ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1741 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 37 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 37824 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ ਕੁਲ 13830 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 957 ਲੋਕਾਂ ਦੀ ਮੌਤ ਹੋਈ ਹੈ।
ਦਿਨ ਵੀਰਵਾਰ ਨੂੰ ਜੋ ਨਵੇਂ 1741 ਮਾਮਲੇ ਆਏ ਹਨ, ਉਨ੍ਹਾਂ ਵਿੱਚ 398 ਲੁਧਿਆਣਾ, 242 ਜਲੰਧਰ, 75 ਅੰਮ੍ਰਿਤਸਰ, 81 ਪਟਿਆਲਾ, 28 ਸੰਗਰੂਰ, 169 ਮੋਹਾਲੀ, 148 ਬਠਿੰਡਾ, 20 ਗੁਰਦਾਸਪੁਰ, 133 ਫਿਰੋਜ਼ਪੁਰ, 94 ਮੋਗਾ, 18 ਹੁਸ਼ਿਆਰਪੁਰ, 22 ਪਠਾਕਨੋਟ, 58 ਬਰਨਾਲਾ, 33 ਫ਼ਤਿਹਗੜ੍ਹ ਸਾਹਿਬ, 19 ਕਪੂਰਥਲਾ, 41 ਫ਼ਰੀਦਕੋਟ, 32 ਤਰਨਤਾਰਨ, 33 ਰੋਪੜ, 46 ਫ਼ਾਜ਼ਿਲਕਾ, 13 ਐੱਸਬੀਐੱਸ, 20 ਮੁਕਤਸਰ ਸਾਹਿਬ ਅਤੇ 18 ਮਾਨਸਾ ਤੋਂ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 36083 ਮਰੀਜ਼ਾਂ ਵਿੱਚੋਂ 22703 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 12460 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8,39,947 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।