ਹੁਸ਼ਿਆਰਪੁਰ: ਕਰੀਬ 5 ਵਜੇ ਸ਼ਹਿਰ ਦੇ ਬੱਸ ਸਟੈਂਡ (City bus stand) ‘ਤੇ ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ, ਜਦੋਂ ਇੱਕ ਨੌਜਵਾਨ ਵੱਲੋਂ ਅੱਡੇ ‘ਚ ਹੀ ਖੜ੍ਹੀ ਮਿੰਨੀ ਬੱਸ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਜਿੱਥੇ ਬੱਸ ਦਾ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਬੱਸ ‘ਚ ਆਪਣੇ ਬੱਚਿਆਂ ਨਾਲ ਬੈਠੀਆਂ ਸਵਾਰੀਆਂ ਦਾ ਵੀ ਵਾਲ-ਵਾਲ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਅਤੇ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਮਾਡਲ ਟਾਊਨ (Police Station Model Town) ‘ਚ ਲੈ ਆਏ।
ਘਟਨਾ ਦੀ ਜਾਣਕਾਰੀ ਦਿੰਦਿਆਂ ਬੱਸ ਕੰਡਕਟਰ ਅਮਨਦੀਪ ਨੇ ਦੱਸਿਆ ਕਿ ਉਸ ਵੱਲੋਂ ਅੱਜ ਕਿਸੇ ਦੂਜੀ ਕੰਪਨੀ ਦੀ ਬੱਸ ਦੇ ਚਾਲਕਾਂ ਤੋਂ ਸਾਮਾਨ ਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਯੰਤਰ ਨਾਮ ਦਾ ਨੌਜਵਾਨ ਉਸ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੜਾਈ ਕਰਨ ਲੱਗ ਪਿਆ ਅਤੇ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਉਹ ਆਪਣੀ ਬੱਸ ਸਮੇਤ ਬੱਸ ਸਟੈਂਡ ਵਿਖੇ ਆ ਗਿਆ। ਜਿੱਥੇ ਇਸ ਦੌਰਾਨ ਕੁਝ ਸਮੇਂ ਬਾਅਦ ਹੀ ਉਕਤ ਨੌਜਵਾਨ ਸ਼ਰਾਬੀ ਹਾਲਾਤ ‘ਚ ਉੱਥੇ ਆਇਆ ਅਤੇ ਡੰਡੇ ਨਾਲ ਬੱਸ ਦੀ ਤੋੜਭੰਨ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ:ਤਸਕਰੀ ਦੀ ਕੋਸ਼ਿਸ਼ ਨਾਕਾਮ: ਸਰਹੱਦੀ ਖੇਤਰ ’ਚ 3 ਪੈਕੇਟ ਹੈਰੋਇਨ, ਪਿਸਤੌਲ ਅਤੇ ਮੈਗਜ਼ੀਨ ਬਰਾਮਦ
ਘਟਨਾ ਸਮੇਂ ਬੱਸ ‘ਚ ਬੈਠੀਆਂ ਸਵਾਰੀਆਂ ‘ਚ ਵੀ ਤੜਥੱਲੀ ਮਚ ਗਈ। ਇਸ ਮੌਕੇ ਪੀੜਤਾਂ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉਧਰ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ‘ਚ ਤੈਨਾਤ ਸਬ ਇੰਸਪੈਕਟਰ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:ਰਾਹੁਲ ਗਾਂਧੀ ਦੇ ਦਫ਼ਤਰ 'ਤੇ ਹੋਇਆ ਹਮਲਾ, ਕਾਂਗਰਸ ਨੇ ਕਿਹਾ - CPM ਅਤੇ ਭਾਜਪਾ ਦਾ 'ਘਿਨੌਣਾ ਸੌਦਾ'