ਜਲੰਧਰ: ਸ਼ਹਿਰ ਦੇ ਰੇਲਵੇ ਸਟੇਸ਼ਨ ਬਾਹਰ ਸੂਟਕੇਸ ਵਿੱਚ ਮਿਲੀ ਲਾਸ਼ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਕਤਲ ਦੇ ਮਾਮਲੇ ਵਿਚ ਸਾਮਣੇ ਆਇਆ ਲਵ ਟ੍ਰਾਇਐਂਗਲ। ਮਹਿਲਾ ਦੇ ਚੱਕਰ ਵਿੱਚ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਅਤੇ ਕਥਿਤ ਕਾਤਿਲ ਦੋਨਾਂ ਦੀ ਕੀਤੀ ਪਛਾਣ ਕਰ ਲਈ ਹੈ। ਸੀਸੀਟੀਵੀ ਫੁਟੇਜ ਰਾਹੀਂ ਕਾਤਿਲ ਤਕ ਪੁਲਿਸ ਨੇ ਪਹੁੰਚ ਕੀਤੀ।
ਸਟੇਸ਼ਨ ਬਾਹਰ ਮਿਲੀ ਸੀ ਸੂਟਕੇਸ 'ਚ ਲਾਸ਼: ਜ਼ਿਕਰਜੋਗ ਹੈ ਕਿ ਮੰਗਲਵਾਰ ਸਵੇਰੇ ਇਕ ਅਣਪਛਾਤਾ ਵਿਅਕਤੀ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇਕ ਲਾਲ ਰੰਗ ਦਾ ਅਟੈਚੀ ਰੱਖ ਕੇ ਚਲਾ ਗਿਆ ਸੀ। ਇਸ ਦੀ ਜਾਣਕਾਰੀ ਜੱਦ ਲੋਕਾਂ ਨੇ ਪੁਲਿਸ ਨੂੰ ਦਿੱਤੀ ਗਈ, ਤਾਂ ਪੁਲਿਸ ਵੱਲੋਂ ਸੂਟਕੇਸ ਨੂੰ ਖੋਲ੍ਹ ਕੇ ਦੇਖਿਆ ਗਿਆ। ਜਿਸ ਵਿਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਅਤੇ ਸਟੇਸ਼ਨ ਉੱਪਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ।
ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲਿਆ ਕਾਤਿਲ ਦਾ ਸੁਰਾਗ: ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਮੁਹੰਮਦ ਸ਼ਮੀਮ ਵਜੋਂ ਹੋਈ ਹੈ, ਜੋ ਜਲੰਧਰ ਦੇ ਗੱਦਈਪੁਰ ਇਲਾਕੇ ਦੀ ਇੱਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਮੂਲਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਸੀ। ਸ਼ਮੀਮ ਗੱਦਈਪੁਰ ਵਿਖੇ ਹੀ ਇੱਕ ਕਵਾਟਰ ਵਿੱਚ ਰਹਿੰਦਾ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਦਾ ਕਤਲ ਉਸਦੇ ਹੀ ਇੱਕ ਸਾਥੀ ਮੁਹੰਮਦ ਅਸ਼ਫਾਕ ਨੇ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਨੇ ਕਾਤਲ ਨੂੰ ਗਿਰਫ਼ਤਾਰ ਕਰ ਲਿਆ ਹੈ।
ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਦਾ ਟਵੀਟ: ਇਸ ਘਟਨਾ ਉੱਤੇ ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ਉੱਤੇ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ ‘ਬਦਲਾਅ ਵਾਲੀ ਸਰਕਾਰ’ ਤਹਿਤ ਪੰਜਾਬ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਦਾ ਕੋਈ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਤਬਾਹੀ ਦਾ ਸ਼ਿਕਾਰ ਹੈ। ਇਸ ਨਾਲ ਨਜਿੱਠਣ ਦੀ ਬਜਾਏ @ਭਗਵੰਤ ਮਾਨ ਉਹ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਵੱਧ ਤੋਂ ਵੱਧ ਸਮਾਂ ਦੇ ਰਹੇ ਹਨ। Pbis ਨੂੰ ਸ਼ਾਂਤੀ ਦਾ ਅਧਿਕਾਰ ਹੈ। ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਹਿਲਾ ਦੇ ਚੱਕਰ ਵਿਚ ਕੀਤਾ ਦੋਸਤ ਨੇ ਦੋਸਤ ਦਾ ਕਤਲ : ਜਾਣਕਾਰੀ ਮੁਤਾਬਕ ਸ਼ਮੀਮ ਅਤੇ ਅਸ਼ਫਾਕ ਦੋਨੋਂ ਗੱਦਈਪੁਰ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਸੀ ਅਤੇ ਕੋਲ ਹੀ ਬਣੇ ਇਕ ਕਵਾਟਰ ਵਿਚ ਅਲੱਗ ਅਲੱਗ ਕਮਰੇ ਵਿਚ ਰਹਿੰਦੇ ਸੀ। ਇਸੇ ਕਵਾਟਰ ਵਿੱਚ ਇੱਕ ਮਹਿਲਾ ਵੀ ਰਹਿੰਦੀ ਹੈ। ਸ਼ਮੀਮ ਅਤੇ ਇਹ ਮਹਿਲਾ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ। ਇਸ ਬਾਰੇ ਸ਼ਮੀਮ ਨੇ ਆਪਣੇ ਦੋਸਤ ਇਸ਼ਫਾਕ ਨੂੰ ਵੀ ਦੱਸਿਆ ਸੀ, ਪਰ ਦੂਜੇ ਪਾਸੇ ਇਸੇ ਮਹਿਲਾ ਨਾਲ ਅਸ਼ਫਾਕ ਵੀ ਆਪਣੇ ਸਬੰਧ ਬਣਾਉਣਾ ਚਾਹੁੰਦਾ ਸੀ।
ਇਸੇ ਗੱਲ ਨੂੰ ਲੈ ਕੇ ਇੱਕ ਦੀ ਦੋਨਾਂ ਦੋਸਤਾਂ ਵਿਚ ਬਹਿਸ ਹੋਈ ਅਤੇ ਇਹ ਬਹਿਸ ਲੜਾਈ ਵਿਚ ਬਦਲ ਗਈ। ਇਸੇ ਦੇ ਚਲਦੇ ਅਸ਼ਫਾਕ ਨੇ ਸ਼ਮੀਮ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਨੂੰ ਵੱਡੇ ਸੂਟਕੇਸ ਵਿਚ ਬੰਦ ਕਰ ਸੂਟਕੇਸ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਰੱਖ ਕੇ ਉਥੋਂ ਚਲਾ ਗਿਆ, ਪਰ ਇਸ਼ਫਾਕ ਨਹੀਂ ਜਾਣਦਾ ਸੀ ਕਿ ਉਸ ਦੀ ਇਹ ਕਰਤੂਤ ਕੈਮਰਿਆਂ ਵਿਚ ਕੈਦ ਹੋ ਰਹੀ ਹੈ। ਫਿਲਹਾਲ ਅਸ਼ਫਾਕ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਅਤੇ ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ।
ਇਹ ਵੀ ਪੜ੍ਹੋ: ਸੀਸੀਟੀਵੀ ਵਿੱਚ ਕੈਦ ਹੋਏ ਹਥਿਆਰਾਂ ਨਾਲ ਲੈਸ ਸ਼ੱਕੀ ਪੁਲਿਸ ਮੁਲਾਜ਼ਮ