ਹੁਸ਼ਿਆਰਪੁਰ: ਵਿਧਾਨ ਸਭਾ ਚੋਣਾਂ (assembly elections) ਦੇ ਮੱਦੇਨਜ਼ਰ ਈ.ਟੀ.ਵੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਜਿਸ ਤਹਿਤ ਹੀ ਈ.ਟੀ.ਵੀ ਭਾਰਤ ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਅਸਲਪੁਰ ਵਿੱਚ ਪਹੁੰਚੀ। ਜਿੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਇਸੇ ਤਹਿਤ ਹੀ ਪਿੰਡਾਂ ਦਾ ਹਾਲ ਜਾਨਣ ਲਈ ਈ.ਟੀ.ਵੀ ਭਾਰਤ ਦੀ ਟੀਮ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਦੌਰਾਨ ਹੀ ਈ.ਟੀ.ਵੀ ਭਾਰਤ ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਅਸਲਪੁਰ 'ਚ ਪਹੁੰਚੀ। ਜਿੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਪਿੰਡ ਅਸਲਪੁਰ ਦੀ ਵੋਟ ਸੂਚੀ
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕੁੱਲ 360 ਵੋਟਰ ਹਨ। ਜਿਨ੍ਹਾਂ ਚੋਂ 120 ਮਹਿਲਾਵਾਂ 'ਤੇ ਬਾਕੀ ਪੁਰਸ਼ ਹਨ। ਇਸ ਵਾਰ 25 ਨਵੀਆਂ ਵੋਟਾਂ ਬਣੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਈ ਕੰਮ ਜਿਨ੍ਹਾਂ ਚੋਂ ਗਲੀਆਂ ਮੁੱਖ ਨੇ ਅਧੂਰੇ ਪਏ ਹਨ ਤੇ ਅੱਜ ਤੱਕ ਹਲਕਾ ਵਿਧਾਇਕ ਪਵਨ ਆਦੀਆ ਵੀ 2 ਕੁ ਵਾਰ ਹੀ ਪਿੰਡ ਚ ਆਏ ਹਨ।
ਚੋਣਾਂ ਦੌਰਾਨ ਵੋਟਾਂ ਮੰਗਣ ਆਉਂਦੇ ਹਨ ਰਾਜਨੀਤੀ ਲੀਡਰ
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਇਲੈਕਸ਼ਨ ਹੁੰਦੇ ਹਨ ਤਾਂ ਸਾਰੇ ਹੀ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ, ਪਿੰਡਾਂ ਦੇ ਵਿੱਚ ਹੱਥ ਜੋੜ ਕੇ ਵੋਟਾਂ ਮੰਗਣ ਆਉਂਦੇ ਹਨ। ਪਰ ਵੋਟਾਂ ਤੋਂ ਬਾਅਦ ਕੋਈ ਵੀ ਨੁਮਾਇੰਦਾ ਉਨ੍ਹਾਂ ਦੇ ਪਿੰਡ ਵੱਲ ਮੂੰਹ ਨਹੀਂ ਕਰਦਾ। ਇਸ ਗੱਲ ਦਾ ਜਦੋਂ ਉਨ੍ਹਾਂ ਤੋਂ ਕਾਰਨ ਪੁੱਛਿਆ ਗਿਆ ਤਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਛੋਟਾ ਹੋਣ ਕਾਰਨ ਘੱਟ ਵੋਟਰ ਹੋਣ ਕਾਰਨ ਨੁਮਾਇੰਦੇ ਉਨ੍ਹਾਂ ਦੇ ਪਿੰਡ ਵੱਲ ਬਹੁਤੀ ਜਗ੍ਹਾ ਤਵੱਜੋ ਨਹੀਂ ਦਿੰਦੇ।
ਕਿਸਾਨੀ ਸੰਘਰਸ਼ ਸਭ ਤੋਂ ਵੱਧ ਹਮਾਇਤ ਦੇਣ ਵਾਲਾ ਪਿੰਡ ਅਸਲਪੁਰ
ਦੱਸ ਦੇਈਏ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਇਸ ਪਿੰਡ ਦੇ ਨਾਲ ਲੱਗਦੇ ਲਾਚੋਵਾਲ ਟੋਲ ਪਲਾਜ਼ੇ 'ਤੇ ਵੀ ਕਿਸਾਨੀ ਸੰਘਰਸ਼ ਨੂੰ ਸਭ ਤੋਂ ਵੱਧ ਹਮਾਇਤ ਦੇਣ ਵਾਲਾ ਵੀ ਇਹੀ ਪਿੰਡ ਦੇ ਲੋਕ ਹਨ। ਇਸ ਸਬੰਧੀ ਜਦੋਂ ਪਿੰਡ ਦੀਆਂ ਔਰਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਵੀ ਕਹਿਣਾ ਸੀ ਕਿ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਪਰ ਘਰਾਂ ਦੀ ਮਹਿੰਗਾਈ ਇੰਨੀ ਵੱਧ ਗਈ ਹੈ, ਕਿ ਇਕ ਔਰਤ ਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ।
ਹਲਕਾ ਸ਼ਾਮ ਚੁਰਾਸੀ ਵਿੱਚ 2017 ਚੋਣਾਂ ਵਿੱਚ ਵੋਟ ਪੋਲਿੰਗ
ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਵਿੱਚ 2017 ਚੋਣਾਂ ਵਿੱਚ 1 ਲੱਖ 75 ਹਜ਼ਾਰ 470 ਵੋਟ ਪੋਲਿੰਗ ਹੋਈ ਸੀ। ਜਿਸ ਵਿੱਚੋਂ ਕਾਂਗਰਸ ਦੇ ਪਵਨ ਕੁਮਾਰ ਆਦੀਆ 46 ਹਜਾਰ 600 ਸੌ 12 ਵੋਟਾਂ ਲੈ ਕੇ 1 ਨੰਬਰ 'ਤੇ ਰਹੇ ਸਨ। ਪਰਸੈਂਟਿਜ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਵਨ ਕੁਮਾਰ ਆਦੀਆ ਨੂੰ 37.62% ਪੋਲਿੰਗ ਹੋਈ ਸੀ।
ਹਲਕਾ ਸ਼ਾਮ ਚੁਰਾਸੀ ਦੀ ਕੁੱਲ ਵੋਟ
ਹਲਕਾ ਸ਼ਾਮ ਚੁਰਾਸੀ ਵਿੱਚ 2021 ਜਨਗਣਨਾ ਅਨੁਸਾਰ ਟੋਟਲ ਵੋਟਰ 1 ਲੱਖ 74 ਹਜ਼ਾਰ 470 ਹਨ। ਜਦੋਂ ਕਿ ਇਨ੍ਹਾਂ ਵਿੱਚੋਂ ਪੁਰਸ਼ 90 ਹਜ਼ਾਰ 27 ਅਤੇ ਮਹਿਲਾ ਵੋਟਰ 84 ਹਜ਼ਾਰ 438 ਅਤੇ ਥਰਡ ਜੈਂਡਰ ਦੀਆਂ 5 ਵੋਟਾਂ ਹਨ।
ਇਹ ਵੀ ਪੜੋ:- ਵਿਕਾਸ ਦੀ ਉਡੀਕ ’ਚ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਾਸੀ