ETV Bharat / state

ਮੰਦਿਰ ਦੇ ਪ੍ਰਧਾਨ ਤੇ ਪੁਜਾਰੀ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਜਾਂਚ 'ਚ ਜੁੱਟੀ

ਫਗਵਾੜਾ ਦੇ ਮਹੁੱਲਾ ਰਤਨਪੁਰਾ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੇ ਕਮੇਟੀ ਪ੍ਰਧਾਨ ਤੇ ਪੁਜਾਰੀ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਕਰਯੋਗ ਹੈ ਕਿ ਇਹ ਭਾਵੇਂ ਕਿ ਹਿੰਦੀ ਵਿੱਚ ਲਿਖਿਆ ਹੈ।

ਮੰਦਿਰ ਦੇ ਪ੍ਰਧਾਨ ਤੇ ਪੁਜਾਰੀ ਨੂੰ ਮਿਲੀ ਧਮਕੀ ਭਰੀ ਚਿੱਠੀ

author img

By

Published : Jun 14, 2022, 7:48 AM IST

ਜਲੰਧਰ: ਫਗਵਾੜਾ ਦੇ ਮਹੁੱਲਾ ਰਤਨਪੁਰਾ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੇ ਕਮੇਟੀ ਪ੍ਰਧਾਨ ਤੇ ਪੁਜਾਰੀ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ। ਜਿਕਰਯੋਗ ਹੈ ਕਿ ਇਹ ਭਾਵੇਂ ਕਿ ਹਿੰਦੀ ਵਿੱਚ ਲਿਖਿਆ ਹੈ। ਇਸ ਚਿੱਠੀ ਵਿੱਚ ਪੱਤਰ ਭੇਜਣ ਵਾਲੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਗੱਲ ਲਿਖੀ ਗਈ ਹੈ, ਚਿੱਠੀ ਮਿਲਣ ਤੋਂ ਬਾਅਦ ਜਿੱਥੇ ਮੰਦਰ ਕਮੇਟੀ ਪ੍ਰਧਾਨ ਤੇ ਮੰਦਰ ਦੇ ਪੁਜਾਰੀ ਦੇ ਨਾਲ ਨਾਲ ਮਹੁੱਲਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਉਕਤ ਚਿੱਠੀ ਬਾਰੇ ਕਮੇਟੀ ਵੱਲੋਂ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰਦਿਆ ਉਨਾਂ ਦੀ ਹਿਫ਼ਾਜਤ ਕਰਨ ਦੀ ਗੁਹਾਰ ਲਗਾਉਣ 'ਤੇ ਚਿੱਠੀ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਚਿੱਠੀ ਭੇਜਣ ਵਾਲੇ ਵਿਅਕਤੀ ਨੇ ਮੰਦਰ ਦੇ ਸਪੀਕਰ ਬੰਦ ਕਰਨ ਦੀ ਗੱਲ ਆਖੀ ਹੈ ਤੇ ਕਿਹਾ ਕਿ ਜੇਕਰ ਸਪੀਕਰ ਬੰਦ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।

ਮੰਦਿਰ ਦੇ ਪ੍ਰਧਾਨ ਤੇ ਪੁਜਾਰੀ ਨੂੰ ਮਿਲੀ ਧਮਕੀ ਭਰੀ ਚਿੱਠੀ

ਉਧਰ ਇਸ ਚਿੱਠੀ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਉਕਤ ਮੰਦਰ ਦਾ ਦੌਰਾ ਕੀਤਾ ਤੇ ਮੰਦਰ ਦੀ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰ ਸਾਰੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਨੇ ਕਿਹਾ ਕਿ ਪੁਲਿਸ ਵੱਲੋਂ ਉਕਤ ਚਿੱਠੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਬਹੁਤ ਸੁਚੇਤ ਹੈ। ਉਨਾਂ ਕਿਹਾ ਕਿ ਚਿੱਠੀ ਵਿੱਚ ਮੰਦਰ ਦੇ ਸਪੀਕਰਾਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:- ਹੈਰਾਨੀਜਨਕ ! ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.