ETV Bharat / state

'ਆਪ' ਨੇ ਕੀਤੀ ਬਲਾਸਟ ਦੀ ਨਿਖੇਧੀ, ਰੂਲਿੰਗ ਪਾਰਟੀ ‘ਤੇ ਚੁੱਕੇ ਸਵਾਲ

ਬੰਬ ਧਮਾਕੇ (Bomb blast) ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਜਲੰਧਰ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਸੂਬੇ ਅੰਦਰ ਅਪਰਾਧਿਕ ਘਟਨਾਵਾਂ ਵੱਧ ਦੀਆਂ ਜਾ ਰਹੀਆ ਹਨ।

'ਆਪ' ਨੇ ਕੀਤੀ ਬਲਾਸਟ ਦੀ ਨਿਖੇਧੀ, ਰੂਲਿੰਗ ਪਾਰਟੀ ‘ਤੇ ਚੁੱਕੇ ਸਵਾਲ
'ਆਪ' ਨੇ ਕੀਤੀ ਬਲਾਸਟ ਦੀ ਨਿਖੇਧੀ, ਰੂਲਿੰਗ ਪਾਰਟੀ ‘ਤੇ ਚੁੱਕੇ ਸਵਾਲ
author img

By

Published : Dec 23, 2021, 7:01 PM IST

ਜਲੰਧਰ: ਲੁਧਿਆਣਾ ਦੀ ਕਚਹਿਰੀ ‘ਚ ਹੋਏ ਬੰਬ ਬਲਾਸਟ (Bomb blast in Ludhiana court) ਕਰਕੇ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਬਣ ਗਿਆ ਹੈ। ਜਿਸ ਨੂੰ ਲੈਕੇ ਲੋਕਾਂ ਵਿੱਚ ਕਾਫ਼ੀ ਡਰ ਦੇਖਿਆ ਜਾ ਰਿਹਾ ਹੈ। ਇਸ ਬੰਬ ਬਲਾਸਟ (Bomb blast) ਵਿੱਚ ਕਈ ਲੋਕਾਂ ਦੀ ਮੌਤ (Death) ਹੋਈ ਹੈ ਅਤੇ ਕਈ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੰਬ ਧਮਾਕੇ (Bomb blast) ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਜਲੰਧਰ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਸੂਬੇ ਅੰਦਰ ਅਪਰਾਧਿਕ ਘਟਨਾਵਾਂ ਵੱਧ ਦੀਆਂ ਜਾ ਰਹੀਆ ਹਨ।

'ਆਪ' ਨੇ ਕੀਤੀ ਬਲਾਸਟ ਦੀ ਨਿਖੇਧੀ, ਰੂਲਿੰਗ ਪਾਰਟੀ ‘ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਇੱਕ ਪਾਸੇ ਪਹਿਲਾਂ ਹੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਸੀ ਲੈ ਰਹੀਆ ਅਤੇ ਹੁਣ ਇਸ ਬੰਬ ਧਮਾਕੇ ਨਾਲ ਸੂਬੇ ਦਾ ਮਾਹੌਲ ਹੀ ਬਦਲ ਗਿਆ। ਉਨ੍ਹਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਘਟਨਾ ਦਾ ਪੀੜਤ ਲੋਕਾਂ ਨਾਲ ਆਪਣੀ ਹਮਦਰਦੀ ਜਤਾਈ।

ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਦੀਆਂ ਹਨ ਉਵੇਂ-ਉਵੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਸਿਆਸਤ ਹੁੰਦੀ ਹੈ ਅਤੇ ਕੁਝ ਸਿਆਸੀ ਪਾਰਟੀਆ ਆਪਣੇ ਨਿੱਜੀ ਲਾਭ ਲਈ ਅਜਿਹੀ ਘਟਨਾਵਾਂ ਨੂੰ ਕਰਵਾਉਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸੂਬੇ ਦੀ ਰੂਲਿੰਗ ਪਾਰਟੀ ‘ਤੇ ਇਲਜ਼ਾਮ ਲਗਾਉਦੇ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਘਟਨਾ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰਦੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਫ਼ਾਇਦਾ ਆਮ ਤੌਰ ‘ਤੇ ਰੂਲਿੰਗ ਪਾਰਟੀ (Ruling party) ਨੂੰ ਹੁੰਦਾ ਹੈ, ਜੋ ਇਹ ਕਹਿ ਸਕਦੀ ਹੈ ਕਿ ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਵੱਲੋਂ ਸ਼ਾਂਤੀਪੂਰਵਕ ਰਾਜ ਕੀਤਾ ਗਿਆ, ਪਰ ਵਿਰੋਧੀਆਂ ਵੱਲੋਂ ਅਜਿਹੀਆਂ ਘਟਨਾਵਾਂ ਕਰਵਾ ਕੇ ਸੂਬੇ ਦਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

2016 ‘ਚ ਮੌੜ ਮੰਡੀ ਬਲਾਸਟ (Maur Mandi Blast) ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਜ਼ਿਆਦਾਤਰ ਅਮਨ ਸ਼ਾਂਤੀ ਰਹਿੰਦੀ ਹੈ ਉੱਥੇ ਚੋਣਾਂ ਨੇੜੇ ਅਜਿਹੀਆਂ ਘਟਨਾਵਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀਆਂ ਹਨ।

ਇਹ ਵੀ ਪੜ੍ਹੋ:LIVE UPDATE: ਲੱਗਦਾ ਹੈ ਬੰਬ ਓਪਰੇਟ ਕਰਨ ਵਾਲੇ ਦੀ ਹੀ ਹੋਈ ਮੌਤ: ਚੰਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.