ETV Bharat / state

Assembly Elections 2022: ਜਾਣੋ ਜਲੰਧਰ ਕੇਂਦਰੀ ਹਲਕੇ ਦਾ ਹਾਲ, ਲੋਕਾਂ ਦੇ ਕੀ ਹਨ ਮੁੱਦੇ ? - ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ

2022 ’ਚ ਵਿਧਾਨ ਸਭਾ ਚੋਣਾਂ (Assembly Elections 2022) ਹੋਣ ਜਾ ਰਹੀਆਂ ਹਨ, ਇਨ੍ਹਾਂ ਚੋਣਾਂ ਨੂੰ ਹੁਣ ਮਹਿਜ਼ ਸਿਰਫ਼ 6 ਮਹੀਨੇ ਬਾਕੀ ਹਨ। ਉੱਧਰ ਇਨ੍ਹਾਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਨੇ ਆਪਣੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਇੱਕ ਪਾਸੇ ਮੌਜੂਦਾ ਮੰਤਰੀ ਅਤੇ ਵਿਧਾਇਕ ਆਪਣੇ-ਆਪਣੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ ਉਸਦੇ ਦੂਸਰੇ ਪਾਸੇ ਵਿਰੋਧੀਆਂ ਨੇ ਵੀ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ, ਵੇਖੋ ਇਹ ਖ਼ਾਸ ਰਿਪੋਰਟ

ਜਾਣੋ ਜਲੰਧਰ ਕੇਂਦਰੀ ਹਲਕੇ ਦਾ ਹਾਲ
ਜਾਣੋ ਜਲੰਧਰ ਕੇਂਦਰੀ ਹਲਕੇ ਦਾ ਹਾਲ
author img

By

Published : Sep 16, 2021, 6:53 PM IST

ਜਲੰਧਰ: ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਸੰਬੰਧ ਵਿੱਚ ਕੁਝ ਮਹੀਨਿਆਂ ਬਾਅਦ ਚੋਣਾਂ (Assembly Elections 2022) ਹੋਣ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਸਮੇਂ ਹਰੇਕ ਵਿਧਾਨ ਸਭਾ ਹਲਕੇ ਦਾ ਹਾਲ ਕੀ ਹੈ ਅਤੇ ਰਾਜਨੀਤੀ ਕਿਸ ਤਰ੍ਹਾਂ ਕਿਹੜੇ ਮੁੱਦੇ ਨੂੰ ਲੈ ਕੇ ਹੋ ਰਹੀ ਹੈ। ਇਸ ਤੋਂ ਇਲਾਵਾ ਇਸ ਬਾਰੇ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਲੋਕ ਇਸ ਵਾਰ 2022 ਦੀਆਂ ਚੋਣਾਂ (Assembly Elections 2022) ਲਈ ਕਿਸ ਪਾਰਟੀ ਵੱਲ ਵਧੇਰੇ ਝੁਕੇ ਹੋਏ ਹਨ। ਇਥੇ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਪਾਰਟੀ ਨੂੰ ਤਰਜ਼ੀਹ ਦੇ ਕੇ ਵੋਟ ਪਾ ਰਹੇ ਹਨ ਜਾਂ ਚਿਹਰੇ ਨੂੰ, ਇਸ ਸਬੰਧੀ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜੋ: ਚੋਣਾਂ ‘ਚ ਦਾਗੀ ਉਮੀਦਵਾਰਾਂ ਨੂੰ ਉਤਾਰਨਾ ਸਹੀ ਜਾਂ ਗਲਤ, ਜਾਣੋ ਪੰਜਾਬ ਦੇ ਕਿਹੜੇ ਲੀਡਰਾਂ ‘ਤੇ ਨੇ ਮਾਮਲੇ ਦਰਜ ?

ਆਓ ਅਸੀਂ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਬਾਰੇ...

ਜੇਕਰ ਅਸੀਂ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ (Jalandhar Central constituency) ਦੀ ਗੱਲ ਕਰੀਏ ਤਾਂ ਪੰਜਾਬ ਚੋਣ ਕਮਿਸ਼ਨ ਦੇ 2021 ਦੇ ਅੰਕੜੇ ਅਨੁਸਾਰ ਇੱਥੇ ਕੁੱਲ 1,67,446 ਵੋਟਰ ਮੌਜੂਦ ਹਨ, ਜਿਨ੍ਹਾਂ ਵਿੱਚ 86,950 ਮਰਦ ਅਤੇ 80,489 ਮਹਿਲਾ ਵੋਟਰ ਅਤੇ 7 ਤੀਜਾ ਲਿੰਗ ਸ਼ਾਮਲ ਹਨ।

ਵੋਟਰ ਅੰਕੜਾ 2017

ਜੇਕਰ ਅਸੀਂ 2017 ਦੇ ਵੋਟਰ ਅੰਕੜੇ ’ਤੇ ਝਾਤ ਮਾਰੀਏ ਤਾਂ ਪੰਜਾਬ ਚੋਂ ਕਮਿਸ਼ਨ ਦੇ 2017 ਦੀ ਅੰਕੜੇ ਅਨੁਸਾਰ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ (Jalandhar Central constituency) ’ਚ ਕੁੱਲ 1,53,809 ਵੋਟਰ ਮੌਜੂਦ ਸਨ, ਜਿਨ੍ਹਾਂ ਵਿੱਚ 80,030 ਮਰਦ ਅਤੇ 73,776 ਮਹਿਲਾ ਵੋਟਰ ਅਤੇ 3 ਤੀਜਾ ਲਿੰਗ ਸ਼ਾਮਲ ਸਨ।

ਵੋਟਰ ਅੰਕੜਾ 2017
ਵੋਟਰ ਅੰਕੜਾ 2017

2017 ਦੀਆਂ ਵਿਧਾਨ ਸਭਾ ਚੋਣਾਂ ’ਤੇ ਝਾਤ

ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 160 ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਹੋਈ ਅਤੇ ਕਾਂਗਰਸ ਦੇ ਉਮੀਦਵਾਰ ਰਜਿੰਦਰ ਬੇਰੀ (MLA Rajinder Beri) ਨੇ ਜਿੱਤ ਹਾਸਲ ਕੀਤੀ ਸੀ। ਰਾਜਿੰਦਰ ਬੇਰੀ (MLA Rajinder Beri) ਨੂੰ ਇਨ੍ਹਾਂ ਚੋਣਾਂ ਵਿੱਚ 55,518 ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਇਸ ਹਲਕੇ ਵਿੱਚ 2017 ਦੀਆਂ ਚੋਣਾਂ ਵਿੱਚ 9 ਹੋਰ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਭਾਰਤੀ ਜਨਤਾ ਪਾਰਟੀ ਨੇ ਇਸੇ ਇਲਾਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਮਨੋਰੰਜਨ ਕਾਲੀਆ ਵੀ ਸ਼ਾਮਲ ਸਨ। ਇਨ੍ਹਾਂ ਚੋਣਾਂ ਵਿੱਚ ਮਨੋਰੰਜਨ ਕਾਲੀਆ ਨੂੰ 31,440 ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਡਾ. ਸੰਜੀਵ ਸ਼ਰਮਾ ਨੂੰ 15,560 ਅਤੇ ਬਹੁਜਨ ਸਮਾਜ ਪਾਰਟੀ ਦੇ ਮਦਨ ਭੱਟੀ ਨੂੰ ਮਹਿਜ਼ 1261 ਵੋਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ।

2017 ਦੇ ਚੋਣ ਵਾਅਦੇ

ਪਿਛਲੀ ਵਾਰ ਕਾਂਗਰਸ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਘਰ-ਘਰ ਨੌਕਰੀ, ਨਸ਼ੇ ਨੂੰ ਜੜੋ ਖ਼ਤਮ ਕਰਨ ਅਤੇ ਵਿਕਾਸ ਦੇ ਮੁੱਦੇ ਨੂੰ ਮੁੱਖ ਤੌਰ ’ਤੇ ਰੱਖਿਆ ਗਿਆ ਸੀ। ਅੱਜ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਅਦ ਵੀ ਕਾਂਗਰਸ ਇਨ੍ਹਾਂ ਮੁੱਦਿਆਂ ’ਤੇ ਆਪਣੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ। ਕੁਝ ਐਸਾ ਹੀ ਹਾਲ ਜਲੰਧਰ ਦੇ ਸੈਂਟਰਲ ਵਿਧਾਨ ਸਭਾ ਹਲਕੇ ਦਾ ਵੀ ਹੈ, ਇੱਕ ਪਾਸੇ ਜਿਥੇ ਕਾਂਗਰਸ ਦਾ ਹਰ ਵਿਧਾਇਕ ਅਤੇ ਮੰਤਰੀ ਕਾਂਗਰਸ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰੀ ਤਰ੍ਹਾਂ ਨੇਪਰੇ ਚੜ੍ਹਾਉਣ ਦੀ ਗੱਲ ਕਰ ਰਿਹਾ ਹੈ, ਉਧਰ ਦੂਸਰੇ ਪਾਸੇ ਵਿਰੋਧੀ ਇਸ ਨੂੰ ਮਹਿਜ਼ ਲੋਕ ਦਿਖਾਵਾ ਅਤੇ ਵਾਅਦਾ ਖ਼ਿਲਾਫ਼ੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ’ਤੇ ਝਾਤ
2017 ਦੀਆਂ ਵਿਧਾਨ ਸਭਾ ਚੋਣਾਂ ’ਤੇ ਝਾਤ

ਇਹ ਵੀ ਪੜੋ: ਚੰਡੀਗੜ੍ਹ ’ਚ ਲਾਗੂ ਧਾਰਾ 144, ਜਾਣੋ ਪੂਰੀ ਖ਼ਬਰ

ਵਿਰੋਧੀਆਂ ਦੇ ਵਾਰ

ਕਾਂਗਰਸ ਦੇ ਵਿਧਾਇਕ ਰਾਜਿੰਦਰ ਬੇਰੀ (MLA Rajinder Beri) ਤੋਂ ਹਾਰ ਚੁੱਕੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਜਦ ਪ੍ਰਦੇਸ਼ ਵਿੱਚ ਭਾਜਪਾ ਅਤੇ ਅਕਾਲੀ ਦਲ ਸਰਕਾਰ ਸੀ ਉਸ ਵੇਲੇ ਵਿਕਾਸ ਵਿੱਚ ਕੋਈ ਕਮੀ ਨਹੀਂ ਸੀ। ਉਨ੍ਹਾਂ ਮੁਤਾਬਕ ਕੋਈ ਇੱਕਾ ਦੁੱਕਾ ਗਲੀ ਛੱਡ ਕੇ ਤਕਰੀਬਨ ਹਰ ਸੜਕ ਅਤੇ ਹਰ ਗਲੀ ਨੂੰ ਨਵਾਂ ਬਣਾਇਆ ਗਿਆ ਸੀ। ਇਹੀ ਨਹੀਂ ਜਿਨ੍ਹਾਂ ਮੁੱਦਿਆਂ ’ਤੇ ਕਾਂਗਰਸ ਅੱਜ ਆਪਣੀ ਪਿੱਠ ਥਪਥਪਾ ਰਹੀ ਹੈ ਉਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।

ਮਨੋਰੰਜਨ ਕਾਲੀਆ ਮੁਤਾਬਕ ਅੱਜ ਇਲਾਕੇ ਦੀ ਹਰ ਸੜਕ ਅਤੇ ਹਰ ਗਲੀ ਦਾ ਬੁਰਾ ਹਾਲ ਹੈ। ਜਿੱਥੇ ਤੱਕ ਨੌਕਰੀ ਦਾ ਸਵਾਲ ਹੈ ਤਾਂ ਅਜੇ ਤਕ ਉਹ ਲੋਕ ਸਾਹਮਣੇ ਨਹੀਂ ਆਏ ਜਿਨ੍ਹਾਂ ਨੂੰ ਨੌਕਰੀ ਮਿਲੀ, ਪਰ ਸੜਕਾਂ ਤੇ ਉਹ ਲੋਕ ਆਮ ਧਰਨਾ ਪ੍ਰਦਰਸ਼ਨ ਕਰਦੇ ਦਿਖ ਜਾਂਦੇ ਹਨ ਜਿਨ੍ਹਾਂ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਧੋਖਾ ਕੀਤਾ ਹੈ। ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕੁਝ ਨਹੀਂ ਕੀਤਾ ਅਤੇ ਹੁਣ ਅਗਲੀ ਵਾਰ ਆਪਣੀ ਕੁਰਸੀ ਲੈਣ ਲਈ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ ਹੈ।

ਉੱਧਰ ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿੱਚ ਵਿਕਾਸ ਦੇ ਨਾਮ ’ਤੇ ਪਿਛਲੇ ਸਾਢੇ ਚਾਰ ਸਾਲਾਂ ’ਚ ਕੋਈ ਕੰਮ ਨਹੀਂ ਹੋਇਆ ਜਦਕਿ ਨਸ਼ੇ ਦਾ ਕਾਰੋਬਾਰ ਇਸ ਹਲਕੇ ਵਿੱਚ ਪੂਰੇ ਜ਼ੋਰਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲੇ ਜੋ ਵਾਅਦੇ ਕੀਤੇ ਸੀ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕ ਅੱਜ ਵੀ ਇਸ ਉਡੀਕ ਵਿੱਚ ਹਨ ਕਿ ਕੈਪਟਨ ਸਰਕਾਰ ਉਨ੍ਹਾਂ ਨਾਲ ਕੀਤਾ ਕੋਈ ਇੱਕ ਵਾਅਦਾ ਪੂਰਾ ਕਰ ਦੇਵੇ, ਪਰ ਦੂਸਰੇ ਪਾਸੇ ਕੈਪਟਨ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਬਜਾਏ ਲੋਕਾਂ ਲਈ ਕੰਮ ਕਰਨ ਦੇ ਆਪਸ ਵਿੱਚ ਲੜ ਰਹੇ ਹਨ।

ਜਾਣੋ ਜਲੰਧਰ ਕੇਂਦਰੀ ਹਲਕੇ ਦਾ ਹਾਲ

ਜਿੱਥੇ ਤੱਕ ਜਲੰਧਰ ਸੈਂਟਰਲ ਹਲਕੇ ਦਾ ਸਵਾਲ ਹੈ ਨਾਂ ਤਾਂ ਇੱਥੇ ਦੇ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ ਹੈ ਨਾ ਹੀ ਇੱਥੇ ਦੀ ਕਿਸੇ ਗਲੀ ਜਾਂ ਸੜਕ ਵਿੱਚ ਕੋਈ ਵਿਕਾਸ ਦਾ ਕਾਰਜ ਹੋਇਆ ਹੈ, ਪਰ ਨਸ਼ਾ ਬੇਧੜਕ ਵਿਕ ਰਿਹਾ ਹੈ ਕਿਉਂਕਿ ਇਲਾਕੇ ਵਿੱਚ ਲਾਅ ਐਂਡ ਆਰਡਰ ਦਾ ਵੀ ਕੋਈ ਹਾਲ ਨਹੀਂ ਹੈ।

2022 ’ਚ ਕੀ ਲਗਾਈ ਜਾ ਰਹੀ ਹੈ ਆਸ

ਬੇਸ਼ੱਕ ਇੱਥੇ 2017 ਵਿੱਚ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ, ਪਰ ਇਸ ਵਾਰ ਸਮੀਕਰਨ ਬਹੁਤ ਬਦਲ ਗਏ ਜਾਪਦੇ ਹਨ ਕਿਉਂਕਿ ਜਿੱਥੇ ਰਾਜੇਂਦਰ ਬੇਰੀ ਨੂੰ ਕਈ ਮੁੱਦਿਆਂ 'ਤੇ ਆਪਣੀ ਸਰਕਾਰ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਵੇਖਿਆ ਗਿਆ ਹੈ, ਉੱਥੇ ਹਰ ਜਗ੍ਹਾ ਇਹੀ ਚਰਚਾ ਹੈ ਕਿ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਹੋ ਸਕੇ।

ਇਹ ਵੀ ਪੜੋ: ਪੰਜਾਬ ਦੀ ਸਿਆਸਤ ‘ਚ ਮਹਿਲਾਵਾਂ ਦੀ ਵੱਡੀ ਘਾਟ ਦੇ ਕੀ ਹਨ ਕਾਰਨ ?

ਉਥੇ ਹੀ ਦੂਜੇ ਪਾਸੇ 2017 ਵਿੱਚ ਭਾਜਪਾ ਨੇ ਇਸ ਸੀਟ 'ਤੇ ਕਾਂਗਰਸ ਨੂੰ ਸਖ਼ਤ ਟੱਕਰ ਦਿੱਤੀ, ਪਰ ਇਸ ਵਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟ ਗਿਆ ਹੈ ਅਤੇ ਸਪੱਸ਼ਟ ਹੈ ਕਿ ਜਿੱਥੇ ਭਾਜਪਾ ਇਸ ਗੱਲ 'ਤੇ ਆਪਣਾ ਵੱਖਰਾ ਉਮੀਦਵਾਰ ਖੜ੍ਹਾ ਕਰੇਗੀ, ਉਥੇ ਸ਼੍ਰੋਮਣੀ ਅਕਾਲੀ ਦਲ ਵੀ ਜਲਦੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰਨ ਜਾ ਰਿਹਾ ਹੈ, ਇਸ ਲਈ 2022 ਦੀਆਂ ਚੋਣਾਂ ਵਿੱਚ ਇੱਕ ਗੱਲ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਸੰਭਵ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿੱਤ ਦਾ ਅੰਤਰ ਬਹੁਤ ਘੱਟ ਦਿਖਾਈ ਦੇਵੇਗਾ ਕਿਉਂਕਿ ਵੋਟ ਵੰਡ ਇਸ ਵਿੱਚ ਇੱਕ ਵੱਡਾ ਕਾਰਨ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.