ਜਲੰਧਰ : 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਸਮੇਤ ਪੰਜਾਬ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣਾਈ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਏਜੇਂਡਾ ਵਿੱਢਿਆ ਕਿ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਉਣਾ ਹੈ। ਪਰ ਉਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੀਆਂ ਦਾਅਵਿਆਂ ਨੂੰ ਭਾਜਪਾ ਆਗੂ ਵੱਲੋਂ ਮਹਿਜ਼ ਡਰਾਮੇ ਬਾਜ਼ੀ ਦੱਸਿਆ ਜਾ ਰਿਹਾ ਹੈ। ਦਰਅਸਲ ਜਲੰਧਰ ਦੇ ਭਾਜਪਾ ਚੋਣ ਦਫਤਰ ਵਿਖੇ ਭਾਜਪਾ ਵੱਲੋਂ ਕੀਤੀ ਗਈ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਮੌਕੇ ਕੇਜਰੀਵਾਲ ਅਤੇ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ।
'ਆਪ' ਦੇ ਚਾਰ ਵਿਧਾਇਕ ਭ੍ਰਿਸ਼ਟਾਚਾਰ 'ਚ: ਇਸ ਦੌਰਾਨ ਉਹਨਾਂ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਬੀਤੇ ਦਿਨੀਂ ਰੈਲੀ ਨੂੰ ਫਲਾਪ ਕਰਾਰ ਦਿੱਤਾ। ਭਾਜਪਾ ਪੰਜਾਬ ਜਰਨਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇੱਕ ਵਾਰ ਫਿਰ ਦੋਨੋਂ ਰੈਲੀ ਰਾਹੀਂ ਜਲੰਧਰ ਦੀ ਜਨਤਾ ਨੂੰ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਜੀਵਨ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਪਰ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਭ੍ਰਿਸ਼ਟਾਚਾਰ 'ਚ ਫਸੇ ਹੋਏ ਹਨ ਜਿਨ੍ਹਾਂ 'ਚ 'ਆਪ' ਦੇ ਸਿਹਤ ਮੰਤਰੀ ਵਿਜੇ ਸਿੰਗਲਾ, ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਬਠਿੰਡਾ ਦਿਹਾਤੀ ਦੇ ਵਿਧਾਇਕ ਦਾ ਪੀ.ਏ. ਪਹਿਲਾਂ ਦਿੱਲੀ ਦੇ ਸਿਹਤ ਮੰਤਰੀ, ਫਿਰ ਦਿਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਦਿ ਸ਼ਰਾਬ ਆਬਕਾਰੀ ਨੀਤੀ ਘਪਲੇ ਵਿੱਚ ਸਲਾਖਾਂ ਪਿੱਛੇ ਹਨ। ਇੰਨਾ ਹੀ ਨਹੀਂ ਕੇਜਰੀਵਾਲ ਵੀ ਇਸ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਜਾਂਚ ਦੇ ਘੇਰੇ ਵਿੱਚ ਆ ਚੁੱਕੇ ਹਨ ਅਤੇ ਪੰਜਾਬ ਤੋਂ ‘ਆਪ’ ਦੇ ਮੰਤਰੀ ਅਤੇ ਵਿਧਾਇਕ ਉਸ ਨੂੰ ਬਚਾਉਣ ਲਈ ਦਿੱਲੀ ਜਾ ਰਹੇ ਹਨ।
ਜਲੰਧਰ ਦੀਆਂ ਚੋਣਾਂ 'ਚ 'ਆਪ' ਨੂੰ ਸਬਕ ਸਿਖਾਏਗੀ: ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਤਾਂ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਨਤਾ ਨੇ ਕਿਉਂ ਨਕਾਰ ਦਿੱਤਾ, ਜੋ ਕਿ ਭਗਵੰਤ ਮਾਨ ਦੀ ਆਪਣੀ ਸੀਟ ਸੀ। ਅਸਲ ਵਿੱਚ ਜਨਤਾ ਇਨ੍ਹਾਂ ਦੇ ਝੂਠ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀ ਹੈ ਅਤੇ ਹੁਣ ਸੰਗਰੂਰ ਵਾਂਗ ਜਲੰਧਰ ਦੀਆਂ ਚੋਣਾਂ ਵਿੱਚ ਵੀ ਇਨ੍ਹਾਂ ਨੂੰ ਸਬਕ ਸਿਖਾਏਗੀ। ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਵਿੱਚ ਗੈਂਗਸਟਰ ਅਤੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਅਜਿਹਾ ਨਹੀਂ ਹੈ। ਇਸ ਦੀ ਤਾਜ਼ਾ ਮਿਸਾਲ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : Rahul Gandhi Vacate Official Bungalow: ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਖਾਲੀ ਕਰਨਗੇ ਆਪਣਾ ਸਰਕਾਰੀ ਬੰਗਲਾ, ਅਧਿਕਾਰੀਆਂ ਨੂੰ ਸੌਂਪਣਗੇ ਚਾਬੀਆਂ
ਟੈਸਟਿੰਗ ਬੰਦ ਕਰ ਦਿੱਤੀ: ਕੇਜਰੀਵਾਲ ਅਤੇ ਭਗਵੰਤ ਮਾਨ ਜਲੰਧਰ ਵਿੱਚ ਪੀ.ਜੀ.ਆਈ ਪੱਧਰ ਦਾ ਨਵਾਂ ਅਤੇ ਵੱਡਾ ਹਸਪਤਾਲ ਬਣਾਉਣ ਦੀ ਗੱਲ ਕਰ ਰਹੇ ਹਨ ਤੇ ਜੀਵਨ ਗੁਪਤਾ ਨੇ ਕਿਹਾ ਕਿ ਆਪ ਸਰਕਾਰ ਨੇ ਪੀ.ਜੀ.ਆਈ ਹਸਪਤਾਲ ਤਾਂ ਕੀ ਬਣਾਉਣਾ ਹੈ, ਜਿਹੜੇ ਆਮ ਆਦਮੀ ਕਲੀਨਿਕ ਪਹਿਲਾਂ ਖੋਲ੍ਹੇ ਗਏ ਹਨ ਉਨ੍ਹਾਂ ਵਿੱਚ ਡਾਕਟਰ ਅਤੇ ਸਟਾਫ਼ ਵੀ ਨਹੀਂ ਹੈ ਅਤੇ ਦਵਾਈਆਂ ਅਤੇ ਟੈਸਟ ਵੀ ਨਹੀਂ ਕੀਤੇ ਜਾ ਰਹੇ। ਟੈਸਟਿੰਗ ਕੰਪਨੀ ਨੇ ਤਿੰਨ ਮਹੀਨਿਆਂ ਤੋਂ ਟੈਸਟਿੰਗ ਬੰਦ ਕਰ ਦਿੱਤੀ ਹੈ।
ਜਨਤਾ-ਵਿਰੋਧੀ ਕੰਮਾਂ ਤੋਂ ਜਾਣੂ : ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਜਲੰਧਰ ਲੋਕ ਸਭਾ ਹਲਕੇ ਵਿੱਚ 23 ਅਪ੍ਰੈਲ ਤੋਂ ਸਵੇਰੇ 7 ਤੋਂ 10 ਵਜੇ ਤੱਕ ਅਤੇ ਸ਼ਾਮ 6 ਤੋਂ 8 ਵਜੇ ਤੱਕ 5 ਘੰਟੇ ਦੀ ਨਵਾਂ ਜਨ ਸੰਪਰਕ ਮਹਾਅਭਿਆਨ ਸ਼ੁਰੂ ਕਰੇਗੀ, ਜਿਸ ਵਿੱਚ ਸੂਬਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਨੇਤਾ ਅਤੇ ਵਰਕਰਾਂ ਸ਼ਾਮਿਲ ਹੋਣਗੇ। ਇਸ ਅਭਿਆਨ ਦੌਰਾਨ ਹਰ ਮੰਡਲ, ਹਰ ਸ਼ਕਤੀ ਕੇਂਦਰ ਹਰ ਬੂਥ ਪੱਧਰ ਦੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀ ਸੋਚ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ 9 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਗੇ ਅਤੇ ਪੰਜਾਬ ਸਰਕਾਰ ਦੀ ਸੂਬਾ-ਵਿਰੋਧੀ ਸੋਚ ਅਤੇ ਜਨਤਾ-ਵਿਰੋਧੀ ਕੰਮਾਂ ਤੋਂ ਜਾਣੂ ਕਰਵਾਉਣਗੇ।