪ੍ਰੀਤ ਕੌਰ ਜਿਸ ਨੇ ਸ਼ੁਰੂ ਤੋਂ ਹੀ ਜਲੰਧਰ ਵਿਖੇ ਆਪਣੇ ਸਕੂਲ ਅੰਦਰ ਐੱਨਸੀਸੀ ਰੱਖੀ ਹੋਈ ਸੀ ਅਤੇ ਉਹ ਭਾਰਤੀ ਫੌਜ ਵਿਚ ਜਾਣਾ ਚਾਹੁੰਦੀ ਸੀ ਲੇਕਿਨ ਉਸ ਦਾ ਕੈਨੇਡਾ ਵਿੱਚ ਰਹਿੰਦਾ ਭਰਾ ਉਸ ਨੂੰ ਕੈਨੇਡਾ ਲੈ ਗਿਆ। ਡਾਕਟਰ ਮਨਜੀਤ ਸਿੰਘ ਦੱਸਦੇ ਹਨ ਕਿ ਕੈਨੇਡਾ ਦੀ ਸਰਕਾਰ ਦੇ ਇਸ ਫੈਸਲੇ ਉੱਤੇ ਹੈਰਤ ਦੇ ਨਾਲ ਗੁਰਪ੍ਰੀਤ ਬੇਹੱਦ ਖੁਸ਼ ਹੈ ਕਿਉਂਕਿ ਇਸ ਨਾਲ ਉਸਦਾ ਇਹ ਸ਼ੌਕ ਹੁਣ ਕੈਨੇਡਾ ਵਿਚ ਪੂਰਾ ਹੋ ਜਾਏਗਾ ।
ਇਹ ਵੀ ਪੜ੍ਹੋ: ਕੋਆਪਰੇਟਿਵ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਜਾਰੀ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀਤੀ ਮੰਗ
ਲੱਖਾਂ ਦੀ ਗਿਣੀਤੀ ਵਿੱਚ ਕੈਨੇਡਾ ਜਾਂਦੇ ਬੱਚੇ: ਜ਼ਿਕਰਯੋਗ ਹੈ ਕਿ ਭਾਰਤ ਵਿੱਚੋਂ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪੜ੍ਹਾਈ ਅਤੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ਾਂ ਵਿੱਚ ਜਾਂਦੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਕੈਨੇਡਾ ਜਾਣ ਵਾਲੇ ਨੌਜਵਾਨਾਂ ਦੀ ਹੈ। ਜੇਕਰ 2021 ਦੀ ਹੀ ਗੱਲ ਕਰੀਏ ਤਾਂ ਕਰੀਬ ਇੱਕ ਲੱਖ ਤੋਂ ਜ਼ਿਆਦਾ ਵਿਦਿਆਰਥੀ ਭਾਰਤ ਤੋਂ ਕੈਨੇਡਾ(Lakh students went to study in Canada from India) ਪੜ੍ਹਨ ਗਏ ਸੀ ਜਿਨ੍ਹਾਂ ਵਿੱਚੋਂ ਕਰੀਬ 60 ਪਰਸੈਂਟ ਸਿਰਫ ਪੰਜਾਬ ਤੋਂ ਨੇ। ਇਹ ਨੌਜਵਾਨ ਪੜ੍ਹਾਈ ਦੇ ਨਾਲ ਨਾਲ ਉਥੇ ਪ੍ਰਾਈਵੇਟ ਤੌਰ ਤੇ ਨੌਕਰੀ ਜਾਂ ਛੋਟਾ ਮੋਟਾ ਕੰਮ ਕਰਦੇ ਨੇ ਅਤੇ ਕਰੀਬ ਚਾਰ ਪੰਜ ਸਾਲਾਂ ਵਿੱਚ ਕੈਨੇਡਾ ਦੀ ਸਰਕਾਰ ਇਨ੍ਹਾਂ ਨੂੰ PR ਦੇ ਦਿੰਦੀ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਕੈਨੇਡਾ ਵਿੱਚ ਬਹੁਤ ਸਾਰੇ ਅਧਿਕਾਰ ਮਿਲ ਜਾਂਦੇ ਨੇ ਜੋ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਬਰਾਬਰ ਹੁੰਦੇ ਨੇ ਪਰ ਹੁਣ ਕੈਨੇਡਾ ਦੀ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਇੱਕ ਐਸਾ ਅਧਿਕਾਰ ਦਿੱਤਾ ਗਿਆ ਹੈ ਜਿਸ ਵਿੱਚ ਇਹ ਨੂੰ ਇੱਥੋਂ ਦੀ ਫ਼ੌਜ ਵਿੱਚ ਭਰਤੀ ਹੋ ਸਕਦੇ ਹਨ।
ਲੁਧਿਆਣਾ ਵਾਸੀਆਂ ਵੱਲੋਂ ਸੁਆਗਤ: ਦੂਜੇ ਪਾਸੇ ਲੁਧਿਆਣਾ ਵਿੱਚ ਆਮ ਲੋਕਾਂ ਨੇ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ (The Government of Canada welcomes this decision) ਕਰਦਿਆਂ ਸ਼ਲਾਘਾ ਕੀਤੀ ਹੈ। ਦੂਜੇ ਪਾਸੇ ਭਾਜਪਾ ਆਗੀ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਵੱਡਾ ਦਿੱਲ ਦਿਖਾਉਂਦਿਆਂ ਪਰਵਾਸੀਆਂ ਨੂੰ ਇਹ ਖੁਸ਼ੀ ਦਿੱਤੀ ਹੈ ਅਤੇ ਹੁਣ ਸਾਡੇ ਬੱਚੇ ਵੀ ਕਨੈਡੀਅਨ ਫੌਜ ਵਿੱਚ ਆਪਣਾ ਯੋਗਦਾਨ ਪਾਕੇ ਮਾਣ ਹਾਸਿਲ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਬੰਦੇ ਨੂੰ ਉਸ ਦੀ ਯੋਗਤਾ ਮੁਤਾਬਿਕ ਕੰਮ ਮਿਲਦਾ ਹੈ ਅਤੇ ਹੁਣ ਸਾਡੇ ਬੱਚੇ ਵੀ ਆਪਣੀ ਯੋਗਤਾ ਨੂੰ ਉੱਥੇ ਦੀਆਂ ਫੌਜਾਂ ਵਿੱਚ ਸਾਬਿਤ ਕਰਨਗੇ।