ETV Bharat / state

ਜਲੰਧਰ ਦੇ ਆਰੀਆ ਨਗਰ ਕੋਲੋਂ ਨਹਿਰ ਵਿੱਚੋਂ ਤੈਰਦੀ ਅਣਪਛਾਤੀ ਲਾਸ਼ ਮਿਲੀ

ਜਲੰਧਰ ਦੇ ਆਰੀਆ ਨਗਰ ਕੋਲੋਂ ਲੰਘਦੀ ਨਹਿਰ ਵਿੱਚੋਂ ਇੱਕ ਲਾਸ਼ ਮਿਲਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਦੀ ਉਮਰ 35 ਸਾਲ ਦੇ ਕਰੀਬ ਜਾਪਦੀ ਹੈ, ਜਿਸਦੇ ਹੱਥ 'ਤੇ ਆਰ.ਪੀ. ਉਕਰਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।

ਜਲੰਧਰ ਦੇ ਆਰੀਆ ਨਗਰ ਕੋਲੋਂ ਨਹਿਰ ਵਿੱਚੋਂ ਤੈਰਦੀ ਅਣਪਛਾਤੀ ਲਾਸ਼ ਮਿਲੀ
ਜਲੰਧਰ ਦੇ ਆਰੀਆ ਨਗਰ ਕੋਲੋਂ ਨਹਿਰ ਵਿੱਚੋਂ ਤੈਰਦੀ ਅਣਪਛਾਤੀ ਲਾਸ਼ ਮਿਲੀ
author img

By

Published : Sep 13, 2020, 6:46 AM IST

ਜਲੰਧਰ: ਸ਼ਹਿਰ ਦੇ ਆਰੀਆ ਨਗਰ ਦੇ ਕੋਲ ਲੰਘਦੀ ਨਹਿਰ ਵਿੱਚੋਂ ਇੱਕ ਲਾਸ਼ ਮਿਲਣ ਦੀ ਸੂਚਨਾ ਹੈ। ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਦੋ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ 11 ਵਜੇ ਆਰੀਆ ਨਗਰ ਨਹਿਰ ਵਿੱਚ ਇੱਕ ਨੌਜਵਾਨ ਦੀ ਤੈਰਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ।

ਜਲੰਧਰ ਦੇ ਆਰੀਆ ਨਗਰ ਕੋਲੋਂ ਨਹਿਰ ਵਿੱਚੋਂ ਤੈਰਦੀ ਅਣਪਛਾਤੀ ਲਾਸ਼ ਮਿਲੀ

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 35 ਸਾਲ ਦੇ ਕਰੀਬ ਜਾਪਦੀ ਸੀ। ਮ੍ਰਿਤਕ ਦੇ ਹੱਥ 'ਤੇ ਸੁਰਮੇ ਨਾਲ ਆਰ.ਪੀ. ਸ਼ਬਦ ਉਕਰਿਆ ਹੋਇਆ ਸੀ ਅਤੇ ਮੈਟਲ ਦੀ ਰੱਖੜੀ ਬੰਨ੍ਹੀ ਹੋਈ ਸੀ। ਹਾਲਾਂਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਸ਼ਨਾਖਤ ਹੋ ਸਕੇ। ਆਸ ਪਾਸ ਦੇ ਲੋਕਾਂ ਕੋਲੋਂ ਲਾਸ਼ ਦੀ ਪਛਾਣ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕੋਈ ਪਛਾਣ ਨਹੀਂ ਹੋ ਸਕੀ ਹੈ।

ਉਨ੍ਹਾਂ ਦੱਸਿਆ ਕਿ ਲਾਸ਼ ਉਪਰ ਕਿਸੇ ਵੀ ਕਿਸਮ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ। ਲਾਸ਼ ਨੂੰ 72 ਘੰਟੇ ਲਈ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.