ਜਲੰਧਰ: ਸ਼ਹਿਰ ਦੇ ਚੌਗਿੱਟੀ ਚੌਕ ਵਿਖੇ ਫਲਾਈਓਵਰ ਦੇ ਉੱਪਰ ਇੱਕ ਸਵਿਫ਼ਟ ਕਾਰ ਦੇ ਪਲਟ ਜਾਣ ਕਰਕੇ ਡਿਊਟੀ ਤੇ ਜਾ ਰਹੇ ਪੁਲਿਸ ਦੇ ਇੱਕ ਏਐਸਆਈ ਦੀ ਮੌਤ ਹੋ ਗਈ ਹੈ।
ਜਲੰਧਰ ਵਿੱਚ ਅੱਜ ਉਸ ਵੇਲੇ ਇੱਕ ਦੁਖਦ ਖ਼ਬਰ ਆਈ ਜਦੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਪੁਲਿਸ ਦੇ ਏਐੱਸਆਈ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਏ ਐੱਸ ਆਈ ਰਿਚਰਡ ਮਸੀਹ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅੱਜ ਸਵੇਰੇ ਲੁਧਿਆਣਾ ਵਿਖੇ ਆਪਣੀ ਡਿਊਟੀ ਲਈ ਘਰੋਂ ਨਿਕਲਿਆ ਸੀ।
ਜਦੋਂ ਉਸ ਦੀ ਕਾਰ ਜਲੰਧਰ ਦੇ ਚੌਗਿੱਟੀ ਫਲਾਈਓਵਰ ਤੇ ਪਹੁੰਚੀ ਤਾਂ ਉੱਥੇ ਜ਼ਿਆਦਾ ਪਾਣੀ ਭਰੇ ਹੋਣ ਕਰਕੇ ਪਾਣੀ ਉੱਛਲ ਕੇ ਕਾਰ ਦੇ ਉੱਪਰ ਡਿੱਗ ਗਿਆ ਜਿਸ ਨਾਲ ਰਿਚਰਡ ਮਸੀਹ ਦੀ ਕਾਰ ਦਾ ਸੰਤੁਲਨ ਵਿਗੜ ਗਿਆ . ਇਸ ਤੋਂ ਬਾਅਦ ਕਾਰ ਸੜਕ ਤੇ ਹੀ ਪਲਟ ਗਈ ਜਿਸ ਨਾਲ ਡਿਊਟੀ ਤੇ ਜਾ ਰਹੇ ਏਐੱਸਆਈ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਏਐੱਸਆਈ ਨੂੰ ਕਾਰ ਵਿੱਚੋਂ ਕੱਢ ਕੇ ਜਲੰਧਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।