ਜਲੰਧਰ: ਸਾਲ 2023 ਵਿੱਚ ਹੋਣ ਵਾਲੇ ਹਾਕੀ ਵਰਲਡ ਕੱਪ ਲਈ ਭਾਰਤੀ ਹਾਕੀ ਟੀਮ ਦੇ ਐਲਾਨ ਦੇ ਖਿਡਾਰੀਆਂ ਦੀ ਚੋਣ ਹੋ ਗਈ ਹੈ। ਚੁਣੇ ਗਏ ਖਿਡਾਰੀਆਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਵਾਰ ਦੀ ਹਾਕੀ ਟੀਮ ਵਿਚ ਜਲੰਧਰ ਦੇ ਪੰਜ ਖਿਡਾਰੀ ਸ਼ਾਮਲ (5 players from Jalandhar in Indian Hockey Team) ਹਨ। ਜ਼ਿਕਰਯੋਗ ਹੈ ਕਿ ਓਲੰਪਿਕ ਵਿਚ ਜਦੋ ਦੇਸ਼ ਦੀ ਹਾਕੀ ਟੀਮ ਬਰੌਂਜ਼ ਮੈਡਲ ਲੈ ਕੇ ਆਈ ਸੀ। ਉਸ ਵੇਲੇ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਜਲੰਧਰ ਦੇ ਪੰਜ ਖਿਡਾਰੀ ਸ਼ਾਮਲ ਸੀ। ਜਿੰਨਾ ਵਿਚ ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਵਰੁਣ ਸ਼ਾਮਲ ਸਨ।
ਜਲੰਧਰ ਦੇ 5 ਖਿਡਾਰੀ ਟੀਮ ਵਿੱਚ ਸ਼ਾਮਲ: ਇਹਨਾਂ ਖਿਡਾਰੀਆਂ ਵਿਚ ਤਿੰਨ ਖਿਡਾਰੀ ਜਲੰਧਰ ਦੇ ਮਿੱਠਾਪੁਰ ਦੇ ਹਨ। ਇਸ ਵਾਰ ਇਨ੍ਹਾਂ ਦੇ ਨਾਲ-ਨਾਲ ਜਲੰਧਰ ਦੇ ਰਾਮ ਮੰਡੀ ਇਲਾਕੇ ਦੇ ਗਣੇਸ਼ ਨਗਰ ਦੇ ਇਕ ਹੋਰ ਖਿਡਾਰੀ ਸੁਖਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜਲੰਧਰ ਦੇ ਇਹਨਾਂ ਖਿਡਾਰੀਆਂ ਦੀ ਚੋਣ ਤੋਂ ਬਾਅਦ ਜਲੰਧਰ ਇਹਨਾਂ ਖਿਡਾਰੀਆਂ ਦੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ ਦੇ ਮਾਤਾ ਪਿਤਾ ਨੇ ਇਸ ਗੱਲ ਦੀ ਖੁਸ਼ੀ ਜਤਾਈ ਹੈ ਕਿ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਵਿਚ ਜਲੰਧਰ ਦੇ ਪੰਜ ਖਿਡਾਰੀ ਸ਼ਾਮਲ ਕੀਤੇ ਗਏ ਹਨ।
ਗੋਲਡ ਮੈਡਲ ਦੀ ਆਸ: ਉਹਨਾ ਕਿਹਾ ਕਿ ਟੀਮ ਦੇ ਹੌਸਲੇ ਓਲੰਪਿਕ ਤੋਂ ਬਾਅਦ ਪਹਿਲੇ ਹੀ ਬੁਲੰਦ ਹਨ। ਹੁਣ ਬੱਚੇ ਫੇਰ ਤੋਂ ਜੀ ਤੋੜ ਮਿਹਨਤ ਕਰ ਰਹੇ ਹਨ। ਤਾਂ ਕਿ ਪਿਛਲੇ ਓਲੰਪਿਕ ਵਿਚ ਮਿਲੇ ਬਰੌਂਜ਼ ਮੈਡਲ ਨੂੰ ਵਰਲਡ ਕੱਪ ਵਿਚ ਗੋਲਡ ਨਾਲ ਬਦਲਿਆ ਜਾ ਸਕੇ। ਉਨ੍ਹਾਂ ਨੇ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਆਪਣੀ ਸ਼ੁਭਕਾਮਨਾਵਾ ਦਿੱਤੀਆਂ ਹਨ।
ਇਹ ਵੀ ਪੜ੍ਹੋ:- ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸ਼ਹੀਦੀ ਦਿਵਸ ਨੂੰ ਲੈ ਕੇ ਸੰਦੇਸ਼, ਕਿਹਾ- 28 ਦਸੰਬਰ ਨੂੰ 10 ਮਿੰਟ ਲਈ ਮੂਲਮੰਤਰ ਦਾ ਕੀਤਾ ਜਾਵੇ ਜਾਪ