ETV Bharat / state

ਪੰਜਾਬ ਇੱਕ ਅਜਿਹਾ ਸਟੋਰ ਜਿੱਥੇ ਸਿਰਫ਼ 11 ਰੁਪਏ 'ਚ ਮਿਲਦੈ ਹਰ ਸਮਾਨ, ਜਾਣੋ - ਜਲੰਧਰ ਦੇ ਫੁੱਟਬਾਲ ਚੌਕ ਨੇੜੇ ਸਪੋਰਟਸ ਮਾਰਕੀਟ ਕੋਲ ਆਖ਼ਰੀ ਉਮੀਦ

ਜਲੰਧਰ ਵਿੱਚ ਇੱਕ ਸੰਸਥਾ "ਆਖ਼ਰੀ ਉਮੀਦ" ਵੱਲੋਂ ਕੱਪੜੇ ਪ੍ਰਸ਼ਾਸਨ ਅਤੇ ਹਰ ਲੋੜੀਂਦਾ ਸਮਾਨ ਮਹਿਜ਼ 11 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ। ਜੇਕਰ ਇਸ ਨੂੰ ਗ਼ਰੀਬਾਂ ਲਈ "11 ਰੁਪਏ ਦੀ ਕੰਟੀਨ" ਤਾਂ ਨਾਮ ਦਈਏ ਤਾਂ ਗਲਤ ਨਹੀਂ ਹੋਵੇਗਾ, ਇਸੇ ਸੰਸਥਾ ਉੱਪਰ ਪੇਸ਼ ਹੈ, ਸਾਡੀ ਖਾਸ ਰਿਪੋਰਟ ....

ਪੰਜਾਬ ਇੱਕ ਅਜਿਹਾ ਸਟੋਰ ਜਿੱਥੇ ਸਿਰਫ਼ 11 ਰੁਪਏ 'ਚ ਮਿਲਦਾ ਹਰ ਸਮਾਨ

author img

By

Published : Jun 14, 2022, 3:04 PM IST

ਜਲੰਧਰ: ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਇਸ ਮਹਿੰਗਾਈ ਦੀ ਮਾਰ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਪੈ ਰਹੀ ਹੈ, ਜੋ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੇ ਲਈ ਰੋਜ਼ੀ ਰੋਟੀ ਦਾ ਸਾਮਾਨ ਮੁਹੱਈਆ ਨਹੀਂ ਕਰਵਾ ਪਾਉਂਦੇ। ਇਨ੍ਹਾਂ ਲੋਕਾਂ ਲਈ ਜਲੰਧਰ ਵਿੱਚ ਇੱਕ ਸੰਸਥਾ "ਆਖ਼ਰੀ ਉਮੀਦ" ਵੱਲੋਂ ਕੱਪੜੇ ਪ੍ਰਸ਼ਾਸਨ ਅਤੇ ਹਰ ਲੋੜੀਂਦਾ ਸਮਾਨ ਮਹਿਜ਼ 11 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ। ਜੇਕਰ ਇਸ ਨੂੰ ਗ਼ਰੀਬਾਂ ਲਈ "11 ਰੁਪਏ ਦੀ ਕੰਟੀਨ" ਤਾਂ ਨਾਮ ਦਈਏ ਤਾਂ ਗਲਤ ਨਹੀਂ ਹੋਵੇਗਾ, ਇਸੇ 11 ਰੁਪਏ ਦੀ ਇਕ ਟੀਮ ਉੱਪਰ ਸਾਡੀ ਇਹ ਖਾਸ ਰਿਪੋਰਟ ਪੇਸ਼ ਹੈ।

11 ਰੁਪਏ ਵਾਲੀ ਕੰਟੀਨ :- ਜਲੰਧਰ ਦੇ ਫੁੱਟਬਾਲ ਚੌਕ ਨੇੜੇ ਸਪੋਰਟਸ ਮਾਰਕੀਟ ਕੋਲ ਆਖ਼ਰੀ ਉਮੀਦ ਨਾਮ ਦੀ ਇੱਕ ਸੰਸਥਾ ਐਸਾ ਕੰਮ ਕਰ ਰਹੀ ਹੈ, ਜਿਸ ਵਿੱਚ ਗ਼ਰੀਬ ਲੋਕਾਂ ਲਈ ਕੱਪੜੇ, ਚੱਪਲਾਂ ਬੂਟ, ਦਵਾਈਆਂ, ਰਾਸ਼ਨ ਸਮੇਤ ਜੋ ਵੀ ਸਾਮਾਨ ਇੱਥੇ ਪਿਆ ਹੁੰਦਾ ਹੈ, ਉਸ ਨੂੰ ਸਿਰਫ਼ 11 ਰੁਪਏ ਵਿੱਚ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ। ਸ਼ਹਿਰ ਦੇ ਕੋਨੇ ਕੋਨੇ ਤੋਂ ਲੋੜਵੰਦ ਲੋਕ ਇੱਥੇ ਆ ਕੇ ਇੱਥੇ ਪਿਆ ਕੋਈ ਵੀ ਸਾਮਾਨ ਮਹਿਜ਼ 11 ਰੁਪਏ ਵਿੱਚ ਲੈ ਸਕਦੇ ਹਨ। 11 ਰੁਪਏ ਦੀ ਇਸ ਕੈਨਟੀਨ ਵਿੱਚ ਇੰਨਾ ਕੁ ਸਾਮਾਨ 24 ਘੰਟੇ ਪਿਆ ਹੁੰਦਾ ਹੈ, ਜਿਹੜਾ ਸਾਮਾਨ ਇਕ ਵਧੀਆਂ ਜਨਰਲ ਸਟੋਰ ਵਿੱਚ ਮੁਹੱਈਆ ਹੁੰਦਾ ਹੈ। ਇੱਥੋਂ ਜੇ ਕਿਸੇ ਨੇ ਕੋਈ ਬੱਚਿਆਂ ਦਾ ਸੂਟ, ਲੇਡੀ ਸੂਟ, ਜੈਂਟਸ ਸੂਟ, ਬੱਚਿਆਂ ਦੇ ਖਿਡੌਣੇ ਅਤੇ ਹੋਰ ਬਹੁਤ ਸਾਰਾ ਸਮਾਂਨ ਜੇ ਕੋਈ ਚਾਹੁੰਦਾ ਹੋਵੇ ਤਾਂ 11 ਰੁਪਏ ਲੈ ਕੇ ਆਵੇ ਤੇ ਉਹ ਸਾਮਾਨ ਲੈ ਜਾਵੇ।

11 ਰੁਪਏ ਵਿੱਚ ਇਹ ਰੋਟੀ ਦੀ ਸੇਵਾ :- ਆਖ਼ਰੀ ਉਮੀਦ ਨਾਮ ਦੀ ਇਸ ਸੰਸਥਾ ਵੱਲੋਂ ਨਾ ਸਿਰਫ਼ 11 ਰੁਪਏ ਵਿੱਚ ਲੋੜਵੰਦਾਂ ਨੂੰ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ, ਬਲਕਿ ਲੋਕਾਂ ਨੂੰ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ, ਜਿਸ ਦੀ ਕੀਮਤ ਮਹਿਜ਼ 11 ਰੁਪਏ ਹੁੰਦੀ ਹੈ। ਕਦੀ ਖਾਣੇ ਵਿੱਚ ਦਾਲ ਸਬਜ਼ੀ, ਕਦੀ ਕੜ੍ਹੀ ਚਾਵਲ, ਕਦੀ ਸੁੱਕੀ ਸਬਜ਼ੀ ਨਾਲ ਰੋਟੀ ਜੋ ਵੀ ਕਿਸੇ ਨੇ ਖਾਣਾ ਹੈ, ਉਸ ਦੀ ਕੀਮਤ ਸਿਰਫ਼ 11 ਰੁਪਏ ਹੈ। ਸੰਸਥਾ ਵੱਲੋਂ ਇਹ ਰੋਟੀ ਦੀ ਸੇਵਾ ਦੁਪਹਿਰੇ 1 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਕੀਤੀ ਜਾਂਦੀ ਹੈ।

ਆਖਿਰ ਕਿੱਦਾਂ ਚੱਲਦੀ ਹੈ ਇਹ 11 ਰੁਪਏ ਦੀ ਕੰਟੀਨ:- 11 ਰੁਪਏ ਦੀ ਇਸ ਕੰਟੀਨ ਚਲਾਉਣ ਬਾਰੇ ਇਸ ਦੇ ਸੰਚਾਲਕ ਜਤਿੰਦਰਪਾਲ ਸਿੰਘ ਦੱਸਦੇ ਨੇ ਕਿ ਇਸ ਆਖ਼ਰੀ ਉਮੀਦ ਨਾਮ ਦੀ ਸੰਸਥਾ ਨੂੰ ਉਨ੍ਹਾਂ ਨੇ 2016 ਵਿੱਚ ਸ਼ੁਰੂ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਲਗਾਤਾਰ ਸਮਾਜ ਲਈ ਆਪਣੀ ਸੇਵਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਸ ਸੰਸਥਾ ਦੀ ਸ਼ੁਰੂਆਤ ਹੋਈ ਸੀ, ਉਸ ਵੇਲੇ ਇਸ ਵਿੱਚ ਸਿਰਫ਼ 11 ਮੈਂਬਰ ਸੀ, ਪਰ ਅੱਜ ਇਸ ਵਿੱਚ 1400 ਵਲੰਟੀਅਰ ਤੇ 1 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਆਪਣੀ ਸੇਵਾ ਨਿਭਾ ਰਹੇ ਹਨ।

ਲੋਕ ਇੱਥੇ ਆਪਣੇ ਘਰਾਂ ਵਿੱਚ ਇਸਤੇਮਾਲ ਹੋਣ ਵਾਲੀਆਂ ਅਤੇ ਖੁਦ ਪਾਉਣ ਵਾਲੀਆਂ ਪੁਰਾਣੀਆਂ ਚੀਜ਼ਾਂ ਦੇ ਜਾਂਦੇ ਹਨ, ਜਿਸ ਨੂੰ ਧੋਆ ਕੇ ਵਧੀਆ ਤਰੀਕੇ ਨਾਲ ਸਜਾ ਕੇ ਇਸ ਸ਼ੋਅਰੂਮ ਹਾਲ ਵਿੱਚ ਸਜਾ ਦਿੱਤਾ ਜਾਂਦਾ ਹੈ, ਜੋ ਬਾਅਦ ਵਿੱਚ ਲੋਕਾਂ ਨੂੰ 11-11 ਰੁਪਏ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੇ ਨਾਮ ਇੱਥੇ ਪਏ ਇਕ ਦਾਨ ਪਾਤਰ ਵਿੱਚ ਅਤੇ ਲੋਕਾਂ ਵੱਲੋਂ ਦਿੱਤੇ ਜਾਣ ਵਾਲੀ ਕੈਸ਼ ਨਾਲ ਬਜ਼ਾਰੂ ਰਾਸ਼ਨ ਖ਼ਰੀਦਿਆ ਜਾਂਦਾ ਹੈ, ਜੋ ਗ਼ਰੀਬ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਜਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਇਸ ਸੰਸਥਾ ਵਿੱਚ ਹਜ਼ਾਰਾਂ ਲੋਕਾਂ ਦੇ ਜ਼ੁਰਮ ਦਾ ਕਾਰਨ ਦੇਸ਼ ਦੀ ਨਿਸ਼ਕਾਮ ਸੇਵਾ ਹੈ।

ਸੰਸਥਾ ਵੱਲੋਂ ਗਿਆਰਾਂ ਰੁਪਏ ਵਿਚ ਮੁਹੱਈਆ ਕਰਾਈ ਜਾਂਦੀ ਹੈ ਐਂਬੂਲੈਂਸ ਸੇਵਾ :- ਜਤਿੰਦਰਪਾਲ ਸਿੰਘ ਦੱਸਦੇ ਨੇ ਕਿ 2016 ਵਿੱਚ ਸ਼ੁਰੂ ਕੀਤੀ ਗਈ, ਇਸ ਸੰਸਥਾ ਨੇ ਸਭ ਤੋਂ ਜ਼ਿਆਦਾ ਕੰਮ ਕੋਵਿਡ ਦੌਰਾਨ ਕੀਤਾ, ਜਦੋਂ ਆਪਣੇ ਹੀ ਆਪਣਿਆਂ ਦਾ ਸਾਥ ਛੱਡ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਔਖੇ ਵੇਲੇ ਸੰਸਥਾ ਵੱਲੋਂ ਇਕ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ, ਜੋ ਮਰੀਜ਼ ਨੂੰ ਚਾਹੇ ਉਹ ਕੋਵਿਡ ਦਾ ਹੀ ਕਿਉਂ ਨਾ ਹੋਵੇ ਉਸ ਨੂੰ 11 ਰੁਪਏ ਸ਼ਹਿਰ ਅੰਦਰ ਭਲਕੇ ਜਲੰਧਰ ਸ਼ਹਿਰ ਤੋਂ ਬਾਹਰ ਕਈ ਜ਼ਿਲ੍ਹਿਆਂ ਅਤੇ ਇੱਥੇ ਤੱਕ ਕਿ ਬਾਕੀ ਸੂਬਿਆਂ ਵਿੱਚ ਵੀ ਲੈਣ ਅਤੇ ਨਿਜ਼ਾਮ ਦੀ ਸੇਵਾ ਨਿਭਾਅ ਰਹੀ ਸੀ।

ਪੰਜਾਬ ਇੱਕ ਅਜਿਹਾ ਸਟੋਰ ਜਿੱਥੇ ਸਿਰਫ਼ 11 ਰੁਪਏ 'ਚ ਮਿਲਦਾ ਹਰ ਸਮਾਨ

ਅੱਜ ਵੀ ਇਹ ਐਂਬੂਲੈਂਸ ਲੋੜਵੰਦ ਲੋਕਾਂ ਸੇਵਾ ਨਿਭਾ ਰਹੀ ਹੈ ਅਤੇ ਇਸਦਾ ਖਰਚਾ ਮਹਿਜ਼ 11 ਰੁਪਏ ਹੈ, ਜਤਿੰਦਰਪਾਲ ਸਿੰਘ ਦੱਸਦੇ ਨੇ ਕਿ ਲੋੜਵੰਦ ਨੂੰ ਉਹ ਫੋਨ ਕਰ ਦਿੰਦੇ ਨੇ ਕਿ ਉਨ੍ਹਾਂ ਦੇ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਹੈ ਤਾਂ ਉਸੇ ਵੇਲੇ ਉਨ੍ਹਾਂ ਦੇ ਵਾਲੰਟੀਅਰ ਇਸ ਐਂਬੂਲੈਂਸ ਸਹੂਲਤ ਹੈ, ਕਿ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਨੇ ਅਤੇ ਮਰੀਜ਼ ਨੂੰ ਉਸ ਦੇ ਮਨਚਾਹੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ।

ਹੁਣ ਤੱਕ 897 ਲੋਕਾਂ ਦਾ ਕਰਵਾ ਚੁੱਕੇ ਨੇ ਸਸਕਾਰ :- ਕੋਵਿਡ ਦੇ ਦੌਰਾਨ 2 ਸਾਲ ਆਖ਼ਰੀ ਉਮੀਦ ਸੰਸਥਾ ਵੱਲੋਂ ਜਦੋ ਲੋਕ ਆਪਣਿਆਂ ਦਾ ਹੀ ਸਾਥ ਛੱਡ ਗਈ ਸੀ, ਉਸ ਵੇਲੇ ਇਸ ਸੰਸਥਾ ਵੱਲੋਂ ਲੋਕਾਂ ਦੇ ਅੰਤਿਮ ਸਸਕਾਰ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ ਗਈ। ਇਸ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੇ ਸੇਵਾ ਦੀ ਸੀ, ਜਿਨ੍ਹਾਂ ਦੀ ਮੌਤ ਕੋਵਿਡ ਕਰਕੇ ਹੋਈ ਸੀ।

ਜਤਿੰਦਰਪਾਲ ਸਿੰਘ ਦੱਸਦੇ ਨੇ ਕਿ ਉਦੋਂ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਸੰਸਥਾ 897 ਲੋਕਾਂ ਦੇ ਹੁਣ ਤੱਕ ਅੰਤਿਮ ਸਸਕਾਰ ਕਰ ਚੁੱਕੀ ਹੈ, ਉਹ ਦੱਸਦੇ ਨੇ ਕਿ ਉਹ ਲੋਕ ਜੋ ਚੰਗੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਲੇਕਿਨ ਕੋਵਿਡ ਦੌਰਾਨ ਆਪਣਿਆਂ ਦਾ ਸਸਕਾਰ ਨਹੀਂ ਕਰ ਪਾਏ ਅਤੇ ਉਨ੍ਹਾਂ ਤੇ ਆਪਣਿਆਂ ਦਾ ਸਸਕਾਰ ਆਖ਼ਰੀ ਉਮੀਦ ਸੰਸਥਾ ਵੱਲੋਂ ਕੀਤਾ ਗਿਆ। ਉਹ ਲੋਕ ਅੱਜ ਵੀ ਇਸ ਸੰਸਥਾ ਨਾਲ ਜੁੜੇ ਹੋਏ ਨੇ ਅਤੇ ਹਰ ਤਰ੍ਹਾਂ ਦੀ ਮਦਦ ਸੰਸਥਾ ਨੂੰ ਦਿੰਦੇ ਹਨ।

ਲੋਕ ਇਸ 11 ਰੁਪਏ ਦੀ ਕੰਟੀਨ ਦਾ ਲੈਂਦੇ ਨੇ ਖ਼ੂਬ ਫ਼ਾਇਦਾ:- ਇੱਥੇ ਆ ਕੇ ਖਰੀਦਦਾਰੀ ਕਰਨ ਵਾਲੇ ਲੋੜਵੰਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸੰਸਥਾ ਬਾਰੇ ਕਿਸੇ ਨੇ ਜਾਣਕਾਰੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਕਿੱਥੋਂ ਆ ਕੇ ਖਰੀਦਦਾਰੀ ਕਰ ਰਹੇ ਹਨ, ਫਿਰ ਚਾਹੇ ਉਹ ਖਰੀਦਦਾਰੀ ਕੱਪੜਿਆਂ, ਜੁੱਤੀਆਂ, ਕਿਤਾਬਾਂ, ਰਾਸ਼ਨ ਜਾਂ ਫਿਰ ਕੋਈ ਵੀ ਸਾਮਾਨ ਹੋਵੇ ਉਹ ਇੱਥੋਂ ਹੀ ਖਰੀਦਦੇ ਹਨ, ਇਸ ਰਾਹੀ ਬੱਚਿਆਂ ਲਈ ਖਿਡੌਣੇ ਤੱਕ ਇੱਥੇ 11 ਰੁਪਏ ਵਿੱਚ ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਬਾਕੀ ਲੋਕਾਂ ਨੂੰ ਵੀ ਇਸ ਸੰਸਥਾ ਬਾਰੇ ਦੱਸਦੇ ਨੇ ਕਿ ਅਗਰ ਕਿਸੇ ਨੂੰ ਕਿਸੇ ਸਾਮਾਨ ਦੀ ਲੋੜ ਹੈ, ਉਹ ਬਾਜ਼ਾਰੋਂ ਉਹ ਸਾਮਾਨ ਨਹੀਂ ਲੈ ਸਕਦਾ ਤਾਂ ਉਹ ਇੱਥੇ ਆ ਕੇ ਸਮਾਨ ਲੈ ਸਕੇ।

ਸੰਸਥਾ ਨਾਲ ਲਗਾਤਾਰ ਜੁੜ ਰਹੇ ਨੇ ਨਵੇਂ ਲੋਕ:- ਆਖ਼ਰੀ ਉਮੀਦ ਸੰਸਥਾ ਨਾਲ ਆਏ ਦਿਨ ਲੋਕਾਂ ਦਾ ਜੁੜਨਾ ਲਗਾਤਾਰ ਜਾਰੀ ਹੈ, ਸੰਸਥਾ ਨਾਲ ਜੁੜੇ ਇੱਕ ਨਵੇਂ ਵਾਲੰਟੀਅਰ ਕਮਲਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸੰਸਥਾ ਬਾਰੇ ਲੋਕਾਂ ਕੋਲੋਂ ਪਤਾ ਲੱਗਾ ਸੀ, ਕਿ ਆਖ਼ਰੀ ਉਮੀਦ ਨਾਲ ਇਹ ਸੰਸਥਾ ਸਮਾਜ ਪ੍ਰਤੀ ਇਕ ਬਹੁਤ ਵਧੀਆ ਕੰਮ ਕਰ ਰਹੀ ਹੈ, ਜਿਸ ਤੋਂ ਬਾਅਦ ਉਹ ਖੁਦ ਵੀ ਇਸ ਸੰਸਥਾ ਨਾਲ ਜੁੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੰਮ ਇਹ ਸੰਸਥਾ ਕਰ ਰਹੀ ਹੈ, ਉਹ ਕੰਮ ਸਮਾਜ ਦੇ ਬਾਕੀ ਲੋਕਾਂ ਨੂੰ ਵੀ ਕਰਨਾ ਚਾਹੀਦਾ ਹੈ ਤਾਂ ਕਿ ਸਮਾਗਮ ਵਿੱਚ ਉਨ੍ਹਾਂ ਲੋਕਾਂ ਦਾ ਭਲਾ ਹੋ ਸਕੇ ਜੋ ਕਿ ਲੋੜਵੰਦ ਹਨ।

ਇਹ ਵੀ ਪੜੋ: ਤਲਵੰਡੀ ਸਾਬੋ ’ਚ ਦੁਕਾਨ ’ਤੇ ਹੋਈ ਫਾਇਰਿੰਗ, ਇੱਕ ਜ਼ਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.