ਜਲੰਧਰ: ਫਗਵਾੜਾ ਤੋਂ ਥੋੜੀ ਦੂਰੀ 'ਤੇ ਸਥਿਤ ਚਹੇੜੂ ਦੇ ਕੋਲ ਇੱਕ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਟਰੱਕ ਦੀ ਟੱਕਰ ਦੇ ਵਿੱਚ ਬੱਸ ਦੇ ਡਰਾਈਵਰ 'ਤੇ ਕੰਡਕਟਰ ਜਖ਼ਮੀ ਹੋ ਗਏ। ਦੱਸਣਯੋਗ ਹੈ ਕਿ ਟਰੱਕ ਲੋਹੇ ਦੀਆਂ ਚਾਦਰਾਂ ਦੇ ਨਾਲ ਭਰਿਆ ਹੋਇਆ ਸੀ, ਸੜਕ ਦੇ ਇੱਕ ਪਾਸੇ 'ਤੇ ਖੜ੍ਹਾ ਸੀ ਕਿ ਪਿੱਛੋਂ ਆ ਰਹੀ ਪੈਪਸੂ ਰੋਡਵੇਜ਼ ਦੀ ਬੱਸ ਟਰੱਕ ਨਾਲ ਟਕਰਾ ਗਈ। ਇਸ ਟੱਕਰ ਦੇ ਵਿੱਚ ਬੱਸ ਦੇ ਡਰਾਈਵਰ ਅਤੇ ਕਡੰਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਅਤੇ ਲੋਕਾਂ ਦੀ ਸਹਾਇਤਾ ਦੇ ਨਾਲ ਫਗਵਾੜਾ ਦੇ ਸਰਕਾਰੀ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਨਾਜਰ ਸਿੰਘ ਨੇ ਦੱਸਿਆ ਕਿ ਪੈਪਸੂ ਰੋਡਵੇਜ਼ ਦੀ ਬਸ ਜਲੰਧਰ ਵੱਲੋਂ ਆ ਰਹੀ ਸੀ ਕਿ ਸੜਕ 'ਤੇ ਖੜ੍ਹੇ ਟਰੱਕ ਦੇ ਨਾਲ ਜ਼ੋਰ ਨਾਲ ਟਕਰਾ ਗਈ। ਹਾਦਸੇ ਦੇ ਕਾਰਨਾਂ ਦਾ ਪੁਲਿਸ ਨੂੰ ਅਜੇ ਪਤਾ ਨਹੀਂ ਚਲ ਸੱਕਿਆਂ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।