ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੱਪਲਾਵਾਲੀ ਦੇ ਮੁਹੱਲਾ ਪੱਖੋਵਾਣਾ ਨਿਆਣਾ ਵਰਡ ਨੰਬਰ 22 ਵਿਚ ਹੈ। ਆਜ਼ਾਦੀ ਦੇ 75 ਸਾਲ ਬਾਅਦ ਵੀ ਮੁਹੱਲੇ ਦੇ ਲੋਕ ਨਰਕ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਹਨ। ਢਾਈ ਸੋ ਦੇ ਕਰੀਬ ਅਬਾਦੀ ਵਾਲਾ ਇਹ ਮੁਹੱਲਾ ਜਿਸ ਵਿੱਚ 50 ਘਰ ਹਨ ਅਤੇ ਮੁਹੱਲੇ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਆਪਣੇ ਹੱਥਾਂ ਨਾਲ ਗੰਦਾ ਪਾਣੀ ਘਰੋਂ ਬਾਹਰ ਗਲੀ ਵਿੱਚ ਸੁੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਗੰਦੇ ਪਾਣੀ ਦਾ ਨਿਕਾਸਨ ਨਹੀਂ : ਲੋਕਾਂ ਨੇ ਦੱਸਿਆ ਕਿ ਗੰਦਗੀ ਅਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਅਕਸਰ ਬਿਮਾਰ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ 30 ਸਾਲ ਪਹਿਲਾ ਇਹ ਮੁਹੱਲਾ ਪਿੰਡ ਤੋਂ ਹੁਸ਼ਿਆਰਪੁਰ ਸ਼ਹਿਰ ਵਿਚ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਪਾਰ ਉਸ ਸਮੇ ਇਸ ਮੁਹੱਲੇ ਵਿੱਚ ਸਿਰਫ ਇੱਟਾਂ ਦੀ ਗਲੀ ਬਣਾਈ ਗਈ ਤੇ ਉਸ ਤੋਂ ਬਾਅਦ ਅੱਜ ਤੱਕ ਕੋਈ ਸਹੂਲਤ ਇਸ ਮੁਹੱਲੇ ਨੂੰ ਨਹੀਂ ਮਿਲੀ ਹੈ।
- PM Modi's security: ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ਮਾਮਲੇ 'ਚ 6 ਹੋਰ ਅਫਸਰਾਂ 'ਤੇ ਡਿੱਗੀ ਗਾਜ,ਕੀਤੇ ਕਈ ਮੁਅੱਤਲ
- 26/11 Mumbai Attacks: ਸਮੁੰਦਰੀ ਰਸਤਿਓ ਆਈ ਮੌਤ ਦੇ 15 ਸਾਲ ਹੋਏ ਪੂਰੇ, ਕਈ ਬੇਗੁਨਾਹ ਜ਼ਿੰਦਗੀਆਂ ਦੀ ਲਈ ਕੁਰਬਾਣੀ, ਜਾਣੋ ਅੱਜ ਕੀ ਹਨ ਹਾਲਾਤ
- ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ ਦਸੰਬਰ ਤੱਕ ਵੀ ਬੀਜੀ ਜਾ ਸਕਦੀਆਂ ਕਣਕ ਦੀਆਂ ਇਹ ਕਿਸਮਾਂ, ਮਾਹਿਰਾਂ ਨੇ ਗੁੱਲੀ ਡੰਡਾ ਅਤੇ ਘੱਟ ਝਾੜ ਦਾ ਵੀ ਦੱਸਿਆ ਹੱਲ
ਚੋਣਾਂ ਦਾ ਕੀਤਾ ਜਾਵੇਗਾ ਬਾਈਕਾਟ : ਲੋਕਾਂ ਨੇ ਕਿਹਾ ਕਿ ਅੱਜ ਤੱਕ ਹਰ ਸਰਕਾਰ ਦਾ ਕੋਈ ਨਾ ਕੋਈ ਉਮੀਦਵਾਰ ਵੋਟਾਂ ਲੈਣ ਸਿਰਫ ਆਇਆ ਉਸ ਤੋਂ ਬਾਅਦ ਕਦੇ ਇਸ ਮੁਹੱਲੇ ਵੱਲ ਮੁੜ ਨਹੀਂ ਆਇਆ। ਜੇਕਰ ਇਸ ਵਾਰ ਕੋਈ ਇਸ ਮੁਹੱਲੇ ਵਿਚ ਕੋਈ ਵੋਟ ਲੈਣ ਆਇਆ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਸੀਂ ਵੋਟਾਂ ਵੇਲੇ ਸਿੱਧੇ ਤੋਰ ਤੇ ਚੋਣਾਂ ਦਾ ਬਾਈਕਾਟ ਕਾਰਗੇ।