ਜਲੰਧਰ : ਜਲੰਧਰ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 13 ਅਪ੍ਰੈਲ ਨੂੰ ਇੱਕ ਦਿਨ ਦੀ ਨਾਮਜ਼ਦਗੀ ਤੋਂ ਬਾਅਦ ਵਿਚਕਾਰ 3 ਛੁੱਟੀਆਂ ਸਨ। ਭਰਤੀ ਦਾ ਅੱਜ ਦੂਜਾ ਦਿਨ ਹੈ।ਅੱਜ ਜਲੰਧਰ ਦੇ ਡੀਸੀ ਦਫ਼ਤਰ ਵਿਖੇ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਕਮ ਜ਼ਿਲਾ ਚੋਣ ਅਫਸਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਨਾਮਜ਼ਦਗੀ ਦਿੱਤੀ । ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜਾਨਾ ਮੰਤਰੀ ਹਰਪਾਲ ਚੀਮਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਤੇ ਜਲੰਧਰ ਵਿੱਚ ਇੱਕ ਵਿਸ਼ਾਲ ਰੈਲੀ ਕੱਢਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਸ਼ੀਲ ਰਿੰਕੂ ਨਾਲ ਨਾਮਜਦਗੀ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਨੂੰ ਦਿੱਤੀ ਗਈ। ਪਾਰਟੀ ਵੱਲੋਂ ਜ਼ਿਮਨੀ ਚੋਣ ਦਾ ਇੰਚਾਰਜ ਬਣਾਏ ਗਏ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਹੋਰ ਮੰਤਰੀਆਂ ਅਤੇ ਚੋਟੀ ਦੀ ਲੀਡਰਸ਼ਿਪ ਨਾਮਜ਼ਦਗੀ ਦਾਖ਼ਲ ਕਰਨ ਲਈ ਖੁੱਲ੍ਹੇ ਟਰੱਕ ਵਿੱਚ ਰੋਡ ਸ਼ੋਅ ਕਰ ਰਹੀ ਹੈ।
-
ਅੱਜ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ …ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਲੋਕ ਇਸ ਚੋਣ ਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੌਗੁਣੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ…ਮਿਲਦੇ ਹਾਂ ਅੱਜ ਜਲੰਧਰ ਵਿਖੇ..
— Bhagwant Mann (@BhagwantMann) April 17, 2023 " class="align-text-top noRightClick twitterSection" data="
">ਅੱਜ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ …ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਲੋਕ ਇਸ ਚੋਣ ਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੌਗੁਣੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ…ਮਿਲਦੇ ਹਾਂ ਅੱਜ ਜਲੰਧਰ ਵਿਖੇ..
— Bhagwant Mann (@BhagwantMann) April 17, 2023ਅੱਜ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ …ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਲੋਕ ਇਸ ਚੋਣ ਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੌਗੁਣੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ…ਮਿਲਦੇ ਹਾਂ ਅੱਜ ਜਲੰਧਰ ਵਿਖੇ..
— Bhagwant Mann (@BhagwantMann) April 17, 2023
ਮੁੱਖ ਮੰਤਰੀ ਨੇ ਕਸੇ ਵਿਰੋਧੀ ਦੇ ਤੰਗ : ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਸੰਬੋਧਤ ਕਰਦਿਆਂ ਅਪਣੀ ਸਪੀਚ ਦੌਰਾਨ ਵਿਰੋਧੀ ਧਿਰ ਦੇ ਤਿੱਖੇ ਤੰਜ ਕੱਸੇ ਕਿਹਾ ਕਿ ਇੰਨੇ ਸਮੇਂ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ ਵਰਕਰ ਅਤੇ ਆਗੂ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜਲੰਧਰ-ਸ਼ਹਿਰ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਮਾਰਟ ਸਿਟੀ ਦੇ ਤਹਿਤ ਜਲੰਧਰ ਨੂੰ ਕੇਂਦਰ ਵੱਲੋਂ ਪਾਇਆ ਹੋਇਆ ਹੈ ਪਰ ਜਲੰਧਰ ਕਿਤੇ ਵੀ ਪਾਸਿਓ ਸਮਾਰਟ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਉਹ ਜਲੰਧਰ ਨੂੰ ਅਤੇ ਹੋਰ ਸ਼ਹਿਰਾਂ ਨੂੰ ਜਲਦ ਹੀ ਅਜਿਹਾ ਬਣਾ ਦੇਣਗੇ ਇਨ੍ਹਾਂ ਦੀ ਸੁੰਦਰਤਾ ਦੇਖਣ ਲਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਰਨਾਂ ਸਰਕਾਰਾਂ ਵਾਂਗ ਨਹੀਂ ਹੈ ਜੇਕਰ ਲੋਕਾਂ ਨੂੰ ਇਨ੍ਹਾਂ ਦੀ ਕਿਤੇ ਵੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਨੂੰ ਦੱਸਿਆ ਜਾਵੇ ਉਹ ਖੁਦ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਹਰ ਵਰਗ ਹਰ ਵਿਭਾਗ ਦੀਆਂ ਉਮੰਗਾਂ ਹਨ ਉਨ੍ਹਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ।
ਭਗਵੰਤ ਮਾਨ 3 ਘੰਟੇ ਲੇਟ ਪਹੁੰਚੇ : ਸੁਸ਼ੀਲ ਰਿੰਕੂ ਦੀ ਨਾਮਜ਼ਦਗੀ ਮੌਕੇ ਸਵੇਰੇ 10 ਵਜੇ ਤੋਂ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਲਈ ਵਿੱਤ ਮੰਤਰੀ ਹਰਪਾਲ ਚੀਮਾ ਜਲੰਧਰ ਪੁੱਜੇ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਰੀਬ ਤਿੰਨ ਘੰਟੇ ਦੇਰੀ ਨਾਲ ਰੋਡ ਸ਼ੋਅ ਵਿੱਚ ਪੁੱਜੇ। ਉਹ ਰਸਤੇ ਵਿੱਚ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਉਸ ਨੇ ਖੁੱਲ੍ਹੇ ਟਰੱਕ ਵਿਚ ਸਵਾਰ ਹੁੰਦੇ ਹੀ ਲੋਕਾਂ ਨੂੰ ਹਿਲਾ ਦਿੱਤਾ।
ਮੁੱਖ ਮੰਤਰੀ ਨੇ ਕੀਤੀ ਅਪੀਲ: ਰੈਲੀ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਦਾ ਬਟਨ ਦਬਾ ਕੇ ਇਤਿਹਾਸ ਰਚਿਆ ਜਾਵੇ ਜਿਵੇਂ ਪਹਿਲੇ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਫੇਰ ਉਹਨਾਂ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਵੋਟਾਂ ਪਾ ਕੇ ਇਤਿਹਾਸ ਰੱਚ ਦੇਣ।
ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਹੈ। ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਲੰਧਰ ਆ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਅੱਜ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾਣਗੇ।
ਕਾਂਗਰਸ ਨੇ ਪਹਿਲਾਂ ਹੀ ਭਰੀ ਨਾਮਜ਼ਦਗੀ: ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ 13 ਅਪ੍ਰੈਲ ਨੂੰ ਨਾਮਜ਼ਦਗੀ ਦਾਖਲ ਕੀਤੀ ਸੀ। ਉਸ ਸਮੇਂ ਉਨ੍ਹਾਂ ਨਾਲ ਕਾਂਗਰਸ ਦੀ ਸਮੁੱਚੀ ਲੀਡਰਸ਼ੀਪ ਮੌਜੂਦ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਨਹੀਂ ਭਰੀ ਨਾਮਜ਼ਦਗੀ: ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਆਪਣਾ ਉਮੀਦਵਾਰ ਬਸਪਾ ਵਿੱਚੋਂ ਐਲਾਨਿਆ ਹੈ। ਜਲੰਧਰ ਦੀ ਜ਼ਿਮਨੀ ਚੋਣ ਬਸਪਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਲੜਨਗੇ। ਇਸ ਤੋਂ ਪਹਿਲਾਂ ਵੀ ਸੁਖਵਿੰਦਰ ਸਿੰਘ ਸੁੱਖੀ ਦੋ ਵਾਰ ਜਲੰਧਰ ਹਲਕੇ ਦੇ ਵਿਧਾਇਕ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ:- ਕੰਵਰ ਗੁਰਬਾਜ ਸਿੰਘ ਨੇ ਨਾਂ ਕੀਤਾ ਰੋਸ਼ਨ, ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਖਿਡਾਰੀ