ETV Bharat / state

Jalandhar By Elections: ਕਾਂਗਰਸ ਨੂੰ ਨਿੰਦਣ ਵਾਲੀ 'ਆਪ' ਨੇ ਹੁਣ ਕਾਂਗਰਸ 'ਤੇ ਹੀ ਖੇਡਿਆ ਦਾਅ, ਪੰਜਾਬ ਭਾਜਪਾ ਨੇ ਜ਼ਿਮਨੀ ਚੋਣ ਦੇ ਉਮੀਦਵਾਰ ਨੂੰ ਲੈਕੇ ਕੱਸਿਆ ਤੰਜ - Punjab BJP President

ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ 'ਆਪ' ਵੱਲੋਂ ਆਪਣਾ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਐਲਾਨੇ ਜਾਣ ਉੱਤੇ ਪੰਜਾਬ ਭਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤੰਜ ਕੱਸੇ ਨੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿਨ-ਰਾਤ ਕਾਂਗਰਸ ਨੂੰ ਨਿੱਦਣ ਵਾਲੇ ਹੁਣ ਕਾਂਗਰਸ ਦੀ ਪਾਰਟੀ ਵਿੱਚੋਂ ਆਏ ਲੋਕਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਭੇਜ ਰਹੇ ਨੇ।

BJP state president Ashwani Sharma targets Aam Aadmi Party
Jalandhar by-elections: ਕਾਂਗਰਸ ਨੂੰ ਨਿੰਦਣ ਵਾਲੀ 'ਆਪ' ਨੇ ਹੁਣ ਕਾਂਗਰਸੀ ਉੱਤੇ ਹੀ ਖੇਡਿਆ ਦਾਅ, ਪੰਜਾਬ ਭਾਜਪਾ ਨੇ ਜ਼ਿਮਨੀ ਚੋਣ ਦੇ ਉਮੀਦਵਾਰ ਨੂੰ ਲੈਕੇ ਕੱਸਿਆ ਤੰਜ
author img

By

Published : Apr 6, 2023, 7:21 PM IST

Jalandhar by-elections: ਕਾਂਗਰਸ ਨੂੰ ਨਿੰਦਣ ਵਾਲੀ 'ਆਪ' ਨੇ ਹੁਣ ਕਾਂਗਰਸੀ ਉੱਤੇ ਹੀ ਖੇਡਿਆ ਦਾਅ, ਪੰਜਾਬ ਭਾਜਪਾ ਨੇ ਜ਼ਿਮਨੀ ਚੋਣ ਦੇ ਉਮੀਦਵਾਰ ਨੂੰ ਲੈਕੇ ਕੱਸਿਆ ਤੰਜ

ਜਲੰਧਰ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਕਾਂਗਰਸ ਨੂੰ ਚਿਮਟੇ ਨਾਲ ਵੀ ਹੱਥ ਲਾਉਣਾ ਪਸੰਦ ਨਹੀਂ ਕਰਦੇ, ਪਰ ਦਿੱਲੀ 'ਚ 'ਆਪ' ਦੀ ਪਹਿਲੀ ਸਰਕਾਰ ਕਾਂਗਰਸ ਦੀ ਮਦਦ ਨਾਲ ਬਣੀ ਸੀ, ਹੁਣ ਜਲੰਧਰ ਉਪ-ਚੋਣ 'ਚ ਵੀ ਇਹੀ ਕੁਝ ਹੋ ਰਿਹਾ ਹੈ, ਇਹ ਕਿਹੜੀ ਜਾਦੂ ਦੀ ਛੜੀ ਹੈ ਕਿ ਸ਼ਾਮ 5 ਵਜੇ ਇਕ ਵਿਅਕਤੀ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਅਤੇ ਸਵੇਰੇ ਉਸ ਦੀ ਟਿਕਟ ਦਾ ਐਲਾਨ ਕਰ ਦਿੱਤਾ ਗਿਆ, ਅਜਿਹਾ ਹੀ ਆਮ ਆਦਮੀ ਪਾਰਟੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਵਰਤਾਰਾ ਇੱਕ ਚੰਗੀ ਯੋਜਨਾਬੱਧ ਤਰੀਕੇ ਨਾਲ ਘਟਿਆ ਹੈ।

ਭਾਜਪਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ: ਭਾਜਪਾ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ ਭਾਜਪਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੈਕੇ ਜਨਤਾ ਦੇ ਵਿਚਕਾਰ ਜਾਵੇਗੀ ਅਤੇ ਜਿਸ ਵਿੱਚ ਇਸ ਸਰਕਾਰ ਦੀ ਕਾਨੂੰਨ ਵਿਵਸਥਾ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਦੀ ਖ਼ਾਸ ਗੱਲ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਵੱਡੇ ਆਗੂ ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਅਗਲੇ ਦੋ-ਤਿੰਨ ਦਿਨਾਂ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਵੀ ਕਰ ਦੇਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰਜ਼ਾ ਲਿਆ ਹੋਇਆ। ਉਨ੍ਹਾਂ ਕਿਹਾ 'ਆਪ' ਨੇ ਜਿਸ ਉਮੀਦਵਾਰ ਲਿਆ ਕੇ ਜ਼ਿਮਨੀ ਚੋਣ ਲਈ ਦਾਅ ਖੇਡਿਆ ਹੈ ਉਸ ਉਮੀਦਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਦੀਵਾਲੀਆਪਨ ਜੋ ਉਨ੍ਹਾਂ ਦੇ ਫੈਸਲਿਆਂ ਤੋਂ ਨਜ਼ਰ ਆ ਰਿਹਾ ਹੈ।

'ਆਪ' ਨੇ ਐਲਾਨਿਆ ਸੀ ਉਮੀਦਵਾਰ: ਦੱਸ ਦਈਏ ਇਸ ਤੋਂ ਪਹਿਲਾਂ ਅੱਜ ਜਲੰਧਰ ਵੈਸਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਸੁਸ਼ੀਲ ਉਮੀਦਵਾਰ ਐਲਾਨਿਆ ਹੈ । ਇਸ ਸਬੰਧੀ ਜਾਣਕਾਰੀ ਸੀਐੱਮ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ। ਦੱਸ ਦਈਏ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਵਾਰ ਆਪ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਹੀ ਜਲੰਧਰ ਵੈਸਟ ਤੋਂ ਵੱਡੇ ਫਰਕ ਨਾਲ ਵਿਧਾਨ ਸਭਾ ਚੋਣਾਂ ਵਿੱਚ ਮਾਤ ਮਿਲੀ ਸੀ

ਇਹ ਵੀ ਪੜ੍ਹੋ: ਖੇਤੀਬਾੜੀ ਦਫ਼ਤਰ ਅੰਦਰ ਡੋਡਿਆਂ ਦੀ ਖੇਤੀ ! ਕਿਸਾਨਾਂ ਨੇ ਕੀਤਾ ਹੱਲਾ, ਖੇਤੀਬਾੜੀ ਅਫ਼ਸਰ ਬੋਲਿਆ,' ਮੈਨੂੰ ਨਹੀਂ ਪਤਾ'।

ETV Bharat Logo

Copyright © 2025 Ushodaya Enterprises Pvt. Ltd., All Rights Reserved.