ਜਲੰਧਰ: ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਉੱਥੇ ਹੀ ਈਟੀਟੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅਸੀਂ ਤੁਹਾਨੂੰ ਜਲੰਧਰ (Jalandhar) ਉੱਤਰ ਦੇ ਪਿੰਡ ਰੇਰੂ (Reru village) ਵਿਖੇ ਲੈ ਜਾਂਦੇ ਹਾਂ, ਜਿੱਥੇ ਤੁਸੀਂ ਖੁਦ ਹੀ ਸੁਣ ਲਵੋ ਕੀ ਲੋਕ ਕੀ ਬੋਲ ਰਹੇ ਹਨ।
ਜਲੰਧਰ ਉੱਤਰੀ ਹਲਕਾ 'ਚ ਕੁੱਲ ਵੋਟਰ
ਦੱਸ ਦਈਏ ਕਿ ਪਿੰਡ ਰੇਰੂ ਵਿਖੇ ਜਿਥੇ ਕਿ ਪਿੰਡ ਦੇ ਕੁੱਲ ਵੋਟਰ 2100 ਹਨ। ਜਿਨ੍ਹਾਂ ਵਿੱਚ 1144 ਪੁਰਸ਼, 956 ਮਹਿਲਾਵਾਂ ਤੇ 55 ਪ੍ਰਤੀਸ਼ਤ ਨੌਜਵਾਨ ਹਨ। ਉਥੇ ਹੀ ਜਲੰਧਰ ਦੇ ਹਲਕਾ ਉੱਤਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕੁੱਲ ਵੋਟਰ 184337 ਹਨ। ਜਿਨ੍ਹਾਂ ਵਿਚੋਂ ਪੁਰਸ਼ 97011 ਹਨ ਅਤੇ ਮਹਿਲਾਵਾਂ 87325 ਹਨ ਅਤੇ 798, ਨਵੇਂ ਰਜਿਸਟਰਡ 18 ਤੋਂ 19 ਸਾਲ ਦੇ ਹਨ। ਹਲਕਾ ਉੱਤਰ ਵਿੱਚ 1 ਥਰਡ ਜੈਂਡਰ ਅਤੇ 8 NRI ਹਨ।
ਪਿੰਡ ਰੇਰੂ ਦਾ ਇਤਿਹਾਸ
ਪਿੰਡ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਮਾਨਤਾ ਹੈ ਕਿ ਇੱਕ ਸਮੇਂ ਜਦੋਂ ਸਤਲੁਜ ਦਰਿਆ (Sutlej river) ਦਾ ਪਾਣੀ ਜ਼ਿਆਦਾ ਵੱਧ ਗਿਆ ਸੀ ਤੇ ਇਸ ਪਿੰਡ ਦੇ ਲੋਕ ਇੱਥੇ ਇਕ ਬਾਬਾ ਜੀ ਜਿਨ੍ਹਾਂ ਨੂੰ ਰੇਰੂ ਨਾਮ ਤੋਂ ਜਾਣਿਆ ਜਾਂਦਾ ਸੀ। ਉਨ੍ਹਾਂ ਕੋਲ ਆਏ ਤੇ ਉਨ੍ਹਾਂ ਨੇ ਆਪਣੀ ਫਰਿਆਦ ਬਾਬਾ ਜੀ ਨੂੰ ਦੱਸੀ ਬਾਬਾ ਜੀ ਸਾਡੇ ਪਿੰਡ ਦੇ ਵਿੱਚ ਸਤਲੁਜ ਦਾ ਪਾਣੀ ਆ ਰਿਹਾ ਹੈ।
ਜਿਸਦੇ ਨਾਲ ਸਭ ਪਿੰਡ ਵਾਸੀ ਡੁੱਬ ਜਾਣਗੇ। ਜਿਸ ਤੋਂ ਬਾਅਦ ਕੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਰਾਮਾਤ ਦੇ ਨਾਲ ਪਾਣੀ ਸਤਲੁਜ ਦਰਿਆ ਦਾ ਪਾਣੀ ਵਾਪਸ ਮੁੜ ਗਿਆ ਸੀ। ਜਿਸ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਤੋਂ ਇਸ ਪਿੰਡ ਨੂੰ ਜਾਣਿਆ ਜਾਂਦਾ ਹੈ। ਜਿਨ੍ਹਾਂ ਦੀ ਇਸ ਪਿੰਡ ਦੇ ਵਿੱਚ ਇੱਕ ਵੱਡੀ ਦਰਗਾਹ 'ਤੇ ਸਾਲਾਨਾ ਮੇਲਾ ਵੀ ਲੱਗਦਾ ਹੈ। ਹੋਰ ਪਿੰਡਾਂ ਵਾਂਗੂ ਇਨ੍ਹਾਂ ਦੇ ਵੀ ਪਿੰਡ ਦੇ ਵਿੱਚ ਕਾਫ਼ੀ ਕਮੀਆਂ ਹਨ।
ਪਿੰਡ ਰੇਰੂ ਦੇ ਵਿਕਾਸ ਕਾਰਜ ਅਧੂਰੇ
ਜਿਨ੍ਹਾਂ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਕੂਲ ਸਿਰਫ਼ 5 ਵੀਂ ਤੱਕ ਹੀ ਪੜ੍ਹਾਇਆ ਜਾਂਦਾ ਹੈ। ਇਸ ਤੋਂ ਅੱਗੇ ਦੀ ਪੜ੍ਹਾਈ ਕਰਨ ਦੇ ਲਈ ਪਿੰਡ ਤੋਂ ਬਾਹਰ ਬੱਚਿਆਂ ਨੂੰ ਜਾਣਾ ਪੈਂਦਾ ਹੈ। ਜਿਸ ਦੇ ਕਰਕੇ ਉਨ੍ਹਾਂ ਦਾ ਕਹਿਣਾ ਹੈ, ਕਿ ਕਈ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ 'ਤੇ ਉਨ੍ਹਾਂ ਨੇ ਮੰਗ ਕੀਤੀ ਹੈ, ਕਿ ਸਕੂਲ ਨੂੰ ਅਪਗਰੇਡ ਕਰਕੇ 12ਵੀਂ ਤੱਕ ਕੀਤਾ ਜਾਵੇ। 10 ਮਈ 1998 ਚ ਸਰਕਾਰੀ ਸਕੂਲ ਦਾ ਨੀਂਹ ਪੱਥਰ ਮਾਨਯੋਗ ਸਰਦਾਰ ਸਵਰਨ ਸਿੰਘ ਫਿਲੌਰ ਕੈਬਿਨਟ ਮੰਤਰੀ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਸੀ। ਪਰ ਸਕੂਲ ਦੇ ਵੀ ਹਾਲਾਤ ਖਸਤਾ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ 80 ਪ੍ਰਤੀਸ਼ਤ ਦਿਹਾੜੀਦਾਰ ਗ਼ਰੀਬ ਲੋਕ ਰਹਿੰਦੇ ਹਨ। ਜਿਨ੍ਹਾਂ ਦੇ ਕੋਲ ਆਪਣੇ ਪਰਿਵਾਰ ਦੇ ਖਰਚੇ ਚਲਾਉਣ ਦੇ ਵੀ ਪੈਸੇ ਨਹੀਂ ਹਨ ਅਤੇ ਉਹ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਕਿਵੇਂ ਬਣਾ ਸਕਦੇ ਹਨ। ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾਅਵੇ ਤਾਂ ਵੱਡੇ ਵੱਡੇ ਕਰ ਰਹੀ ਹੈ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਸਹੂਲਤਾਂ ਤੋਂ ਵਾਂਝਾ ਪਿੰਡ ਰੇਰੂ
ਪਿੰਡ ਦੇ ਵਿੱਚ ਮੈਡੀਕਲ ਸੁਵਿਧਾ ਵੀ ਨਹੀਂ ਹੈ। ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈ ਅਤੇ ਕੋਈ ਅਜਿਹੀ ਵੀ ਕੋਈ ਗਰਾਊੂਂਡ ਨਹੀਂ ਬਣਾਈ ਗਈ ਹੈ। ਜਿਸ ਵਿੱਚ ਕਿ ਨੌਜਵਾਨ ਖੇਡਾਂ ਪ੍ਰਤੀ ਜਾਗਰੂਕ ਹੋ ਕੇ ਖੇਡਾਂ ਵੱਲ ਆਪਣਾ ਧਿਆਨ ਦੇ ਸਕਣ, ਜਿਸ ਕਰਕੇ ਜ਼ਿਆਦਾਤਰ ਆਬਾਦੀ ਨਸ਼ਿਆਂ ਵਿੱਚ ਪੈ ਜਾਂਦੀ ਹੈ। ਜਿਸ 'ਤੇ ਪਿੰਡ ਵਾਸੀਆਂ ਨੇ ਤਮਾਮ ਮੰਗਾਂ ਰੱਖਦੇ ਹੋਏ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਸਰਕਾਰੀ ਡਿਸਪੈਂਸਰੀ ਗਰਾਊਂਡ ਅਤੇ ਸਕੂਲ ਨੂੰ 12ਵੀਂ ਤੱਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਜਦੋਂ ਚਰਨਜੀਤ ਸਿੰਘ ਚੰਨੀ ਬਣੇ ਸੀ ਤੇ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਸੀ, ਕਿ ਹੁਣ ਪੰਜਾਬ ਦੇ ਵਿੱਚ ਕਾਫ਼ੀ ਵਿਕਾਸ ਹੋਵੇਗਾ। ਪਰ ਉਹਨਾਂ ਦਾ ਕਹਿਣਾ ਹੈ, ਕਿ ਇਹ ਵੀ ਕੈਪਟਨ ਸਰਕਾਰ ਵਾਂਗੂ ਹੀ ਹਨ। ਸਿਰਫ਼ ਸਰਕਾਰ ਦਾਅਵਾ ਹੀ ਕਰਦੀ ਹੈ ਲੋਕ ਹਿੱਤ ਵਿੱਚ ਕੋਈ ਭਲਾਈ ਦੇ ਕੰਮ ਨਹੀਂ ਕੀਤੇ ਜਾ ਰਹੇ।
ਇਹ ਵੀ ਪੜੋ:- ਵਿਕਾਸ ਕੰਮਾਂ ਬਾਰੇ ਸ਼ਾਮ ਚੁਰਾਸੀ ਦੇ ਪਿੰਡ ਭੀਖੋਵਾਲ ਦੇ ਲੋਕਾਂ ਦੀ ਜ਼ੁਬਾਨੀ ਸੁਣੋ..