ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਡਿਜੀਟਲ ਇੰਡੀਆ ਦਾ ਸੁਪਨਾ ਵੇਖਿਆ ਜਾ ਰਿਹਾ ਹੈ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਹਲਕਾ ਸ਼ਾਮਚੁਰਾਸੀ ਅਧਿਨ ਆਉਂਦੇ ਕੰਢੀ ਖੇਤਰ ਦੇ ਪਿੰਡ ਪਟਿਆਲ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੀ।
ਪਿੰਡ ’ਚ ਆਉਂਦੀ ਹੈ ਨੈੱਟਵਰਕ ਦੀ ਸਮੱਸਿਆ
ਦੱਸ ਦਈਏ ਕਿ ਪਿੰਡ ਪਟਿਆਲ ’ਚ ਨਾਂ ਤਾਂ ਪਾਣੀ ਹੀ ਆਉਂਦਾ ਹੈ ਅਤੇ ਨਾ ਹੀ ਟਰਾਂਸਪੋਰਟ ਦੀ ਕੋਈ ਸੁਵਿਧਾ ਹੈ ਇੰਨ੍ਹਾ ਹੀ ਨਹੀਂ ਜਿੱਥੇ ਸਰਕਾਰਾਂ ਵੱਲੋਂ ਲੋਕਾਂ ਨੂੰ ਸਮਾਰਟ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਉਸਦੇ ਉਲਟ ਇਸ ਪਿੰਡ ਚ ਨੈੱਟਵਰਕ ਵੀ ਨਹੀਂ ਆਉਂਦਾ ਜਿਸ ਦਾ ਖਾਮਿਆਜਾ ਇੱਥੇ ਰਹਿ ਰਹੇ ਬੱਚਿਆ ਨੂੰ ਭੁਗਤਣਾ ਪੈ ਰਿਹਾ ਹੈ। ਜੀ ਹਾਂ ਕੋਰੋਨਾ ਕਾਰਨ ਸਕੂਲ ਬੰਦ ਹਨ ਅਤੇ ਆਨਲਾਈਨ ਪੜ੍ਹਾਈ ਚਲ ਰਹੀ ਹੈ ਪਰ ਇਸ ਪਿੰਡ ਚ ਨੈੱਟਵਰਕ ਨਾ ਆਉਣ ਕਾਰਨ ਬੱਚਿਆ ਨੂੰ ਆਪਣੀ ਜਾਨ ਨੂੰ ਜੋਖਿਮ ਚ ਪਾ ਕੇ ਪਿੰਡ ਦੀ ਹੀ ਇੱਕ ਪਹਾੜੀ ’ਤੇ ਸਥਿਤ ਕਿਲੇ ਵਰਗੀ ਥਾਂ ਤੇ ਆ ਕੇ ਪੜ੍ਹਾਈ ਕਰਨੀ ਪੈਂਦੀ ਹੈ। ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ।
ਜਾਨ ਨੂੰ ਜੋਖਿਮ ਚ ਪਾ ਕੇ ਬੱਚੇ ਕਰਦੇ ਹਨ ਪੜ੍ਹਾਈ
ਜਾਨ ਨੂੰ ਜੋਖਿਮ ਚ ਪਾ ਕੇ ਪੜ੍ਹਾਈਕਰ ਰਹੇ ਬੱਚਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਾਰਨ ਉਹ ਡਰ ਦੇ ਮਾਹੌਲ ਚ ਇੱਥੇ ਆ ਕੇ ਸਿੱਖਿਆ ਹਾਸਿਲ ਕਰਦੇ ਹਨ। ਦੱਸ ਦਈਏ ਕਿ ਜੰਗਤਾਲ ਵਿਭਾਗ ਵੱਲੋਂ ਜਾਨਵਰਾਂ ਦੀ ਚਿਤਾਵਨੀ ਸਬੰਧੀ ਬੋਰਡ ਵੀ ਲਗਾਏ ਗਏ ਹਨ। ਇਸਦੇ ਬਾਵਜੁਦ ਵੀ ਬੱਚਿਆ ਵੱਲੋਂ ਆਪਣੀ ਜਾਨ ਨੂੰ ਜੋਖਿਮ ਚ ਪਾਇਆ ਜਾਂਦਾ ਹੈ। ਪਿੰਡ ਵਾਸੀਆਂ ਮੁਤਾਬਿਕ ਤੇਂਦੂਏ ਅਤੇ ਬਾਗ ਵਰਗੇ ਖੂੰਖਾਰ ਜਾਨਵਰ ਇੱਥੇ ਆਮ ਹੀ ਵੇਖੇ ਜਾ ਸਕਦੇ ਹਨ।
'ਪਿੰਡ ਦੀ ਨਹੀਂ ਲੈਂਦਾ ਕੋਈ ਸਾਰ'
ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਵੀ ਪਿੰਡ ਦੀ ਬਣੀ ਅਜਿਹੀ ਹਾਲਤ ਨੂੰ ਲੈ ਕੇ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਿਹਾ ਕਿ ਸਿਰਫ਼ ਚੋਣਾਂ ਸਮੇਂ ਹੀ ਸਰਕਾਰ ਨੂੰ ਪਿੰਡਾਂ ਦੀ ਯਾਦ ਆਉਂਦੀ ਹੈ ਤੇ ਚੋਣਾਂ ਤੋਂ ਬਾਅਦ ਕੋਈ ਵੀ ਰਾਜਸੀ ਜਾਂ ਪ੍ਰਸ਼ਾਸਨਿਕ ਨੁਮਾਇੰਦਾ ਪਿੰਡ ਦੀ ਸਾਰ ਨਹੀਂ ਲੈਂਦਾ।
ਇਹ ਵੀ ਪੜੋ: ਲੋੜਵੰਦ ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਸਿਖਾ ਰਹੀ ਰਣਜੀਤ ਕੌਰ