ਗੜ੍ਹਸ਼ੰਕਰ ਦੇ ਪਿੰਡ ਰਾਮਗੜ੍ਹ ਝੁਗੀਆਂ ਵਿੱਖੇ ਹਰਜਿੰਦਰ ਸਿੰਘ ਦੇ ਉੱਪਰ ਪਿੰਡ ਦੇ 3 ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਜਿਸ ਵਿਚ ਉਸ ਨਾਲ ਮਾਰਕੁੱਟ ਵੀ ਕੀਤੀ ਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ।
ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਉੱਤੇ ਜਿਹੜਾ ਹਮਲਾ ਕੀਤਾ ਉਹ ਉਨ੍ਹਾਂ ਦੇ ਚਾਚਾ ਹਰਬੰਸ ਸਿੰਘ, ਸੁਰਿੰਦਰ ਸਿੰਘ ਅਤੇ ਅਮਰਜੀਤ ਸਿੰਘ ਵੱਲੋਂ ਕਰਵਾਇਆ ਗਿਆ ਸੀ। ਉਸ ਨੇ ਦਸਿਆ ਕਿ ਜਦੋਂ ਉਹ ਖੇਤਾ ਤੋਂ ਘਰ ਨੂੰ ਆ ਰਿਹਾ ਸੀ ਤਾਂ ਉਸ ਨੂੰ ਦੋਸਤਾ ਤੋਂ ਪਤਾ ਲੱਗਆ ਕਿ ਉਸ ਦੇ ਪਿਓ ਤੇ ਹਮਲਾ ਹੋਇਆ ਹੈ। ਉਸਤੋਂ ਬਾਅਦ ਉਹਨੂੰ ਕਿਸੇ ਤਰ੍ਹਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ ਉਨ੍ਹਾਂ ਥਾਣਾ ਗੜ੍ਹਸ਼ੰਕਰ ਨੂੰ ਵੀ ਸੂਚਿਤ ਕੀਤਾ ਪਰ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਉਨ੍ਹਾਂ ਦੋਸ਼ੀਆਂ ਦੇ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪੀੜਿਤ ਨੇ ਦਸਿਆ ਕਿ ਮੇਰੇ ਚਾਚਾ ਹਰਬੰਸ ਸਿੰਘ ਨੇ ਮੇਰੇ ਘਰ ਦੀ ਕੰਧ ਟੱਪ ਕੇ ਮੇਰੇ ਤੇ ਹਮਲਾ ਕੀਤਾ। ਤੇ ਜਾਨੋ ਮਾਰਨ ਦੀ ਵੀ ਧਮਕੀ ਦਿਤੀ। ਜਦੋ ਪੁਲਿਸ ਕੋਲ ਹਮਲੇ ਦੀ ਰਿਪੋਰਟ ਦਰਜ ਕਰਵਾਈ ਤਾਂ ਉਸ ਵੱਲੋ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੀ ਐਫ.ਆਈ.ਆਰ ਦਰਜ ਕਰਵਾਈ ਗਈ ਉਸ ਦੀ ਵਿਚ ਹਮਲਾਵਰ ਦਾ ਨਾਮ ਹੀ ਨਹੀ ਸੀ। ਜਿਸ ਤੋ ਇਹ ਲਗਦਾ ਹੈ ਕਿ ਪੁਲਿਸ ਹਮਲਾਵਾਰ ਦਾ ਸਾਥ ਦੇ ਰਹੀ ਹੈ।
ਐਸ ਐਚ ਓ ਬਲਵਿੰਦਰ ਸਿੰਘ ਨਾਲ ਗੱਲ ਕਰਦਿਆ ਦਸਿਆ ਕਿ ਜਦੋ ਪੀੜਿਤ ਹਸਪਤਾਲ ਚ ਸੀ ਤਾ ਉਸ ਵੇਲੇ 324 ਤੇ 334 ਆਈ ਬੀ ਦੀ ਡੀਟੀਆਰ ਪਾਈ ਗਈ ਸੀ। ਜਦੋ ਇਸ ਮਾਮਲੇ ਦਾ ਜਾਚ ਪੜਤਾਲ ਕੀਤੀ ਗਈ ਤਾ ਉਸ ਵਿਚ 325 ਆਈ.ਪੀ.ਸੀ ਲਗਾਈ ਗਈ ਤੇ ਪਰਚਾ ਨੰ.162 323,325,506 ਦੇ ਤਹਿਤ ਦਰਜ ਕੀਤਾ ਗਿਆ। ਤੇ ਉਨ੍ਹਾ ਨੇ ਕਿਹਾ ਕਿ ਉਨ੍ਹਾ ਵਲੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।