ਜਲੰਧਰ: ਪੰਜਾਬ ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰ ਸਿੱਧੀ ਬਿਜਾਈ ਨੂੰ ਪ੍ਰਮੋਟ ਕਰਨ ਲਈ ਹਰ ਉਸ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕਰ ਚੁੱਕੀ ਹੈ ਜੋ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰੇਗਾ। ਜੇਕਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਸਾਲ 1,73,000 ਏਕੜ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਸੀ। ਇਸ ਵਿੱਚੋਂ 22,000 ਏਕੜ ਉਪਰ ਬਾਸਮਤੀ ਦੀ ਫ਼ਸਲ ਲਗਾਈ ਗਈ ਸੀ ਜਦਕਿ ਬਾਕੀ ਰਕਬੇ ਵਿੱਚ ਪਰਮਲ ਲਗਾਇਆ ਗਿਆ ਸੀ।
ਜਲੰਧਰ ਵਿਖੇ ਜੋ ਪਿਛਲੇ ਸਾਲ 1,73,000 ਏਕੜ ਜ਼ਮੀਨ ਉਪਰ ਝੋਨੇ ਦੀ ਫ਼ਸਲ ਲਗਾਈ ਗਈ ਸੀ ਉਸ ਵਿੱਚੋਂ ਇੱਕ ਰਿਕਾਰਡ ਦੇ ਮੁਤਾਬਕ 22,800 ਏਕੜ ਜ਼ਮੀਨ ਉਪਰ ਸਿੱਧੀ ਬਿਜਾਈ ਨਾਲ ਝੋਨਾ ਲਗਾਇਆ ਗਿਆ ਸੀ। ਇਸ ਵਾਰ ਸਰਕਾਰ ਨੂੰ ਉਮੀਦ ਹੈ ਕਿ ਇਹ ਰਕਬਾ ਕਿਤੇ ਜ਼ਿਆਦਾ ਵਧ ਜਾਏਗਾ। ਜਲੰਧਰ ਦੇ ਕਾਦਿਆਂ ਪਿੰਡ (Qadian village of Jalandhar) ਦੇ ਰਹਿਣ ਸੁਰਿੰਦਰ ਸਿੰਘ ਚਾਵਲਾ ਜੋ ਹਰ ਸਾਲ ਕਰੀਬ 100 ਏਕੜ ਦੇ ਰਕਬੇ ਉੱਪਰ ਸਿਰਫ਼ ਝੋਨੇ ਦੀ ਫ਼ਸਲ ਲਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 19 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।
ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਨਾ ਸਿਰਫ਼ ਪੰਜਾਬ ਦਾ ਪਾਣੀ ਬਚਾਉਂਦੇ ਹੈ ਬਲਕਿ ਇਹ ਨਾਲ ਫ਼ਸਲ ਵੀ ਕਾਫੀ ਜ਼ਿਆਦਾ ਹੁੰਦੀ ਹੈ। ਸੁਰਿੰਦਰ ਸਿੰਘ ਮੁਤਾਬਕ ਕੱਦੂ ਕਰਕੇ ਝੋਨੇ ਦੀ ਬਿਜਾਈ ਨਾਲ ਖਰਚਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਪਾਣੀ ਦਾ ਇਸਤੇਮਾਲ ਵੀ ਬਹੁਤ ਕਰਨਾ ਪੈਂਦਾ ਹੈ ਜਦਕਿ ਸਿੱਧੀ ਬਿਜਾਈ ਨਾਲ ਪਹਿਲੇ 15-20 ਦਿਨ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ।
ਉਨ੍ਹਾਂ ਮੁਤਾਬਕ ਝੋਨਾ ਜੋ ਲੇਬਰ ਕੋਲੋਂ ਲਵਾਇਆ ਜਾਂਦਾ ਹੈ ਉਸ ਵਿੱਚ ਇੱਕ ਖੇਤ ਅੰਦਰ ਕਰੀਬ 5 ਕਿਲੋ ਝੋਨੇ ਦੇ ਬੀਜ ਹੀ ਕੰਮ ਆਉਂਦੇ ਹਨ, ਜਦਕਿ ਮਸ਼ੀਨ ਨਾਲ ਇੱਕ ਖੇਤ ਵਿੱਚ 8 ਕਿੱਲੋ ਬੀਜ ਇਸਤੇਮਾਲ ਹੋ ਜਾਂਦੇ ਹੈ। ਜਿਸ ਨਾਲ ਸਾਫ਼ ਹੈ ਕਿ ਇੱਕ ਖੇਤ ਵਿੱਚ ਜਿੰਨੇ ਜ਼ਿਆਦਾ ਬੂਟੇ ਲੱਗਣਗੇ ਫ਼ਸਲ ਦੀ ਓਨੀ ਹੀ ਜ਼ਿਆਦਾ ਹੋਵੇਗੀ। ਕਿਸਾਨ ਸੁਰਿੰਦਰ ਸਿੰਘ ਚਾਵਲਾ ਮੁਤਾਬਕ ਜੇ ਪੂਰੇ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਪੰਜਾਬ ਦਾ ਘੱਟ ਤੋਂ ਘੱਟ 30 ਤੋ 35 ਪਰਸੈਂਟ ਪਾਣੀ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਝੋਨੇ ਦੀ ਬਿਜਾਈ ਨੂੰ ਲੈਕੇ ਸਰਕਾਰ ਦੇ ਫੈਸਲੇ 'ਤੇ ਕਿਸਾਨਾਂ ਨੇ ਖੜੇ ਕੀਤੇ ਸਵਾਲ, ਕਿਹਾ...