ਗੜ੍ਹਸ਼ੰਕਰ: ਪਿੰਡ ਸਤਨੌਰ ਵਿਖੇ ਕਾਲੋਨੀਆਂ ਅੱਗੇ ਲੱਗੇ ਢੇਰ (Piles in front of the colonies ) ਨੂੰ ਵੈਕੇ ਪਿੰਡ ਦੇ ਲੋਕ ਅਤੇ ਸਰਪੰਚ ਆਹਮਣੋ ਸਾਹਮਣੇ ਨਜ਼ਰ ਆ ਰਹੇ ਹਨ।ਪਿੰਡ ਸਤਨੌਰ ਵਿਖੇ ਕਾਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਚ ਮਹਿਲਾ ਸਰਪੰਚਾਂ ਨੂੰ ਵਿਕਾਸ ਕਾਰਜਾਂ ਅਤੇ ਮੀਟਿੰਗਾਂ ਦੇ ਵਿੱਚ ਸ਼ਮੂਲੀਅਤ ਨੂੰ ਜ਼ਰੂਰੀ ਕੀਤਾ ਗਿਆ ਹੈ ਪਰ ਪਿੰਡ ਸਤਨੌਰ ਦੀ ਮਹਿਲਾ ਸਰਪੰਚ (Women Sarpanch) ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਨੂੰ ਲੈ ਕੇ ਆਪਣੀ ਥਾਂ ਉੱਤੇ ਆਪਣੇ ਦਿਓਰ ਨੂੰ ਭੇਜਦੀ ਹੈ ਅਤੇ ਉਹ ਲੋਕਾਂ ਨਾਲ ਬਦਸਲੂਕੀ ਕਰਦਾ ਹੈ।
ਪਿੰਡ ਵਾਸੀਆਂ ਦਾ ਇਹ ਵੀ ਇਲਜ਼ਾਮ ਹੈ ਕਿ ਕਲੋਨੀਆਂ ਵਿੱਚ ਸਰਪੰਚ ਦੀ ਸ਼ਹਿ ਉੱਤੇ ਉਨ੍ਹਾਂ ਦੇ ਘਰਾਂ ਅੱਗੇ ਢੇਰ (Pile in front of houses ) ਲਗਾਇਆ ਗਿਆ ਅਤੇ ਪਾਣੀ ਦਾ ਨਿਕਾਸ ਨਾਂ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸਰਪੰਚ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਰੁੜੀ ਦੇ ਢੇਰ (Remove piles of dirt ) ਹਟਾਉਣ ਅਤੇ ਪਿੰਡ ਵਿੱਚ ਪਾਰਕ ਬਣਾਉਣ ਦੀ ਮੰਗ ਕੀਤੀ ਹੈ।
ਉੱਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਰਮਨਦੀਪ ਕੌਰ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਅਤੇ ਹੋਰ ਮੀਟਿੰਗਾਂ ਦੇ ਵਿੱਚ ਉਹ ਖੁਦ ਹਾਜ਼ਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਲੋਨੀਆਂ ਵਿੱਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਨੂੰ ਲੈ ਕੇ ਉਹਨਾਂ ਨੇ ਬੀਡੀਪੀਓ (BDPO) ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਿੰਡ ਦੀ ਸਰਪੰਚ ਨੇ ਅੱਗੇ ਕਿਹਾ ਕਿ ਕੁੱਝ ਲੋਕ ਨਿੱਜੀ ਰੰਜਿਸ਼ ਤਹਿਤ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਦਾ ਅਕਸ ਸਮਾਜ ਵਿੱਚ ਖ਼ਰਾਬ ਕਰਨਾ ਚਾਹੁੰਦੇ ਹਨ।
ਮਾਮਲੇ ਸਬੰਧੀ ਬਲਾਕ ਗੜ੍ਹਸ਼ੰਕਰ ਦੇ ਸੈਕਟਰੀ (Secretary of Block Garhshankar) ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਪਿੰਡ ਦੇ ਲੋਕਾਂ ਵੱਲੋਂ ਸਰਪੰਚ ਦੇ ਖ਼ਿਲਾਫ਼ ਕੰਪਲੇਂਟ ਕੀਤੀ ਹੋਈ ਹੈ ਜਿਸ ਦੀ ਉਹ ਜਾਂਚ ਕਰਕੇ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: ਮਨਰੇਗਾ ਅਧਿਕਾਰੀ ਤੋਂ ਰਿਸ਼ਵਤ ਮੰਗਣ ਵਾਲਾ ਮੁਲਜ਼ਮ ਕਾਬੂ, ਵਿਜੀਲੈਂਸ ਨੇ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ